Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 11:30 pm

+91 90915 01313 , +91 90916 01313

punjabbanni@gmail.com
punjabbani@yahoo.com

ਪਤੀ ਨੇ ਕਰਵਾਇਆ ਪਤਨੀ ਦੇ ਗਰਭ ਵਿਚ ਦੂਜੀ ਵਾਰ ਧੀ ਪੈਦਾ ਹੋਣ ਦਾ ਪਤਾ ਲੱਗਣ ਤੇ ਪਤਨੀ ਦਾ ਗਰਭਪਾਤ

ਪਤੀ ਨੇ ਕਰਵਾਇਆ ਪਤਨੀ ਦੇ ਗਰਭ ਵਿਚ ਦੂਜੀ ਵਾਰ ਧੀ ਪੈਦਾ ਹੋਣ ਦਾ ਪਤਾ ਲੱਗਣ ਤੇ ਪਤਨੀ ਦਾ ਗਰਭਪਾਤ

ਪਤੀ ਨੇ ਕਰਵਾਇਆ ਪਤਨੀ ਦੇ ਗਰਭ ਵਿਚ ਦੂਜੀ ਵਾਰ ਧੀ ਪੈਦਾ ਹੋਣ ਦਾ ਪਤਾ ਲੱਗਣ ਤੇ ਪਤਨੀ ਦਾ ਗਰਭਪਾਤ
ਬਿਹਾਰ : ਭਾਰਤ ਦੇਸ਼ ਦੇ ਬਿਹਾਰ ਦੇ ਛਪਰਾ ਜਿ਼ਲ੍ਹੇ ਦੇ ਸਹਿਜੀਤਪੁਰ ਥਾਣਾ ਖੇਤਰ ਦੇ ਪਿੰਡ ਮੋਤੀ ਛਪਰਾ ਵਿਚ ਜਦੋਂ ਪਤੀ ਨੂੰ ਪਤਨੀ ਦੇ ਗਰਭ ਵਿਚ ਦੂਜੀ ਵਾਰ ਧੀ ਪੈਦਾ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਪਤਨੀ ਦਾ ਗਰਭਪਾਤ ਕਰਵਾ ਦਿੱਤਾ। ਝੋਲਾਛਾਪ ਡਾਕਟਰ ਤੋਂ ਗਰਭਪਾਤ ਕਰਵਾਉਣ ਤੋਂ ਬਾਅਦ ਪਤਨੀ ਦੀ ਸਿਹਤ ਵਿਗੜ ਗਈ ਅਤੇ ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ। ਮਾਮਲਾ ਸਾਹਮਣੇ ਆਉਂਦੇ ਹੀ ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ। ਇਹ ਪੂਰੀ ਘਟਨਾ ਸਹਿਜੀਤਪੁਰ ਥਾਣਾ ਖੇਤਰ ਦੇ ਮੋਤੀ ਛਪਰਾ ਪਿੰਡ ਦੀ ਹੈ। ਮ੍ਰਿਤਕਾ ਦਾ ਨਾਮ ਰਾਗਿਨੀ ਦੇਵੀ ਹੈ ਜੋ ਕਿ ਪ੍ਰਵੀਨ ਕੁਮਾਰ ਦੀ ਪਤਨੀ ਸੀ। ਦੋਹਾਂ ਦਾ ਵਿਆਹ 2019 ਵਿਚ ਹੋਇਆ ਸੀ। ਵਿਆਹ ਤੋਂ ਬਾਅਦ ਰਾਗਿਨੀ ਨੂੰ ਇੱਕ ਬੇਟੀ ਹੋਈ। ਬੇਟੀ ਹੋਣ ਤੋਂ ਬਾਅਦ ਰਾਗਿਨੀ ਨੂੰ ਤੰਗ ਪਰੇਸ਼ਾਨ ਕਰਨ ਦਾ ਦੌਰ ਸ਼ੁਰੂ ਹੋ ਗਿਆ। 2024 ‘ਚ ਵੀ ਰਾਗਿਨੀ ਫਿਰ ਤੋਂ ਗਰਭਵਤੀ ਹੋ ਗਈ। ਇਸ ਵਾਰ ਪਤੀ ਪੁੱਤਰ ਚਾਹੁੰਦਾ ਸੀ। ਇਸ ਲਈ ਪ੍ਰਵੀਨ ਨੇ ਰਾਗਿਨੀ ਦਾ ਅਲਟਰਾਸਾਊਂਡ ਟੈਸਟ ਕਰਵਾਇਆ ਜਿੱਥੇ ਫਿਰ ਤੋਂ ਪਤਾ ਲੱਗਾ ਕਿ ਉਹ ਇੱਕ ਧੀ ਤੋਂ ਗਰਭਵਤੀ ਹੈ। ਰਾਗਿਨੀ ਗਰਭਪਾਤ ਨਹੀਂ ਕਰਵਾਉਣਾ ਚਾਹੁੰਦੀ ਸੀ ਪਰ ਪਤੀ ਦੇ ਦਬਾਅ ਕਾਰਨ ਉਹ ਗਰਭਪਾਤ ਕਰਵਾਉਣ ਲਈ ਰਾਜ਼ੀ ਹੋ ਗਈ। ਝੋਲਾਛਾਪ ਡਾਕਟਰ ਨੇ ਕੀਤਾ ਗਰਭਪਾਤ
ਦੱਸਿਆ ਜਾ ਰਿਹਾ ਹੈ ਕਿ ਪਤੀ ਨੇ ਕਿਸੇ ਚੰਗੇ ਡਾਕਟਰ ਦੀ ਬਜਾਏ ਪਿੰਡ ਦੇ ਹੀ ਇਕ ਝੋਲਾਸ਼ਾਪ ਡਾਕਟਰ ਤੋਂ ਗਰਭਪਾਤ ਕਰਵਾ ਦਿੱਤਾ। ਗਰਭਪਾਤ ਤੋਂ ਬਾਅਦ ਰਾਗਿਨੀ ਦੀ ਸਿਹਤ ਵਿਗੜਣ ਲੱਗੀ। ਇਸ ਤੋਂ ਬਾਅਦ ਪਤੀ ਨੇ ਰਾਗਿਨੀ ਦੇ ਪਰਿਵਾਰ ਤੋਂ ਗੱਲ ਛੁਪਾਈ ਅਤੇ ਉਸ ਦਾ ਇਲਾਜ ਨਹੀਂ ਕਰਵਾਇਆ। ਰਾਗਿਨੀ ਦੀ ਸਿਹਤ ਇੰਨੀ ਵਿਗੜ ਗਈ ਕਿ 30 ਅਗਸਤ ਨੂੰ ਉਸ ਦੀ ਮੌਤ ਹੋ ਗਈ। ਰਾਗਿਨੀ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਉਸ ਦੀ ਲਾਸ਼ ਘਰ ‘ਚ ਹੀ ਛੱਡ ਕੇ ਭੱਜ ਗਏ। ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਛਾਪੇਮਾਰੀ ਕਰਕੇ ਲਾਸ਼ ਬਰਾਮਦ ਕੀਤੀ। ਪੁਲੀਸ ਨੇ ਰਾਗਿਨੀ ਦੇ ਪਤੀ ਪਰਵੀਨ ਦੀ ਭਾਲ ਕੀਤੀ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

Advertisement
Advertisement
Advertisement
Advertisement
Scroll to Top