Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 11:17 pm

+91 90915 01313 , +91 90916 01313

punjabbanni@gmail.com
punjabbani@yahoo.com

ਭਾਰਤ ਖ਼ਿਲਾਫ਼ ਟਿੱਪਣੀ ਤੋਂ ਖਫ਼ਾ ਊਬਰ ਚਾਲਕ ਨੇ ਪਾਕਿ ਜੋੜੇ ਨੂੰ ਕਾਰ ਤੋਂ ਲਾਹਿਆ

ਭਾਰਤ ਖ਼ਿਲਾਫ਼ ਟਿੱਪਣੀ ਤੋਂ ਖਫ਼ਾ ਊਬਰ ਚਾਲਕ ਨੇ ਪਾਕਿ ਜੋੜੇ ਨੂੰ ਕਾਰ ਤੋਂ ਲਾਹਿਆ

ਭਾਰਤ ਖ਼ਿਲਾਫ਼ ਟਿੱਪਣੀ ਤੋਂ ਖਫ਼ਾ ਊਬਰ ਚਾਲਕ ਨੇ ਪਾਕਿ ਜੋੜੇ ਨੂੰ ਕਾਰ ਤੋਂ ਲਾਹਿਆ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਕ ਉਬਰ ਕੈਬ ਦੇ ਚਾਲਕ ਨੇ ਭਾਰਤ ਖ਼ਿਲਾਫ਼ ਕੀਤੀ ਟਿੱਪਣੀ ਤੋਂ ਖਫ਼ਾ ਹੋ ਕੇ ਪਾਕਿਸਤਾਨੀ ਜੋੜੇ ਨੂੰ ਕਾਰ ਤੋਂ ਹੇਠਾਂ ਲਾਹ ਦਿੱਤਾ। ਊਬਰ ਦੀ ਸੇਵਾ ਲੈ ਰਹੇ ਇਸ ਪਾਕਿਸਤਾਨੀ ਜੋੜੇ ਨੇ 9 ਅਗਸਤ ਰਾਤ ਨੂੰ ਵਾਪਰੀ ਇਸ ਘਟਨਾ ਦਾ ਵੀਡੀਓ ਵੀ ਬਣਾ ਲਿਆ ਸੀ। ਭਾਰਤ ਵਿਰੋਧੀ ਟਿੱਪਣੀਆਂ ਕਾਰਨ ਯਾਤਰੀਆਂ ਨੂੰ ਆਪਣੇ ਵਾਹਨ ਤੋਂ ਹੇਠਾਂ ਲਾਹੁਣ ਤੋਂ ਬਾਅਦ ਊਬਰ ਚਾਲਕ ਨੂੰ ਵੀ ਜੋੜੇ ਨੂੰ ਕਾਫੀ ਕੁਝ ਕਹਿੰਦੇ ਹੋਏ ਸੁਣਿਆ ਗਿਆ। ਇਹ ਘਟਨਾ ਕਥਿਤ ਤੌਰ ’ਤੇ 9 ਅਗਸਤ ਦੀ ਅੱਧੀ ਰਾਤ ਨੂੰ ਵਾਪਰੀ। ਊਬਰ ਚਾਲਕ ਨੇ ਸ਼ੁਰੂ ਵਿੱਚ ਉਨ੍ਹਾਂ ਨੂੰ ਭਾਰਤ ਦਾ ਅਪਮਾਨ ਕਰਨ ਤੋਂ ਬਾਜ਼ ਆਉਣ ਲਈ ਕਿਹਾ ਅਤੇ ਅਖੀਰ ਉਸ ਨੇ ਜੋੜੇ ਨੂੰ ਕਾਰ ਤੋਂ ਹੇਠਾਂ ਲਾਹ ਦਿੱਤਾ।ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕੈਬ ਚਾਲਕ ਨੇ ਜੋੜੇ ਨੂੰ ਉਨ੍ਹਾਂ ਦੇ ਵਿਚਾਰਾਂ ’ਤੇ ਚਰਚਾ ਕਰਦਿਆਂ ਸੁਣਿਆ ਕਿ ਦਿੱਲੀ ਦੇ ਲੋਕ ਸਵਾਰਥੀ ਹਨ। ਇਸ ਗੱਲ ਨੂੰ ਉਸ ਨੇ ਭਾਰਤ ਦਾ ਅਪਮਾਨ ਸਮਝਿਆ। ਇਸ ਗੱਲ ਤੋਂ ਖਫ਼ਾ ਕੈਬ ਚਾਲਕ ਗੁੱਸੇ ਵਿੱਚ ਆ ਗਿਆ। ਹਾਲਾਂਕਿ, ਔਰਤ ਨੇ ਇਹ ਕਹਿ ਕੇ ਸਥਿਤੀ ਨੂੰ ਆਮ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀਆਂ ਟਿੱਪਣੀਆਂ ਨਿੱਜੀ ਆਲੋਚਨਾ ਦੀ ਬਜਾਏ ਸ਼ਹਿਰ ਬਾਰੇ ਸਨ ਪਰ ਇਸ ਸਭ ਦੇ ਬਾਵਜੂਦ ਕੈਬ ਚਾਲਕ ਨੇ ਜੋੜੇ ਨੂੰ ਅੱਧੀ ਰਾਤ ਨੂੰ ਕੈਬ ਤੋਂ ਲਾਹ ਦਿੱਤਾ।

Advertisement
Advertisement
Advertisement
Advertisement
Scroll to Top