Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 8:27 pm

+91 90915 01313 , +91 90916 01313

punjabbanni@gmail.com
punjabbani@yahoo.com

ਡਾ. ਦਰਸ਼ਨ ਸਿੰਘ ‘ਆਸ਼ਟ` ਨੂੰ ਡਾ. ਭਾਲ ਚੰਦਰ ਸੇਠੀਆ ਬਾਲ ਸਾਹਿਤ ਕੌਮੀ ਪੁਰਸਕਾਰ 1 ਸਤੰਬਰ ਨੂੰ

ਡਾ. ਦਰਸ਼ਨ ਸਿੰਘ ‘ਆਸ਼ਟ` ਨੂੰ ਡਾ. ਭਾਲ ਚੰਦਰ ਸੇਠੀਆ ਬਾਲ ਸਾਹਿਤ ਕੌਮੀ ਪੁਰਸਕਾਰ 1 ਸਤੰਬਰ ਨੂੰ

ਡਾ. ਦਰਸ਼ਨ ਸਿੰਘ ‘ਆਸ਼ਟ` ਨੂੰ ਡਾ. ਭਾਲ ਚੰਦਰ ਸੇਠੀਆ ਬਾਲ ਸਾਹਿਤ ਕੌਮੀ ਪੁਰਸਕਾਰ 1 ਸਤੰਬਰ ਨੂੰ
ਪਟਿਆਲਾ : ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਖੇ ਕਾਰਜਸ਼ੀਲ,ਬਾਲ ਸਾਹਿਤ ਨੂੰ ਸਮਰਪਿਤ ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ@ ਨੂੰ ਭਾਰਤੀ ਬਾਲ ਕਲਿਆਣ ਸੰਸਥਾਨ ਕਾਨ੍ਹਪੁਰ (ਉ.ਪ੍ਰ.) ਵੱਲੋਂ ਡਾ. ਭਾਲ ਚੰਦਰ ਸੇਠੀਆ ਕੌਮੀ ਬਾਲ ਸਾਹਿਤ ਪੁਰਸਕਾਰ 1 ਸਤੰਬਰ 2024 ਨੂੰ ਕਾਨ੍ਹਪੁਰ ਦੇ ਵਿਕਾਸ ਨਗਰ ਦੇ ਆਡੀਟੋਰੀਅਮ ਵਿਖੇ ਪ੍ਰਦਾਨ ਕੀਤਾ ਜਾਵੇਗਾ।ਇਸ ਪੁਰਸਕਾਰ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਬਿਨਾਂ ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਜਾਣਗੇ। ਸੰਸਥਾ ਦੇ ਜਨਰਲ ਸਕੱਤਰ ਅਤੇ ਉਘੇ ਵਿਦਵਾਨ ਸ੍ਰੀ ਐਸ.ਬੀ.ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਕਾਨ੍ਹਪੁਰ ਦੇ ਸਾਬਕਾ ਵਿਧਾਇਕ ਅਤੇ ਉਘੇ ਸਾਹਿਤ ਪ੍ਰੇਮੀ ਸ੍ਰੀ ਭੂਦਰ ਨਾਰਾਇਣ ਮਿਸ਼ਰ ਕਰਨਗੇ ਅਤੇ ਭਾਰਤ ਦੀਆਂ ਵੱਖ ਵੱਖ ਖੇਤਰ ਦੀਆਂ ਹੋਰ ਉਘੀਆਂ ਹਸਤੀਆਂ ਵਿਚੋਂ ਸ੍ਰੀ ਮਦਨ ਚੰਦ ਕਪੂਰ,ਸ੍ਰੀ ਅਰੁਣ ਪ੍ਰਕਾਸ਼ ਅਗਨੀਹੋਤਰੀ,ਡਾ. ਅਨੀਤਾ ਸੇਠੀਆ, ਸ੍ਰੀ ਰਾਜੀਵ ਤ੍ਰਿਪਾਠੀ,ਡਾ. ਅੰਗਦ ਸਿੰਘ,ਪਦਮਸ੍ਰੀ ਸ਼ਿਆਮ ਸਿੰਘ ਸ਼ਸ਼ੀ (ਦਿੱਲੀ) ਆਦਿ ਸ਼ਾਮਿਲ ਹੋਣਗੇ। ਇਸ ਦੌਰਾਨ ਭਾਰਤੀ ਬਾਲ ਸਾਹਿਤ ਸੰਬੰਧੀ ਇਕ ਗੋਸ਼ਟੀ ਦਾ ਆਯੋਜਨ ਵੀ ਕੀਤਾ ਜਾਵੇਗਾ ਜਿਸ ਵਿਚ ਡਾ. ‘ਆਸ਼ਟ` ਵੱਲੋਂ ਬਾਲ ਸਾਹਿਤ ਸੰਬੰਧੀ ਵਿਸ਼ੇਸ਼ ਚਰਚਾ ਕੀਤੀ ਜਾਵੇਗੀ।

Advertisement
Advertisement
Advertisement
Advertisement
Scroll to Top