Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 11:46 pm

+91 90915 01313 , +91 90916 01313

punjabbanni@gmail.com
punjabbani@yahoo.com

ਸਰਕਾਰ ਦੇ ਅਜਿਹੇ ਕਦਮਾਂ ਨੇ ਬੀਤੇ ਦਸ ਸਾਲਾਂ ਦੌਰਾਨ 31 ਅਰਬ ਡਾਲਰ ਦਾ ਨਿਵੇਸ਼ ਖਿੱਚਿਆ : ਮੋਦੀ

ਸਰਕਾਰ ਦੇ ਅਜਿਹੇ ਕਦਮਾਂ ਨੇ ਬੀਤੇ ਦਸ ਸਾਲਾਂ ਦੌਰਾਨ 31 ਅਰਬ ਡਾਲਰ ਦਾ ਨਿਵੇਸ਼ ਖਿੱਚਿਆ : ਮੋਦੀ

ਸਰਕਾਰ ਦੇ ਅਜਿਹੇ ਕਦਮਾਂ ਨੇ ਬੀਤੇ ਦਸ ਸਾਲਾਂ ਦੌਰਾਨ 31 ਅਰਬ ਡਾਲਰ ਦਾ ਨਿਵੇਸ਼ ਖਿੱਚਿਆ : ਮੋਦੀ
ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮੁੰਬਈ ਵਿਚ ਕਿਹਾ ਕਿ ਕੇਂਦਰ ਸਰਕਾਰ ਫਿਨਟੈੱਕ ਸੈਕਟਰ ਨੂੰ ਹੁਲਾਰਾ ਦੇਣ ਲਈ ਨੀਤੀਗਤ ਪੱਧਰ ਉਤੇ ਵੱਖ-ਵੱਖ ਕਦਮ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਕਦਮਾਂ ਨੇ ਬੀਤੇ ਦਸ ਸਾਲਾਂ ਦੌਰਾਨ 31 ਅਰਬ ਡਾਲਰ ਦਾ ਨਿਵੇਸ਼ ਖਿੱਚਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਏਂਜਲ ਟੈਕਸ ਨੂੰ ਹਟਾਏ ਜਾਣ ਦਾ ਫ਼ੈਸਲਾ ਵੀ ਇਸ ਸੈਕਟਰ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿਚ ਹੀ ਚੁੱਕਿਆ ਗਿਆ ਇਕ ਕਦਮ ਹੈ। ਪ੍ਰਧਾਨ ਮੰਤਰੀ ਮੋਦੀ ਇਥੇ ਗਲੋਬਲ ਫਿਨਟੈੱਕ ਫੈਸਟ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਸਾਈਬਰ ਫਰਾਡਾਂ ਨੂੰ ਨੱਥ ਪਾਉਣ ਅਤੇ ਲੋਕਾਂ ਦਾ ਡਿਜੀਟਲ ਪੱਖੋਂ ਗਿਆਨ ਵਧਾਉਣ ਲਈ ਰੈਗੂਲੇਟਰਾਂ ਨੂੰ ਹੋਰ ਕਦਮ ਉਠਾਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਫਿਨਟੈੱਕ ਨੇ ਵਿੱਤੀ ਸੇਵਾਵਾਂ ਦੇ ਲੋਕਤੰਤਰੀਕਰਨ ਸਬੰਧੀ ਅਹਿਮ ਰੋਲ ਨਿਭਾਇਆ ਹੈ।’’ ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਇਹ ਸਾਰੀਆਂ ਕਾਰਵਾਈਆਂ ਭਾਰਤ ਵਾਸੀਆਂ ਦੀ ਜ਼ਿੰਦਗੀ ਦਾ ਮਿਆਰ ਸੁਧਾਰਨ ਵਿਚ ਮਦਦਗਾਰ ਹੋਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਵਾਸੀ ‘ਲਾਸਾਨੀ ਰਫ਼ਤਾਰ ਅਤੇ ਪੱਧਰ’ ਉਤੇ ਫਿਨਟੈੱਕ ਨੂੰ ਅਪਣਾ ਰਹੇ ਹਨ, ਜਿਸ ਦੀ ਕਿ ਦੁਨੀਆਂ ਵਿਚ ਹੋਰ ਕਿਤੇ ਕੋਈ ਮਿਸਾਲ ਨਹੀਂ ਮਿਲਦੀ। ਸਮਾਗਮ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਡਿਜੀਟਲ ਤਕਨਾਲੋਜੀਆਂ ਨੇ ਲੋਕਾਂ ਦੀ ਵਿੱਤੀ ਭਾਗੀਦਾਰੀ ਵਧਾਉਣ ਵਿਚ ਬਹੁਤ ਮਦਦ ਕੀਤੀ ਹੈ।

Advertisement
Advertisement
Advertisement
Advertisement
Scroll to Top