Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 8:02 am

+91 90915 01313 , +91 90916 01313

punjabbanni@gmail.com
punjabbani@yahoo.com

ਪਿੰਡ ਬਾਰਨ ਦੇ ਖੇਤਾਂ ’ਚ ਤੇਂਦੂਆ ਫੜਨ ਲਈ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਤੇ ਕਿਸਾਨਾਂ ਵਲੋਂ ਘੇਰਾ ਪਾਉਣ ਦੀ ਕੋਸਿ਼ਸ਼ ਰਹੀ ਨਾਕਾਮ

ਪਿੰਡ ਬਾਰਨ ਦੇ ਖੇਤਾਂ ’ਚ ਤੇਂਦੂਆ ਫੜਨ ਲਈ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਤੇ ਕਿਸਾਨਾਂ ਵਲੋਂ ਘੇਰਾ ਪਾਉਣ ਦੀ ਕੋਸਿ਼ਸ਼ ਰਹੀ ਨਾਕਾਮ

ਪਿੰਡ ਬਾਰਨ ਦੇ ਖੇਤਾਂ ’ਚ ਤੇਂਦੂਆ ਫੜਨ ਲਈ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਤੇ ਕਿਸਾਨਾਂ ਵਲੋਂ ਘੇਰਾ ਪਾਉਣ ਦੀ ਕੋਸਿ਼ਸ਼ ਰਹੀ ਨਾਕਾਮ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਤੋਂ ਕਰੀਬ 9 ਕਿਲੋਮੀਟਰ ਦੂਰ ਸਰਹਿੰਦ ਰੋਡ ’ਤੇ ਸਥਿਤ ਪਿੰਡ ਬਾਰਨ ਦੇ ਖੇਤਾਂ ’ਚ ਕਈ ਵਾਰ ਤੇਂਦੂਆ ਫੜਨ ਲਈ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਤੇ ਕਿਸਾਨਾਂ ਘੇਰਾ ਪਾ ਲਿਆ ਪਰ ਹਰ ਕੋਸ਼ਿਸ਼ ਨਾਕਾਮ ਰਹੀ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਚੀਤਾ ਹੈ ਪਰ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਖ਼ਤਰਨਾਕ ਤੇਂਦੂਆ ਹੈ। ਇਹ ਵੀ ਸੁਣਨ ’ਚ ਆਇਆ ਹੈ ਕਿ ਤੇਦੂਆ ਚੀਤੇ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਇਹ 36 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੀ ਜ਼ਿਆਦਾ ਤੇਜ਼ ਦੌੜ ਸਕਦਾ ਹੈ। ਇਸ ਦੀ ਛਲਾਂਗ 20 ਫਿੱਟ ਤੋਂ ਵੀ ਵੱਧ ਉੱਚੀ ਹੁੰਦੀ ਹੈ। ਤੇਂਦੂਆ ਤੈਰਾਕ ਅਤੇ ਇਸ ਦੀ ਸੁੰਘਣ ਸ਼ਕਤੀ ਵੀ ਬਹੁਤ ਜ਼ਿਆਦਾ ਹੁੰਦੀ ਹੈ। ਤੇਂਦੂਆ ਦੇਖੇ ਜਾਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਬੀਤੇ 4 ਦਿਨਾਂ ਤੋਂ ਇਹ ਵੱਖ-ਵੱਖ ਥਾਵਾਂ ’ਤੇ ਘੁੰਮ ਰਿਹਾ ਹੈ ਪਰ ਅਜੇ ਤੱਕ ਫੜਿਆ ਨਹੀਂ ਗਿਆ। ਇਹ ਵੀ ਸੁਣਨ ’ਚ ਆਇਆ ਹੈ ਕਿ ਬਾਰਨ ਸਥਿਤ ਇਕ ਡੇਰੇ `ਚ ਤੇਂਦੂਏ ਨੇ 2 ਕੁੱਤਿਆਂ ਨੂੰ ਮਾਰ ਦਿੱਤਾ ਹੈ। ਜੰਗਲੀ ਜੀਵ ਵਿਭਾਗ ਵੱਲੋਂ ਉਸ ਥਾਂ ’ਤੇ ਪਿੰਜਰੇ ਲਗਾਏ ਗਏ ਹਨ। ਜਾਨ-ਮਾਲ ਦੀ ਰਾਖੀ ਲਈ ਇਲਾਕੇ ਦੇ ਪਿੰਡਾਂ ’ਚ ਅਨਾਊਂਸਮੈਂਟਾਂ ਵੀ ਕੀਤੀਆਂ ਜਾ ਰਹੀਆਂ ਹਨ। ਹੁਣ ਤੇਂਦੂਏ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਪਿੰਡਾਂ ਦੇ ਲੋਕ ਖੇਤ ਵਿਚ ਲੁਕੇ ਤੇਂਦੂਏ ਨੂੰ ਫੜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਤੇਂਦੂਆ ਅਗਲੇ ਖੇਤਾਂ ’ਚ ਭੱਜ ਜਾਂਦਾ ਹੈ। ਜਾਣਕਾਰੀ ਦਿੰਦਿਆਂ ਰਾਮ ਸਿੰਘ ਬਾਰਨ ਸਾਬਕਾ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਈ ਬੰਦਿਆਂ ਨੇ ਤੇਂਦੂਆ ਦੇਖਿਆ ਹੈ। ਉਹ ਇਸੇ ਇਲਾਕੇ ’ਚ ਘੁੰਮ ਰਿਹਾ ਹੈ। ਤੇਂਦੂਆਂ ਖੇਤਾਂ ’ਚ ਘਾਤ ਲਗਾ ਕੇ ਬੈਠਾ ਰਹਿੰਦਾ ਹੈ ਜਾਂ ਕਿਸੇ ਦਰੱਖਤ ’ਤੇ ਚੜ੍ਹ ਜਾਂਦਾ ਹੈ। ਜੰਗਲੀ ਜੀਵ ਵਿਭਾਗ ਦੀਆਂ ਟੀਮਾਂ ਤੇਂਦੂਏ ਨੂੰ ਫੜਣ ਦੀਆਂ ਕੋਸਿਸ਼ਾਂ ਕਰ ਰਹੀਆਂ ਹਨ। ਖੇਤਾਂ ਵਿਚ ਪਿੰਜਰਾ ਰੱਖਿਆ ਗਿਆ ਹੈ। ਵਿਭਾਗ ਦੇ ਕਰਮਚਾਰੀ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਜਾਲ ਵੀ ਲਗਾ ਰਹੇ ਹਨ।

Advertisement
Advertisement
Advertisement
Advertisement
Scroll to Top