Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 8:04 am

+91 90915 01313 , +91 90916 01313

punjabbanni@gmail.com
punjabbani@yahoo.com

ਕੰਗਨਾ ਰਣੌਤ ਦੇ ਬਿਆਨ ਉਸ ਦੇ ਮਾਨਸਿਕ ਅਸੰਤੁਲਨ ਨੂੰ ਦਰਸਾਉਂਦੇ ਹਨ : ਹਰਚੰਦ ਸਿੰਘ ਬਰਸਟ

ਕੰਗਨਾ ਰਣੌਤ ਦੇ ਬਿਆਨ ਉਸ ਦੇ ਮਾਨਸਿਕ ਅਸੰਤੁਲਨ ਨੂੰ ਦਰਸਾਉਂਦੇ ਹਨ : ਹਰਚੰਦ ਸਿੰਘ ਬਰਸਟ

ਕੰਗਨਾ ਰਣੌਤ ਦੇ ਬਿਆਨ ਉਸ ਦੇ ਮਾਨਸਿਕ ਅਸੰਤੁਲਨ ਨੂੰ ਦਰਸਾਉਂਦੇ ਹਨ : ਹਰਚੰਦ ਸਿੰਘ ਬਰਸਟ
ਰਣੋਤ ਤੇ ਕਾਰਵਾਈ ਨਾ ਕਰਨਾ ਭਾਜਪਾ ਦੇ ਕਿਸਾਨ ਵਿਰੋਧੀ ਹੋਣ ਦਾ ਸਬੂਤ
ਆਪਣੀ ਫਰਸਟ੍ਰੇਸ਼ਨ ਕੱਢਣ ਲਈ ਕੋਈ ਹੋਰ ਪੱਕਾ ਰਾਹ ਲੱਭੇ ਰਣੋਤ
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਅੰਦੋਲਨ ਨੂੰ ਪਵਿੱਤਰ ਦੱਸਦਿਆਂ ਭਾਜਪਾ ਸੰਸਦ ਕੰਗਨਾ ਰਣੌਤ ਵੱਲੋਂ ਦਿੱਤੇ ਬਿਆਨਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੋਤ ਵੱਲੋਂ ਲਗਾਤਾਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਦਿੱਤੇ ਜਾਂਦੇ ਬਿਆਨ ਅਸਲ ਵਿੱਚ ਪੰਜਾਬ ਦੇ ਪ੍ਰਤੀ ਭਾਜਪਾ ਦੀ ਸੋਚ ਨੂੰ ਦਰਸਾਉਂਦੇ ਹਨ। ਇਹ ਕੋਈ ਪਹਿਲੀ ਘਟਨਾ ਨਹੀਂ ਹੈ । ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੁਨੀਆ ਦੇ ਇਤਿਹਾਸ ਦਾ ਪਹਿਲਾ ਅਜਿਹਾ ਅੰਦੋਲਨ ਹੈ, ਜੋ ਇਨ੍ਹੇ ਲੰਬੇ ਸਮੇਂ ਤੱਕ ਸ਼ਾਤਮਈ ਢੰਗ ਨਾਲ ਚੱਲਿਆ ਸੀ। ਇਹ ਅੰਦੋਲਨ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ ਅਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦਾ ਪਵਿੱਤਰ ਅੰਦਲੋਨ ਸੀ, ਜਿਸ ਨੂੰ ਭਾਜਪਾ ਦੀ ਸ਼ਹਿ ਤੇ ਅੰਦੋਲਨ ਦੌਰਾਨ ਅਤੇ ਅੰਦਲੋਨ ਤੋਂ ਬਾਅਦ ਵੀ ਬਦਨਾਮ ਕਰਨ ਦੀਆਂ ਕੋਸ਼ਿਸ਼ਾ ਲਗਾਤਾਰ ਜਾਰੀ ਹਨ। ਇਸ ਨੂੰ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਲੋਕਾਂ ਦਾ ਸਮਰਥਣ ਮਿਲਿਆ। ਲੱਖਾਂ ਲੋਕਾਂ ਵਾਸਤੇ ਹਰ ਰੋਜ਼ ਲੰਗਰ ਵਰਤਦਾ ਰਿਹਾ। ਪਰ ਫਿਰ ਕੰਗਨਾ ਰਣੋਤ ਵੱਲੋਂ ਅਜਿਹੇ ਬਿਆਨ ਦੇਣਾ ਬੜੀ ਮੰਦਭਾਗੀ ਗੱਲ ਹੈ ਅਤੇ ਇਸ ਤੋਂ ਭਾਜਪਾ ਦੀ ਲੋਕਾਂ ਦੇ ਦਿੱਲਾਂ ਵਿੱਚ ਪੰਜਾਬ ਪ੍ਰਤੀ ਨਫਰਤ ਪੈਦਾ ਕਰਨ ਦੀ ਨੀਤੀ ਦਾ ਪਤਾ ਚੱਲਦਾ ਹੈ। ਭਾਜਪਾ ਕੰਗਨਾ ਰਣੋਤ ਵੱਲੋਂ ਦਿੱਤੇ ਬਿਆਨਾਂ ਤੋਂ ਆਪਣਾ ਪੱਲਾ ਝਾੜ ਕੇ ਫਟਕਾਰ ਲਗਾ ਰਹੀ ਹੈ, ਜੋ ਕਿ ਸਿਰਫ਼ ਇਕ ਦਿਖਾਵਾ ਹੈ। ਭਾਜਪਾ ਨੇਤਾ ਪਹਿਲੇ ਵੀ ਕਿਸਾਨਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਰਾਰ ਦਿੰਦੇ ਆਏ ਹਨ, ਪਰ ਭਾਜਪਾ ਨੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਭਾਜਪਾ ਨੂੰ ਚਾਹੀਦਾ ਹੈ ਕਿ ਉਹ ਇਸ ਬਿਆਨ ਦੀ ਜਿੰਮੇਵਾਰੀ ਲਵੇ, ਨਹੀਂ ਤਾਂ ਕੰਗਨਾ ਰਣੋਤ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ। ਆਪ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਕੰਗਨਾ ਰਣੋਤ ਨੂੰ ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨਾਂ ਬਾਰੇ ਪੜਨ ਦੀ ਬਹੁਤ ਲੋੜ ਹੈ ਅਤੇ ਉਸਦੇ ਬਿਆਨਾਂ ਤੋਂ ਲੱਗਦਾ ਹੈ ਕਿ ਉਹ ਬਚਪਨ ਤੋਂ ਹੀ ਫਰਸਟ੍ਰੇਸ਼ਨ ਦਾ ਸ਼ਿਕਾਰ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਰਣੋਤ ਨੂੰ ਆਪਣੀ ਫਰਸਟ੍ਰੇਸ਼ਨ ਤੋਂ ਰਾਹਤ ਪਾਉਣ ਲਈ ਪੱਕੇ ਤੌਰ ਤੇ ਆਪਣਾ ਜੀਵਨ ਸਾਥੀ ਲੱਭਣਾ ਚਾਹੀਦਾ ਹੈ, ਤਾਂਕਿ ਉਹ ਲੋਕਾਂ ਤੇ ਬੇਬੁਨਿਆਦ ਚਿੱਕੜ ਉਛਾਲਣਾ ਬੰਦ ਕਰ ਸਕੇ।

Advertisement
Advertisement
Advertisement
Advertisement
Scroll to Top