Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 6:48 am

+91 90915 01313 , +91 90916 01313

punjabbanni@gmail.com
punjabbani@yahoo.com

ਥਾਣਾ ਪਾਤੜਾਂ ਨੇ ਕੀਤਾ 4 ਵਿਅਕਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ

ਥਾਣਾ ਪਾਤੜਾਂ ਨੇ ਕੀਤਾ 4 ਵਿਅਕਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ

ਥਾਣਾ ਪਾਤੜਾਂ ਨੇ ਕੀਤਾ 4 ਵਿਅਕਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ
ਪਾਤੜਾਂ, 14 ਅਗਸਤ () : ਥਾਣਾ ਪਾਤੜਾਂ ਦੀ ਪੁਲਸ ਨੇ ਸਿ਼ਕਾਇਤਕਰਤਾ ਅਮਨਦੀਪ ਸਿੰਘ ਪੁੱਤਰ ਰਾਮਫਲ ਵਾਸੀ ਪਿੰਡ ਨਿਆਲ ਥਾਣਾ ਪਾਤੜਾਂ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 109, 351 (3), 324 (4), 126 (2), 309 (4), 191 (2), 190 ਬੀ. ਐਨ. ਐਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਪ੍ਰੀਤ ਕੋਰ, ਗੋਲੂ (ਲੜਕੀ), ਜਸਵੀਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਚੱਠੇਵਾਲਾ, ਨਿਖਲ ਰਾਗੜਾ ਪੁੱਤਰ ਪ੍ਰੀਤਮ ਚੰਦ ਵਾਸੀ ਹਮੀਰਪੁਰਾ ਹਾਲ ਭਾਗੀਬਾਦਰ ਥਾਣਾ ਤਲਵੰਡੀ ਸਾਬੋ ਬਠਿੰਡਾ ਅਤੇ ਅਣਪਛਾਤੇ ਵਿਅਕਤੀ ਸ਼ਾਮਲ ਹਨ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਮਨਦੀਪ ਸਿੰਘ ਨੇ ਦਸਿਆ ਕਿ ਉਸਦੀ
ਗੁਰਪ੍ਰੀਤ ਕੋਰ ਨਾਲ ਜਾਣ-ਪਛਾਣ ਹੋ ਗਈ ਸੀ ਤੇ ਬਾਅਦ ਵਿੱਚ ਉਸਦਾ ਦਾ ਗੁਰਪ੍ਰੀਤ ਕੋਰ ਨਾਲ ਝਗੜ੍ਹਾ ਹੋਣ ਤੋ ਬਾਅਦ ਰਾਜੀਨਾਮਾ ਵੀ ਹੋ ਗਿਆ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ 13 ਅਗਸਤ ਨੂੰ ਗੁਰਪ੍ਰੀਤ ਕੌਰ ਦੇ ਫੋਨ ਆਉਣ ਤੇ ਉਸਨੇ(ਸਿ਼ਕਾਇਤਕਰਤਾ) ਉਸ ਨੂੰ ਮਿਲਣ ਲਈ ਕਾਰ ਤੇ ਸਵਾਰ ਹੋ ਕੇ ਹਾਮਝੇੜੀ ਰੋਡ ਬਾਈਪਾਸ ਨੇੜੇ ਪੀਰ ਬਾਬਾ ਕੋਲ ਗਿਆ ਸੀ, ਜਿੱਥੇ ਗੁਰਪ੍ਰੀਤ ਕੌਰ, ਗੋਲੂ ਅਤੇ ਇੱਕ ਅਣਪਛਾਤਾ ਲੜਕਾ ਪਹਿਲਾਂ ਹੀ ਕਾਰ ਵਿੱਚ ਬੈਠੇ ਸਨ।ਸਿ਼ਕਾਇਤਕਰਤਾ ਨੇ ਦੱਸਿਆ ਕਿ ਉਹ ਅਤੇਉਪਰੋਕਤ ਵਿਅਕਤੀ ਗੱਡੀ ਵਿੱਚੋ ਉਤਰ ਕੇ ਬਾਹਰ ਆਏ ਅਤੇ ਗੁਰਪ੍ਰੀਤ ਕੌਰ ਨੇ ਉਸ ਨੂੰ ਫੜ੍ਹ ਲਿਆ ਤੇ ਇੰਨੇ ਵਿੱਚ ਇੱਕ ਸਕਾਰਪੀਓ ਵਿੱਚ ਸਵਾਰ 4 ਲੜਕੇ ਵੀ ਮੌਕੇ ਤੇ ਆ ਗੲ, ਜਿਨ੍ਹਾਂ ਨੇ ਉਸ ਨੂੰ ਘੇਰ ਕੇ ਲੋਹੇ ਦੀਆ ਰਾਡਾ ਆਦਿ ਨਾਲ ਕੁੱਟਮਾਰ ਕੀਤੀ ਅਤੇ ਉਸਦੀ ਕਾਰ ਦੀ ਵੀ ਭੰਨਤੋੜ ਕੀਤੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਅਜਿਹਾ ਹੋਣ ਤੇ ਉਹ ਭੱਜ ਕੇ ਪਾਤੜਾਂ ਸ਼ਹਿਰ ਸਾਇਡ ਚਲਾ ਗਿਆ ਤਾਂ ਇੰਨੇ ਵਿੱਚ ਉਸਦੇ ਦੋਸਤ ਦਲਜੀਤ ਸਿੰਘ ਅਤੇ ਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਅਸਮਾਨਪੁਰ ਗੱਡੀ ਵਿੱਚ ਸਵਾਰ ਹੋ ਕੇ ਆ ਰਹੇ ਸਨ ਨੇ ਜਦੋਂ ਉਸਨੂੰ ਭੱਜਦੇ ਹੋਏ ਦੇਖਿਆ ਤਾਂ ਗੱਡੀ ਰੋਕ ਕੇ ਹੇਠਾਂ ਉਤਰ ਗਏ ਤਾਂ ਇੰਨੇ ਵਿੱਚ ਗੁਰਪ੍ਰੀਤ ਕੌਰ ਨੇ ਆਪਣੀ ਗੱਡੀ ਲਿਆ ਕੇ
ਉਸਦੇ ਦੋਸਤਾਂ ਦੀ ਗੱਡੀ ਵਿੱਚ ਮਾਰੀ ਅਤੇ ਗੱਡੀ ਵਿੱਚੋ ਉਤਰ ਕੇ ਉਸ ਦੇ ਸਿਰ ਤੇ ਰਾਡ ਨਾਲ ਵਾਰ ਕੀਤਾ। ਸਿ਼ਕਾਇਤਕਰਤਾ ਨੇ ਦੱਸਿਆ ਕਿ ਲੜਕੀ ਗੋਲੂ ਅਤੇ ਉਸ ਅਣਪਛਾਤੇ ਮ ਲੜਕੇ ਵਲੋਂ ਵੀ
ਉਸਦੇ ਦੇ ਸਿਰ ਤੇ ਰਾਡ ਨਾਲ ਹਮਲਾ ਕੀਤਾ ਤੇ ਇੰਨੇ ਵਿੱਚ ਦੂਜੀ ਸਕਾਰਪੀਓ ਕਾਰ ਵੀ ਮੌਕਾ ਤੇ ਆ ਗਈ, ਜਿਸ ਵਿਚੋ ਬਾਕੀ ਵਿਅਕਤੀਆਂ ਨੇ ਨਿਕਲ ਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਿ਼ਕਾਇਤਰਤਾ ਨੇ ਦੱਸਿਆ ਕਿ ਜਦੋ ਉਸਦਾ ਦੋਸਤ ਰਵਿੰਦਰ ਸਿੰਘ ਉਪਰੋਕਤ ਵਿਅਕਤੀਆਂ ਵੱਲੋ
ਕੁੱਟਮਾਰ ਕਰਦੇ ਹੋਇਆ ਦੀ ਵੀਡਿਓ ਬਣਾਉਣ ਲੱਗਾ ਤਾਂ ਨਿਖਲ ਰੰਗੜਾ ਨੇ ਉਸ ਤੇ ਜਾਨੋ ਮਾਰਨ ਦੀ ਨੀਅਤ ਨਾਲ ਆਪਣੇ ਹੱਥ ਵਿੱਚ ਫੜ੍ਹੇ ਪਿਸਟਲ ਦਾ ਫਾਇਰ ਕੀਤਾ, ਜੋ ਉਸਦੀ ਸੱਜੇ ਲੱਤ ਦੀ ਪਿੰਜਣੀ ਤੇ ਲੱਗਿਆ ਅਤੇ ਉਪਰੋਕਤ ਵਿਅਕਤੀਆਂ ਨੇ ਜਾਨੋ ਮਾਰਨ ਦੀਆਂ ਧਮਕੀਆ ਦੇ ਕੇ ਹਵਾਈ ਫਾਇਰ ਕਰਦਿਆਂ ਮੋਕੇ ਤੋ ਫਰਾਰ ਹੋ ਗਏਤੇ ਜਾਂਦੇ ਸਮੇ ਗੁਰਪ੍ਰੀਤ ਕੌਰ ਉਸ ਦੇ ਡੱਬ ਵਿੱਚ ਲੱਗਿਆ ਹੋਇਆ ਉਸਦਾ ਰਿਵਾਲਵਰ ਵੀ ਖੋਹ ਕੇ ਲੈ ਗਈ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਘਟਨਾਕ੍ਰਮ ਦੇ ਚਲਦਿਆਂ ਉਹ ਅਤੇ ਉਸਦਾ ਦੋਸਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਲਈ ਦਾਖਲ ਹਨ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Advertisement
Advertisement
Advertisement
Scroll to Top