Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 1:31 pm

+91 90915 01313 , +91 90916 01313

punjabbanni@gmail.com
punjabbani@yahoo.com

ਪੈਰਿਸ ਓਲੰਪਿਕ ਵਿਚ ਭਾਰਤੀ ਕੁਸ਼ਤੀ ਖਿਡਾਰਨ ਵਿਨੇਸ਼ ਫੋਗਾਟ ਨਾਲ ਹੋਇਆ ਧੱਕਾ ਖੇਡ ਜਗਤ ਲਈ ਨਮੋਸ਼ੀ ਭਰਿਆ ਫੈਸਲਾ : ਰੰਧਾਵਾ

ਪੈਰਿਸ ਓਲੰਪਿਕ ਵਿਚ ਭਾਰਤੀ ਕੁਸ਼ਤੀ ਖਿਡਾਰਨ ਵਿਨੇਸ਼ ਫੋਗਾਟ ਨਾਲ ਹੋਇਆ ਧੱਕਾ ਖੇਡ ਜਗਤ ਲਈ ਨਮੋਸ਼ੀ ਭਰਿਆ ਫੈਸਲਾ : ਰੰਧਾਵਾ

ਪੈਰਿਸ ਓਲੰਪਿਕ ਵਿਚ ਭਾਰਤੀ ਕੁਸ਼ਤੀ ਖਿਡਾਰਨ ਵਿਨੇਸ਼ ਫੋਗਾਟ ਨਾਲ ਹੋਇਆ ਧੱਕਾ ਖੇਡ ਜਗਤ ਲਈ ਨਮੋਸ਼ੀ ਭਰਿਆ ਫੈਸਲਾ : ਰੰਧਾਵਾ
ਪਟਿਆਲਾ, 9 ਅਗਸਤ ( ) : ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪੈਰਿਸ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ ਭਾਰਤੀ ਕੁਸ਼ਤੀ ਖਿਡਾਰਨ ਵਿਨੇਸ਼ ਫੋਗਾਟ ਨੂੰ ਜਿਸਨੂੰ ਤੈਅ ਕੀਤੇ ਭਾਰ ਨਾਲੋਂ 100 ਗ੍ਰਾਮ ਵੱਧ ਹੋਣ ਦੇ ਚਲਦਿਆਂ ਮੁਕਾਬਲਾ ਲੜਨ ਦੇ ਖੇਤਰ ਵਿਚੋਂ ਬਾਹਰ ਕਰ ਦਿੱਤਾ ਗਿਆ ਇਕ ਵੱਡਾ ਧੱਕਾ ਹੈ ਤੇ ਇਹ ਧੱਕਾ ਭਾਰਤੀ ਖੇਡ ਜਗਤ ਲਈ ਨਾ ਸਹਿਣਯੋਗ ਵਾਲਾ ਘਾਟਾ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਖਿਡਾਰੀਆਂ ਨਾਲ ਟੀਮ ਵਰਕ ਕਰਨ ਲਈ ਪੂਰਾ ਪੈਨਲ ਹੁੰਦਾ ਹੈ ਜਿਸ ਵਲੋਂ ਖਿਡਾਰੀਆਂ ਦਾ ਹਰ ਪੱਖੋਂ ਧਿਆਨ ਰੱਖਿਆ ਜਾਂਦਾ ਹੈ ਪਰ ਫੋਗਾਟ ਨਾਲ ਜੁੜੀ ਟੀਮ ਦਾ ਕੰਮ ਪੂਰੀ ਤਰ੍ਹਾਂ ਫੇਲ੍ਹ ਸਿੱਧ ਹੋਇਆ ਜਿਸਨੂੰ ਫੋਗ਼ਾਟ ਨਾਲ ਹੋਈ ਵਧੀਕੀ ਦਾ ਵੱਡਾ ਕਾਰਨ ਮੰਨਿਆਂ ਜਾ ਸਕਦਾ ਹੈ।
ਪੰਜਾਬ ਕਾਂਗਰਸ ਦੀ ਪੰਜਾਬ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਵਿਨੇਸ਼ ਫੋਗਾਟ ਦੇ ਮਾਮਲੇ ਵਿਚ ਹੋਈ ਡੂੰਘੀ ਸਿਆਸੀ ਸਾਜਿਸ਼ ਦੀ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਕਿਧਰੇ ਇਹ ਵਿਨੇਸ਼ ਫੋਗਾਟ ਵਲੋਂ ਕਿਸੇ ਸਮੇਂ ਦਿੱਲੀ ਵਿਖੇ ਦਿੱਤੇ ਗਏ ਧਰਨੇ ਕਾਰਨ ਪੈਦਾ ਹੋਈ ਰੰਜਸ਼ ਦਾ ਨਤੀਜਾ ਤਾਂ ਨਹੀਂ ਹੈ ਕਿਉਂਕਿ ਭਾਰਤ ਵਿਚ ਸਾਡੀ ਸਰਕਾਰ ਦੀਆਂ ਪਿਛਲੇ ਕਈ ਦਹਾਕਿਆਂ ਤੋਂ ਤਾਨਾਸ਼ਾਹੀ ਤੇ ਰੰਜਸ਼ਨ ਕਾਰਵਾਈਆਂ ਦਾ ਦੌਰ ਜਾਰੀ ਹੈ। ਉਨ੍ਹਾਂ ਵਿਨੇਸ਼ ਫੋਗਾਟ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਵਿਨੇਸ਼ ਇਕ ਖਿਡਾਰਨ ਹੈ ਤੇ ਸਮੁੱਚਾ ਦੇਸ਼ ਉਸ ਨਾਲ ਖੜ੍ਹਾ ਹੈ ਅਤੇ ਖਾਸ ਤੌਰ ਤੇ ਇਕ ਮਹਿਲਾ ਹੋਣ ਦੇ ਨਾਤੇ ਸਮੁੱਚੀਆਂ ਮਹਿਲਾਵਾਂ ਤਾਂ ਵਿਨੇਸ਼ ਫੋਗਾਟ ਨਾਲ ਹਰ ਪੱਧਰ ਤੇ ਖੜ੍ਹੀਆਂ ਹਨ। ਓਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫੋਗਾਟ ਨਾਲ ਹੋਈ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਓਨ੍ਹਾਂ ਕਿਹਾ ਕਿ ਅਗਰ ਇਸਦੇ ਪਿੱਛੇ ਕੋਈ ਵੀ ਸਾਜ਼ਿਸ਼ ਹੋਈ ਤਾਂ ਇਸਦਾ ਨਤੀਜਾ ਕੁਸ਼ਤੀ ਸੰਘ ਨੂੰ ਭੁਗਤਨਾ ਪਵੇਗਾ। ਇਸ ਦੇ ਨਾਲ ਹੀ ਬੀਬੀ ਰੰਧਾਵਾ ਨੇ ਭਾਰਤੀ ਹਾਕੀ ਟੀਮ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਸਾਡੇ ਦੇਸ਼ ਦੀ ਹਾਕੀ ਟੀਮ ਹਮੇਸ਼ਾ ਮੋਹਰੀ ਰਹੀ ਹੈ।

Advertisement
Advertisement
Advertisement
Advertisement
Scroll to Top