Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 2:02 am

+91 90915 01313 , +91 90916 01313

punjabbanni@gmail.com
punjabbani@yahoo.com

64 ਸਖਸ਼ੀਅਤਾਂ ਰਾਸ਼ਟਰੀ ਗੌਰਵ ਪੁਰਸਕਾਰ ਨਾਲ ਸਨਮਾਨਿਤ

64 ਸਖਸ਼ੀਅਤਾਂ ਰਾਸ਼ਟਰੀ ਗੌਰਵ ਪੁਰਸਕਾਰ ਨਾਲ ਸਨਮਾਨਿਤ

64 ਸਖਸ਼ੀਅਤਾਂ ਰਾਸ਼ਟਰੀ ਗੌਰਵ ਪੁਰਸਕਾਰ ਨਾਲ ਸਨਮਾਨਿਤ
ਪਟਿਆਲਾ : ਰਾਸ਼ਟਰੀ ਜਯੋਤੀ ਕਲਾ ਮੰਚ ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਹੇਠ ਪਟਿਆਲਾ ਹੈਂਡੀਕਰਾਫਟ W.C.I.S ਲਿਮਿ. ਦੇ ਸਹਿਯੋਗ ਨਾਲ ‘ ਰਾਸ਼ਟਰੀ ਗੌਰਵ ਪੁਰਸਕਾਰ 2024’ ਦਾ ਆਯੋਜਨ ਭਾਸ਼ਾ ਵਿਭਾਗ ਵਿਖੇ ਕੀਤਾ ਗਿਆ। ਇਸ ਮੌਕੇ ਤੇ ਵੱਖ- ਵੱਖ ਖੇਤਰਾਂ ਚ ਆਪਣਾ ਯੋਗਦਾਨ ਪਾਉਣ ਵਾਲੀਆਂ 64 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਗਰੀਨ ਮੈਨ ਭਗਵਾਨ ਦਾਸ ਜੁਨੇਜਾ, ਉੱਘੇ ਸਮਾਜ ਸੇਵੀ ਗਿਆਨ ਚੰਦ ਕਟਾਰੀਆ, ਦਾਨੀ ਜੈ ਭੂਸ਼ਣ ਮਲਿਕ ਅਤੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਤੇ ਵਿਸ਼ਵ ਚਿੰਤਕ ਡਾਕਟਰ ਸਵਰਾਜ ਸਿੰਘ ਜੀ ਨੂੰ ਅੰਤਰਰਾਸ਼ਟਰੀ ਗੋਰਵ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਨੇ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ‘ਚ ਸੰਜੇ ਗੋਇਲ (ਚੇਅਰਮੈਨ), ਇੰਜ. ਨਰਿੰਦਰ ਸਿੰਘ (ਸੀਨੀਅਰ ਪ੍ਰਧਾਨ ), ਸੰਜੀਵ ਸਿੰਗਲਾ (ਪ੍ਰਧਾਨ), ਤ੍ਰਿਭਵਨ ਗੁਪਤਾ, ਰੇਖਾ ਮਾਨ (ਨੈਸ਼ਨਲ ਅਵਾਰਡੀ), ਵਰਿੰਦਰ ਗਰਗ, ਡਾ.ਰਜਨੀਸ਼ ਗੁਪਤਾ (ਪ੍ਰਿੰਸੀਪਲ), ਅਕਸ਼ੇ ਗੋਪਾਲ (ਸਰਪ੍ਰਸਤ) ਡਾ. ਸੱਤਿਆਪਾਲ ਸਲੂਜਾ, ਹਰਕੇਸ਼ ਮਿੱਤਲ ਬਲਬੇੜਾ, ਭੁਪਿੰਦਰ ਸਿੰਘ ਡਾਰੈਕਟਰ ਮਾਤਾ ਗੁਜਰੀ ਪਬਲਿਕ ਸਕੂਲ, ਸੁਰਿੰਦਰ ਮੋਹਨ ਸਿੰਗਲਾ ਐਡਵੋਕੇਟ, ਧੀਰਜ ਗੋਇਲ, ਗਗਨ ਗੋਇਲ, ਹਰਮੇਸ਼ ਸਿੰਗਲਾ, ਦਰਸ਼ਨ ਜਿੰਦਲ, ਐਡਵੋਕੇਟ ਸਰੀਤਾ ਨਯੋਰੀਆ, ਨਰਿੰਦਰ ਮਿੱਤਲ, ਬੀਰਚੰਦ ਖੁਰਮੀ, ਇੰਜ. ਰਿਸ਼ੀ ਗਰਗ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ। ਵੱਖ ਵੱਖ ਖੇਤਰਾਂ ਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਬਲਦੇਵ ਸਿੰਘ ਥਿੰਦ (ਵਿਰਾਸਤ), ਇੰਜ. ਰਾਜੀਵ ਗੁਪਤਾ, ਲੋਇਨ ਸੁਭਾਸ਼ ਗੁਪਤਾ, ਇਜ. ਦਿਨੇਸ਼ ਮਰਵਾਹਾ, ਹਰਿੰਦਰ ਗੁਪਤਾ, ਸ਼ਮਸ਼ੇਰ ਸਿੰਘ ਗੁੱਡੂ, ਸਤੀਸ਼ ਗੁਪਤਾ, ਕੇ ਕੇ ਜੁਨੇਜਾ, ਡਾ. ਅਸ਼ੋਕ ਜੋਸ਼ੀ, ਸਤਨਾਮ ਹਸੀਜਾ, ਪਵਨ ਗੋਇਲ, ਕਮਲ ਗਾਬਾ, ਮੋਹਨ ਸਿੰਗਲਾ ਬਾਪੂ, ਅਸ਼ਵਨੀ ਕੁਮਾਰ, ਕੰਵਰ ਹਰਪ੍ਰੀਤ ਸਿੰਘ, ਮੋਹਿੰਦਰ ਗੋਗੀਆ, ਮੁਕੇਸ਼ ਗੋਇਲ, ਇੰਜ. ਨਰੇਸ਼ ਗਰਗ, ਡਾ. ਸੁਭਾਸ਼ ਡਾਬਰ, ਪੁਨੀਤ ਗੁਪਤਾ ਗੋਪੀ, ਇੰਜ. ਸੁਨੀਲ ਗੁਪਤਾ, ਡਾ. ਸ਼ਿਵ ਭਾਰਦਵਾਜ, ਵਿਨੈ ਜੈਨ, ਅਨੁ ਮਹੰਤ, ਸਵਰਨ ਚਾਵਲਾ, ਜਗਮੋਹਨ ਸਿੰਘ ਮੋਹਣੀ, ਡਾ. ਗੀਤਾ ਗੁਪਤਾ, ਮੋਹਨ ਸਿੰਘ ਕੰਗ, ਨਰਿੰਦਰ ਸਿੰਘ ਐਮਡੀ ਪੇ ਪਰਾਈਡ, ਹਰਪ੍ਰੀਤ ਸਿੰਘ ਹੁੰਦਲ, ਮੋਹਿਤ ਗੋਇਲ (ਸਮਾਜ ਸੇਵੀ), ਡਾ. ਅਨਿਲ ਰੂਪਰਾਏ, ਇੰਦਰ ਨਾਰੰਗ, ਅਸ਼ੋਕ ਮਹਿਤਾ, ਵਰਿੰਦਰ ਵਰਮਾ, ਰੀਮਾ, ਯਸ਼ਪਾਲ ਕੱਕੜ, ਸੀਤਾ ਰਾਮ ਜੈਨ, ਪ੍ਰਮੋਦ ਬਾਂਸਲ, ਅਰੁਣ ਕੁਮਾਰ, ਸਤੀਸ਼ ਕੁਮਾਰ, ਬਲਜਿੰਦਰ ਸਿੰਘ ਭਾਨਰਾ, ਕਰਮਵੀਰ ਪੂਰੀ, ਨਵਨੀਤ ਵਾਲੀਆ, ਰਮਨਪ੍ਰੀਤ ਸਿੰਘ, ਰਾਮ ਸ਼ਰਨ, ਸੰਜੇ ਕੁਮਾਰ, ਸੁਨੀਤਾ ਵਰਮਾ ਨੂੰ ਰਾਸ਼ਟਰੀ ਗੌਰਵ ਪੁਰਸਕਾਰ ਦੇਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਕਾਮਯਾਬ ਬਣਾਉਣ ਵਿੱਚ ਡਾ. ਧਰਮਿੰਦਰ ਸੰਧੂ, ਮਮਤਾ ਠਾਕੁਰ, ਪਿੰਕੀ, ਨਿਰਮਲ ਜੈਨ, ਰੋਹਿਤ ਕੁਮਾਰ, ਸੋਨੀਆ ਬਘੇਲ ਨੇ ਖ਼ਾਸ ਯੋਗਦਾਨ ਪਾਇਆ। ਪ੍ਰਸਿਧ ਕੋਰਿਓਗ੍ਰਾਫਰ ਰੁਬਲਪ੍ਰੀਤ ਕੌਰ ਵੱਲੋਂ ਤਿਆਰ ਛੋਟੇ ਬੱਚਿਆਂ ਦੀਆਂ ਸਭਿਆਚਾਰਕ ਪੇਸ਼ਕਾਰੀਆਂ ਨੇ ਚੰਗਾ ਰੰਗ ਬੰਨ੍ਹਿਆ।

Advertisement
Advertisement
Advertisement
Advertisement
Scroll to Top