Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 6:47 pm

+91 90915 01313 , +91 90916 01313

punjabbanni@gmail.com
punjabbani@yahoo.com

ਫੈਕਟਰੀ ਵਿਚ ਕੰਮ ਕਰਦੇ ਇਕ ਮੁਲਾਜਮ ਨੇ ਦੂਸਰੇ ਮੁਲਾਜਮ ਦੇ ਪਖਾਨੇ ਵਾਲੀ ਜਗ੍ਹਾ ਲਗਾਈ ਪ੍ਰੈਸ਼ਰ ਮਸ਼ੀਨ ਤਾਂ ਨੌਜਵਾਨ ਹੋਇਆ ਗੰਭੀਰ

ਫੈਕਟਰੀ ਵਿਚ ਕੰਮ ਕਰਦੇ ਇਕ ਮੁਲਾਜਮ ਨੇ ਦੂਸਰੇ ਮੁਲਾਜਮ ਦੇ ਪਖਾਨੇ ਵਾਲੀ ਜਗ੍ਹਾ ਲਗਾਈ ਪ੍ਰੈਸ਼ਰ ਮਸ਼ੀਨ ਤਾਂ ਨੌਜਵਾਨ ਹੋਇਆ ਗੰਭੀਰ

ਫੈਕਟਰੀ ਵਿਚ ਕੰਮ ਕਰਦੇ ਇਕ ਮੁਲਾਜਮ ਨੇ ਦੂਸਰੇ ਮੁਲਾਜਮ ਦੇ ਪਖਾਨੇ ਵਾਲੀ ਜਗ੍ਹਾ ਲਗਾਈ ਪ੍ਰੈਸ਼ਰ ਮਸ਼ੀਨ ਤਾਂ ਨੌਜਵਾਨ ਹੋਇਆ ਗੰਭੀਰ
ਤਰਨਤਾਰਨ : ਤਰਨਤਾਰਨ ਜ਼ਲ੍ਹੇ ਦੇ ਕਸਬਾ ਗੋਹਲਵੜ ਵਿਖੇ ਇਕ ਫੈਕਟਰੀ ’ਚ ਕੰਮ ਕਰਦੇ ਨੌਜਵਾਨ ਨਾਲ ਕਥਿਤ ਤੌਰ ’ਤੇ ਸ਼ਰਾਰਤ ਕਰਦਿਆਂ ਉਸਦੇ ਸਹਿ ਕਰਮਚਾਰੀ ਨੇ ਪਖਾਨੇ ਵਾਲੀ ਜਗ੍ਹਾ ’ਤੇ ਪ੍ਰੈਸ਼ਰ ਮਸ਼ੀਨ ਲਗਾ ਦਿੱਤੀ ਜਿਸ ਕਾਰਨ ਉਕਤ ਨੌਜਵਾਨ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਪੀੜਤ ਨੌਜਵਾਨ ਦੇ ਬਿਆਨ ਕਲਮਬੰਦ ਕਰ ਕੇ ਦੂਸਰੇ ਕਰਮਚਾਰੀ ਵਿਰੁੱਧ ਕੇਸ ਦਰਜ ਕਰ ਲਿਆ ਹੈ। 21 ਸਾਲਾ ਨੌਜਵਾਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਗੋਹਲਵੜ ਸਥਿਤ ਫੈਕਟਰੀ ’ਚ ਕੰਬਲਾਂ ਉੱਪਰ ਪ੍ਰਿੰਟਿਗ ਸ਼ੈਸ਼ਨ ਦਾ ਕੰਮ ਪਛਲੇ 6 ਸਾਲਾਂ ਤੋਂ ਦਿਹਾੜੀ ’ਤੇ ਕਰਦਾ ਆ ਰਿਹਾ ਹੈ। 20 ਅਗਸਤ ਨੂੰ ਸ਼ਾਮ ਕਰੀਬ ਸਾਢੇ 5 ਵਜੇ ਡਿਊਟੀ ਖਤਮ ਹੋਣ ਉਪਰੰਤ ਉਸਦੇ ਕੱਪੜਿਆਂ ਤੋਂ ਪ੍ਰੈਸ਼ਰ ਵਾਲੀ ਮਸ਼ੀਨ ਨਾਲ ਰੂੰ ਸਾਫ ਕਰਦਿਆਂ ਮਸ਼ੀਨ ਦਾ ਮੂੰਹ ਉਸਦੇ ਪਖਾਨੇ ਵਾਲੀ ਜਗ੍ਹਾ ਦੇ ਅੰਦਰ ਪਾ ਦਿੱਤਾ ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ ਤੇ ਉਸ ਨੂੰ ਉਲਟੀਆਂ ਆਉਣ ਲੱਗ ਪਈਆਂ। ਹਾਲਤ ਵਿਗੜਦੀ ਵੇਖ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।ਦੂਜੇ ਪਾਸੇ ਜਾਂਚ ਅਧਿਕਾਰੀ ਏਐੱਸ ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਜੇਰੇ ਇਲਾਜ ਨੌਜਵਾਨ ਵੱਲੋਂ ਹੁਣ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਜਸਕਰਨ ਸਿੰਘ ਨਾਮਕ ਨੌਜਵਾਨ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਸਦੀ ਗ੍ਰਿਫਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement
Advertisement
Advertisement
Advertisement
Scroll to Top