Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 2:53 am

+91 90915 01313 , +91 90916 01313

punjabbanni@gmail.com
punjabbani@yahoo.com

ਤਾਜ਼ਾ ਓਲਿੰਪਕ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਵੱਲੋਂ ਸਿਰਜੇ ਗਏ ਪਲਾਂ ਨੂੰ ਯੁੱਗਾਂ ਵਾਂਗ ਸਾਂਭਣ ਦੀ ਲੋੜ

ਤਾਜ਼ਾ ਓਲਿੰਪਕ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਵੱਲੋਂ ਸਿਰਜੇ ਗਏ ਪਲਾਂ ਨੂੰ ਯੁੱਗਾਂ ਵਾਂਗ ਸਾਂਭਣ ਦੀ ਲੋੜ

ਤਾਜ਼ਾ ਓਲਿੰਪਕ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਵੱਲੋਂ ਸਿਰਜੇ ਗਏ ਪਲਾਂ ਨੂੰ ਯੁੱਗਾਂ ਵਾਂਗ ਸਾਂਭਣ ਦੀ ਲੋੜ
ਪੰਜਾਬੀ ਯੂਨੀਵਰਸਿਟੀ ਵਿਖੇ ਈ. ਐੱਮ. ਆਰ. ਸੀ. ਵਿਖੇ ਦਲਜੀਤ ਅਮੀ ਰਚਾਇਆ ਸੰਵਾਦ
ਪਟਿਆਲਾ, 13 ਅਗਸਤ : ਪੰਜਾਬੀ ਯੂਨੀਵਰਸਿਟੀ ਵਿਖੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਵੱਲੋਂ ਰਵੀ ਖੋਜ ਸਕੂਲ, ਪਟਿਆਲਾ ਦੇ ਸਹਿਯੋਗ ਨਾਲ਼ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਈ. ਐੱਮ. ਆਰ. ਸੀ. ਡਾਇਰੈਕਟਰ ਦਲਜੀਤ ਅਮੀ ਵੱਲੋਂ ਰਚਾਏ ਗਏ ਇਸ ਸੰਵਾਦ ਵਿੱਚ ਓਲਿੰਪਕ ਖੇਡਾਂ ਵਿੱਚ ਦਿਲ ਜਿੱਤਣ ਵਾਲ਼ੇ ਪੰਜਾਬੀ ਖਿਡਾਰੀਆਂ ਦੇ ਹਵਾਲੇ ਨਾਲ਼ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵੇਲ਼ੇ ਜਦੋਂ ਖਿਡਾਰੀ ਨੀਰਜ ਚੋਪੜਾ, ਅਰਸ਼ਦ ਨਦੀਮ ਅਤੇ ਉਨ੍ਹਾਂ ਦੀਆਂ ਮਾਵਾਂ ਦੇ ਹਵਾਲੇ ਨਾਲ਼ ਪੰਜਾਬ ਦੀ ਗੱਲ ਹੋ ਰਹੀ ਹੈ ਤਾਂ ਇਸ ਪੰਜਾਬ ਦਾ ਨਕਸ਼ਾ ਸਿਰਫ਼ ਉਹ ਨਹੀਂ ਰਹਿ ਜਾਂਦਾ ਜੋ ਰਾਜਨੀਤਿਕ ਅਤੇ ਭੂਗੋਲਿਕ ਹੱਦਾਂ ਅੰਦਰ ਜਕੜਿਆ ਹੈ ਬਲਕਿ ਇਹ ਉਹ ਨਕਸ਼ਾ ਹੈ ਜੋ ਲੋਕ-ਮਨਾਂ ਉੱਤੇ ਉੱਕਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਇਨ੍ਹਾਂ ਖਿਡਾਰੀਆਂ ਨੇ ਆਪਣੇ ਬਿਆਨੀਏ ਨਾਲ਼ ਜਿਸ ਤਰ੍ਹਾਂ ਦੇ ਇਤਿਹਾਸਿਕ ਪਲਾਂ ਨੂੰ ਸਿਰਜ ਕੇ ਰੱਖ ਦਿੱਤਾ ਹੈ ਜੇ ਉਹ ਪਲ ਵਾਕਿਆ ਹੀ ਮਹੱਤਵ ਰਖਦੇ ਹਨ ਤਾਂ ਹੁਣ ਸਾਡੇ ਅਦਾਰਿਆਂ, ਵਿਦਵਾਨਾਂ ਅਤੇ ਸੂਝਵਾਨ ਲੋਕਾਂ ਦਾ ਇਹ ਫਰਜ਼ ਹੈ ਕਿ ਉਹ ਇਨ੍ਹਾਂ ਪਲਾਂ ਨੂੰ ਯੁੱਗ ਵਾਂਗ ਸਾਂਭ ਕੇ ਰੱਖਣ ਅਤੇ ਇਸ ਦੀ ਨਿਰੰਤਰਤਾ ਵਿੱਚ ਗੱਲ ਅੱਗੇ ਤੋਰਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ। ਹੁਣ ਸਾਡੀ ਵਾਰੀ ਹੈ ਕਿ ਅਸੀਂ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਨ੍ਹਾਂ ਪਲਾਂ ਦੀ ਬਦੌਲਤ ਪੈਦਾ ਹੋਏ ਸਦਭਾਵਨਾ ਵਾਲ਼ੇ ਮਾਹੌਲ ਦੀ ਬਰਕਰਾਰੀ ਲਈ ਯਤਨ ਕਰੀਏ ਅਤੇ ਆਪੇ ਨੂੰ ਪੜਚੋਲੀਏ। ਵਿਨੇਸ਼ ਫੋਗਟ ਅਤੇ ਉਸ ਦੀਆਂ ਬਾਕੀ ਭੈਣਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਮਿਸਾਲ ਰਾਹੀਂ ਇਹ ਬਾਖ਼ੂਬੀ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਉਨ੍ਹਾਂ ਦੀ ਪ੍ਰਾਪਤੀ ਨੇ ਕੁੱਝ ਕੁ ਸਮੇਂ ਵਿੱਚ ਹੀ ਹਰਿਆਣੇ ਦੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਅਤੇ ਇਸ ਪ੍ਰਤੀ ਆਮ ਲੋਕਾਂ ਦੇ ਰਵਾਇਤੀ ਨਜ਼ਰੀਏ ਨੂੰ ਬਦਲ ਕੇ ਰੱਖ ਦਿੱਤਾ ਹੈ। ਦਲਜੀਤ ਅਮੀ ਨੇ ਕਿਹਾ ਕਿ ਇਤਿਹਾਸ ਅਤੇ ਸੱਭਿਆਚਾਰ ਵਿੱਚ ਇੱਕੋ ਮਾਮਲਾ ਵੱਖ-ਵੱਖ ਤਰ੍ਹਾਂ ਦਰਜ ਹੁੰਦਾ ਹੈ। ਜਿਸ ਪਲ ਨੇਮ ਅਤੇ ਇਤਿਹਾਸ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੰਦਾ ਹੈ ਉਸੇ ਪਲ ਹੀ ਲੋਕ ਮਨ ਉਸ ਨੂੰ ਯੋਗ ਕਬੂਲ ਕਰਦਾ ਹੈ। ਇਹ ਪਲ ਮਨੁੱਖਾ ਅਹਿਸਾਸ ਦਾ ਬੇਸ਼ਕੀਮਤੀ ਪਲ ਹੈ ਜੋ ਯੁੱਗ ਜਿੰਨਾ ਮਾਇਨਾ ਰੱਖਦਾ ਹੈ।
ਪ੍ਰੋ . ਸੁਰਜੀਤ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਇਸ ਵਿਸ਼ੇ ਉੱਤੇ ਅਹਿਮ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅਕਸਰ ਲੋਕ ਖੇਡਾਂ ਨੂੰ ਲੜਾਈਆਂ ਵਾਂਗ ਲੈ ਲੈਂਦੇ ਹਨ ਜਦੋਂ ਕਿ ਹੋਣਾ ਉਲਟ ਚਾਹੀਦਾ ਹੈ ਕਿ ਲੜਾਈਆਂ ਨੂੰ ਵੀ ਖੇਡਾਂ ਵਾਂਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਹੇਂ ਪੰਜਾਬਾਂ ਦੇ ਲੋਕ ਜਦੋਂ ਵੀ ਕਿਸੇ ਹੋਰ ਤੀਜੀ ਥਾਂ ਉੱਤੇ ਮਿਲਦੇ ਹਨ ਤਾਂ ਅਕਸਰ ਹੀ ਉਨ੍ਹਾਂ ਵਿੱਚ ਇੱਕ ਗੂੜ੍ਹੀ ਕਿਸਮ ਦੀ ਸਾਂਝੇਦਾਰੀ ਕਾਇਮ ਹੋ ਜਾਂਦੀ ਹੈ। ਅਜਿਹਾ ਹੋਣਾ ਦੋਹਾਂ ਧਿਰਾਂ ਦੇ ਆਪਸੀ ਪਿਆਰ ਕਾਰਨ ਹੀ ਸੰਭਵ ਹੁੰਦਾ ਹੈ।

Advertisement
Advertisement
Advertisement
Advertisement
Scroll to Top