Breaking News ਹੇਠਲੇ ਪੱਧਰ `ਤੇ ਅਫਸਰ ਜਾਂ ਮੁਲਾਜ਼ਮ ਦੇ ਭ੍ਰਿਸ਼ਟਾਚਾਰ ਦੌਰਾਨ ਫੜੇ ਜਾਣ ਤੇ ਸਿੱਧੀ ਸਿੱਧੀ ਜਿੰੰਮੇਵਾਰੀ ਹੋਵੇਗੀ ਡੀ. ਸੀ ਜਾਂ ਐੱਸ. ਐੱਸ. ਪੀ. : ਭਗਵੰਤ ਮਾਨਗਾਂਧੀ ਰਾਏਬਰੇਲੀ ਸੀਟ ਹੀ ਰੱਖਣਗੇ ਤੇ ਵਾਇਨਾਡ ਸੀਟ ਤੋਂ ਅਸਤੀਫ਼ਾ ਦੇਣਗੇ : ਖੜਗੇਕੁਵੈਤ ਅਗਨੀਕਾਂਡ ਵਿਚ ਮੌਤ ਦੇ ਘਾਟ ਉਤਰੇ ਹੁਸਿ਼ਆਰ ਵਾਸੀ ਦਾ ਹੋਇਆ ਅੰਤਿਮ ਸਸਕਾਰਦੁਬਈ `ਚ ਫਾਂਸੀ ਤੋਂ ਬਚੇ ਨੌਜਵਾਨ ਨੇ ਕੀਤੀ 9 ਸਾਲ ਬਾਅਦ ਮਾਂ ਨਾਲ ਮੁਲਾਕਾਤਤਲਾਸ਼ੀ ਅਭਿਆਨ- ਦੂਜਾ ਦਿਨ: ਪੰਜਾਬ ਪੁਲਿਸ ਨੇ ਸੂਬੇ ਭਰ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ’ਤੇ ਕੀਤੀ ਚੈਕਿੰਗਪਿੰਡ ਨਨਾਨੰਸੂ ਵਾਸੀ ਗੁਰਪ੍ਰੀਤ ਸਿੰਘ ਦੀ ਹੋਈ ਕੈਨੇਡਾ ਵਿਚ ਨਹਾਉਂਦੇ ਸਮੇਂ ਮੌਤਹਰਿਆਣਾ ਸਰਕਾਰ ਨੂੰ ਪਾਣੀ ਛੱਡਣ ਲਈ ਦਿੱਲੀ ਜਲ ਮੰਤਰੀ ਨੇ ਜੋੜੇ ਹੱਥਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਿਆਸੀ ਹਮਲੇ ਦੀ ਜਾਂਚ ਐਨ. ਆਈ. ਏ. ਨੂੰ ਸੌਂਪੀ

ਸਬ-ਡਵੀਜਨ ਘਨੌਰ ਪੁਲਿਸ ਵਲੋ ਬੀਤੇ 24 ਘੰਟੇ ਵਿੱਚ ਵੱਡੀ ਸਫਲਤਾ

ਦੁਆਰਾ: News ਪ੍ਰਕਾਸ਼ਿਤ :Tuesday, 04 April, 2023, 06:35 PM

ਪੁਲਿਸ ਨੇ 10 ਕਿਲੋਗ੍ਰਾਮ ਸੁਲਫਾ, 40 ਗ੍ਰਾਮ ਨਸ਼ੀਲਾ ਪਾਊਡਰ ਸਮੇਤ 4 ਨਸ਼ਾ ਤਸਕਰਾਂ ਕੀਤਾ ਕਾਬੂ
ਘਨੌਰ, 4 ਅਪ੍ਰੈਲ —– ਮਾਨਯੋਗ ਐਸ.ਐਸ.ਪੀ. ਪਟਿਆਲਾ ਵਰੁਨ ਸਰਮਾ ਦੇ ਦਿਸ਼ਾ ਨਿਰਦੇਸ਼ਾ ਅਤੇ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਹਦਾਇਤਾਂ ਅਨੁਸਾਰ ਰਘਬੀਰ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਰਹਿਨੁਮਾਈ ਹੇਠ ਅਤੇ ਇੰਸਪੈਕਟਰ ਰਾਹੁਲ ਕੌਸ਼ਲ ਮੁੱਖ ਅਫਸਰ ਥਾਣਾ ਸੰਭੂ ਦੀ ਯੋਗ ਅਗਵਾਈ ਵਿੱਚ ਐੱਸ.ਆਈ. ਬਹਾਦਰ ਰਾਮ ਵੱਲੋ ਦੌਰਾਨੇ ਨਾਕਾਬੰਦੀ ਵੱਡੀ ਮਾਤਰਾ ਵਿੱਚ ਸੁਲਫਾ ਦੇ ਤਸਕਰ ਅਨੀਤਾ ਪਤਨੀ ਮਨੋਜ ਸਾਹ ਵਾਸੀ ਪਿੰਡ ਅਮੁਨੋਹ ਥਾਣਾ ਮਝਬਲੀ ਜਿਲਾ ਬੇਤੀਆ ਬਿਹਾਰ, ਮਰਜੀਨਾ ਪਤਨੀ ਹਰਿੰਦਰ ਸਾਹ ਵਾਸੀਆਨ ਪਿੰਡ ਅਮੁਨੋਹ ਥਾਣਾ ਮਝਬਲੀ ਜਿਲਾ ਬੇਤੀਆ ਬਿਹਾਰ ਅਤੇ ਸੂਰਜ ਕੁਮਾਰ ਪੁੱਤਰ ਸ਼੍ਰੀ ਸ਼ਿਵ ਪੂਜਨ ਦਾਸ ਵਾਸੀ ਗੁਬਰਾ ਬਾਰਿਆ ਥਾਣਾ ਹਰਸਿਦੀ ਜਿਲਾ ਮੋਤੀਹਾਰੀ ਬਿਹਾਰ ਨੂੰ 10 ਕਿਲੋਗ੍ਰਾਮ ਸੁਲਫਾ ਸਮੇਤ ਗ੍ਰਿਫਤਾਰ ਕੀਤਾ।
ਇੰਸਪੈਕਟਰ ਮਨਪ੍ਰੀਤ ਕੌਰ ਮੁੱਖ ਅਫਸਰ ਥਾਣਾ ਖੇੜੀ ਗੰਡਿਆ ਵੱਲੋ ਟੀ-ਪੁਆਇੰਟ ਨਿੰਮ ਸਾਹਿਬ ਗੁਰੂਦੁਆਰਾ ਪਿੰਡ ਆਕੜ ਤੋਂ ਨਸ਼ੀਲਾ ਪਾਊਡਰ ਦੀ ਤਸਕਰ ਭਜਨ ਕੌਰ ਉਰਫ ਭਜਨੋ ਪਤਨੀ ਸੋਮਾ ਸਿੰਘ ਵਾਸੀ ਪਿੰਡ ਆਕੜ ਥਾਣਾ ਖੇੜੀ ਗੰਡਿਆ ਜਿਲਾ ਪਟਿਆਲਾ ਨੂੰ 40 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ।
ਜਿਨ੍ਹਾਂ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅਨੀਤਾ, ਮਰਜੀਨਾ, ਸੂਰਜ ਕੁਮਾਰ ਅਤੇ ਭਜਨ ਕੌਰ ਉਕਤਾਨ ਨੂੰ ਪੇਸ਼ ਅਦਾਲਤ ਕਰਕੇ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜਾ ਰਿਹਾ ਹੈ ਜਿਨ੍ਹਾਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਬ੍ਰਾਮਦਾ ਸੁਲਫਾ-ਨਸ਼ੀਲਾ ਪਾਊਡਰ ਕਿੱਥੋ ਲੈ ਕੇ ਆਏ ਹਨ ਤੇ ਅੱਗੇ ਕਿੱਥੇ ਲੈ ਕੇ ਜਾਣਾ ਸੀ ਤੇ ਇਸ ਨਾਲ ਹੋਰ ਕਿਹੜੇ-ਕਿਹੜੇ ਸਾਥੀ ਹਨ।



Scroll to Top