Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:40 am

+91 90915 01313 , +91 90916 01313

punjabbanni@gmail.com
punjabbani@yahoo.com

ਡੀ ਟੀ.ਐੱਫ. ਪਟਿਆਲਾ ਵੱਲੋਂ ਸੂਬਾਈ ਡੈਲੀਗੇਟ ਇਜਲਾਸ ਵਿੱਚ ਭਰਵੀਂ ਸ਼ਮੂਲੀਅਤ

ਡੀ ਟੀ.ਐੱਫ. ਪਟਿਆਲਾ ਵੱਲੋਂ ਸੂਬਾਈ ਡੈਲੀਗੇਟ ਇਜਲਾਸ ਵਿੱਚ ਭਰਵੀਂ ਸ਼ਮੂਲੀਅਤ

ਡੀ ਟੀ.ਐੱਫ. ਪਟਿਆਲਾ ਵੱਲੋਂ ਸੂਬਾਈ ਡੈਲੀਗੇਟ ਇਜਲਾਸ ਵਿੱਚ ਭਰਵੀਂ ਸ਼ਮੂਲੀਅਤ
ਵਿਕਰਮਦੇਵ ਸਿੰਘ ਦੀ ਸੂਬਾ ਪ੍ਰਧਾਨ ਅਤੇ ਮਹਿੰਦਰ ਕੌੜਿਆਂਵਾਲੀ ਦੀ ਜਨਰਲ ਸਕੱਤਰ ਵਜੋਂ ਹੋਈ ਚੋਣ
ਇਜਲਾਸ ਵਿੱਚ ਸ਼ਾਮਿਲ ਡੈਲੀਗੇਟਾਂ ਨੇ ਵਿਸ਼ਾਲ ਅਧਿਆਪਕ ਲਹਿਰ ਉਸਾਰਨ ਦਾ ਕੀਤਾ ਤਹੱਈਆ
ਪਟਿਆਲਾ, 7 ਅਗਸਤ ( ) ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਡੈਲੀਗੇਟ ਇਜਲਾਸ ਵਿੱਚ 21 ਜਿਲ੍ਹਿਆਂ ਦੇ 750 ਤੋਂ ਵਧੇਰੇ ਡੈਲੀਗੇਟਾਂ ਅਤੇ ਸੀਮਤ ਗਿਣਤੀ ਦਰਸ਼ਕਾਂ ਨੇ ਹਿੱਸਾ ਲਿਆ, ਜਿਸ ਵਿੱਚ ਪਟਿਆਲਾ ਜਿਲ੍ਹੇ ਦੇ ਨਾਭਾ, ਭਾਦਸੋਂ, ਸਮਾਣਾ ,ਪਾਤੜਾਂ, ਰਾਜਪੁਰਾ, ਪਟਿਆਲਾ, ਘਨੌਰ ਅਤੇ ਭੁਨਰਹੇੜੀ ਬਲਾਕਾਂ ਦੇ 64 ਡੈਲੀਗੇਟ ਵੀ ਉਤਸ਼ਾਹ ਨਾਲ ਹਿੱਸਾ ਬਣੇ। ਇਹ ਇਜਲਾਸ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਸੱਤ ਮੈਂਬਰੀ ਸੰਚਾਲਨ ਕਮੇਟੀ ਦੀ ਅਗਵਾਈ ਅਤੇ ਦੇਖ-ਰੇਖ ਵਿੱਚ ਸੰਪੰਨ ਹੋਇਆ ਜਿਸ ਵਿੱਚ ਵਿਸ਼ਾਲ ਅਧਿਆਪਕ ਲਹਿਰ ਉਸਾਰਨ ਦਾ ਤਹੱਈਆ ਕੀਤਾ ਗਿਆ। ਡੀ.ਟੀ.ਐੱਫ. ਪਟਿਆਲਾ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਜਿਲ੍ਹਾ ਸਕੱਤਰ ਜਸਪਾਲ ਚੌਧਰੀ ਅਤੇ ਵਿੱਤ ਸਕੱਤਰ ਰਾਜਿੰਦਰ ਸਮਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਜਲਾਸ ਦੀ ਸ਼ੁਰੂਆਤ ਸੂਬਾ ਪ੍ਰਧਾਨ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਨਾਲ ਹੋਈ। ਪਹਿਲੇ ਸੈਸ਼ਨ ਦੌਰਾਨ ਪਿਛਲੇ ਸਮੇਂ ਵਿੱਚ ਕੀਤੀਆਂ ਵੱਖ-ਵੱਖ ਸੰਘਰਸ਼ੀ ਸਰਗਰਮੀਆਂ ਅਤੇ ਰਿਵਿਊ ਦੀ ਰਿਪੋਰਟ ਪੜ੍ਹੀ ਗਈ, ਇਸੇ ਤਰ੍ਹਾਂ ਦੂਜੇ ਸੈਸ਼ਨ ਵਿੱਚ ਵਿੱਤ ਰਿਪੋਰਟ ਪੜ੍ਹੀ ਗਈ ਅਤੇ ਡੀ.ਟੀ.ਐੱਫ. ਦੇ ਸੰਵਿਧਾਨ ਵਿੱਚ ਕੀਤੀਆਂ ਜਾ ਰਹੀਆਂ ਤਰਮੀਮਾਂ ਪੇਸ਼ ਕੀਤੀਆਂ, ਇਹਨਾਂ ਤਿੰਨੋਂ ਰਿਪੋਰਟਾਂ ਨੂੰ ਹਾਜ਼ਰ ਡੈਲੀਗੇਟਾਂ ਨੇ ਚਰਚਾ ਕਰਨ ਉਪਰੰਤ ਸਰਵਸੰਮਤੀ ਨਾਲ ਪਾਸ ਕੀਤਾ। ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਵੱਲੋਂ 44 ਮੈਂਬਰੀ ਨਵੀਂ ਸੂਬਾ ਕਮੇਟੀ (ਸਮੇਤ 15 ਮੈਂਬਰੀ ਸੂਬਾ ਸਕੱਤਰੇਤ) ਦਾ ਸੂਬਾ ਪ੍ਰਧਾਨ, ਜਨਰਲ ਸਕੱਤਰ, ਜਿਲ੍ਹਿਆਂ ਦੇ ਬਰਾਬਰ ਗਿਣਤੀ ਵਿੱਚ ਸੂਬਾ ਕਮੇਟੀ ਮੈਂਬਰਾਂ ਅਤੇ ਜਿਲ੍ਹਾ ਪ੍ਰਧਾਨਾਂ ਅਧਾਰਿਤ ਪੈਨਲ ਇਜਲਾਸ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਜਿਸ ਅਨੁਸਾਰ ਵਿਕਰਮ ਦੇਵ ਸਿੰਘ (ਸੂਬਾ ਪ੍ਰਧਾਨ), ਮਹਿੰਦਰ ਕੋੜਿਆਂਵਾਲੀ (ਜਨਰਲ ਸਕੱਤਰ) ਅਸ਼ਵਨੀ ਅਵਸਥੀ (ਵਿੱਤ ਸਕੱਤਰ), ਰਾਜੀਵ ਬਰਨਾਲਾ (ਮੀਤ ਪ੍ਰਧਾਨ), ਗੁਰਪਿਆਰ ਕੋਟਲੀ (ਮੀਤ ਪ੍ਰਧਾਨ), ਬੇਅੰਤ ਫੂਲੇਵਾਲਾ (ਮੀਤ ਪ੍ਰਧਾਨ), ਜਗਪਾਲ ਬੰਗੀ (ਮੀਤ ਪ੍ਰਧਾਨ), ਹਰਜਿੰਦਰ ਵਡਾਲਾ ਬਾਂਗਰ (ਮੀਤ ਪ੍ਰਧਾਨ), ਰਘਵੀਰ ਭਵਾਨੀਗੜ੍ਹ (ਮੀਤ ਪ੍ਰਧਾਨ), ਮੁਕੇਸ਼ ਕੁਮਾਰ (ਸੰਯੁਕਤ ਸਕੱਤਰ), ਜਸਵਿੰਦਰ ਔਜਲਾ (ਸੰਯੁਕਤ ਸਕੱਤਰ), ਕੁਲਵਿੰਦਰ ਜੋਸ਼ਨ (ਸੰਯੁਕਤ ਸਕੱਤਰ), ਪਵਨ ਕੁਮਾਰ (ਪ੍ਰੈੱਸ ਸਕੱਤਰ), ਤਜਿੰਦਰ ਸਿੰਘ (ਸਹਾਇਕ ਵਿੱਤ ਸਕੱਤਰ), ਸੁਖਦੇਵ ਡਾਨਸੀਵਾਲ (ਪ੍ਰਚਾਰ ਸਕੱਤਰ), ਇਸ ਤੋਂ ਇਲਾਵਾ ਜਰਮਨਜੀਤ ਸਿੰਘ, ਡਾ. ਹਰਦੀਪ ਟੋਡਰਪੁਰ, ਅਤਿੰਦਰਪਾਲ ਘੱਗਾ, ਪ੍ਰਤਾਪ ਠੱਠਗੜ੍ਹ, ਹਰਵਿੰਦਰ ਅੱਲੂਵਾਲ, ਲਖਵਿੰਦਰ ਫਤਹਿਗੜ੍ਹ ਸਾਹਿਬ, ਹਰਵਿੰਦਰ ਸਿੰਘ ਰੱਖੜਾ, ਸੁਖਵਿੰਦਰ ਗਿਰ, ਮੋਲਕ ਸਿੰਘ ਡੇਲੂਆਣਾ, ਗਿਆਨ ਚੰਦ, ਰਮਨਜੀਤ ਸਿੰਘ ਸੰਧੂ, ਵਿਕਰਮਜੀਤ ਮਲੇਰਕੋਟਲਾ, ਮਲਕੀਤ ਸਿੰਘ ਹਰਾਜ, ਨਵਪ੍ਰੀਤ ਸਿੰਘ ਫਰੀਦਕੋਟ, ਦਲਜੀਤ ਸਫੀਪੁਰ, ਚਰਨਜੀਤ ਰਾਜਧਨ, ਗੁਰਬਿੰਦਰ ਖਹਿਰਾ, ਰੁਪਿੰਦਰਪਾਲ ਗਿੱਲ, ਨਿਰਮਲ ਚੁਹਾਣਕੇ, ਉਪਕਾਰ ਸਿੰਘ, ਜਸਬੀਰ ਸਿੰਘ ਸੰਧੂ, ਜੋਸ਼ੀਲ ਤਿਵਾੜੀ, ਪਰਮਾਤਮਾ ਸਿੰਘ, ਮੇਘ ਰਾਜ, ਸੁਖਦੀਪ ਤਪਾ, ਰਜਿੰਦਰ ਮੂਲੋਵਾਲ, ਹਰਜਿੰਦਰ ਸਿੰਘ ਸੇਮਾ, ਕੌਰ ਸਿੰਘ ਫੱਗੂ ਅਤੇ ਜਸਵੀਰ ਭੰਮਾ ਦੀ ਬਤੌਰ ਸੂਬਾ ਕਮੇਟੀ ਮੈਂਬਰ ਚੋਣ ਕੀਤੀ ਗਈ। ਡੈਲੀਗੇਟਾਂ ਸਾਹਮਣੇ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਪੰਜਾਬ ਦੇ ਸਥਾਨਕ ਹਾਲਾਤਾਂ ਅਨੁਸਾਰ ਸਿੱਖਿਆ ਨੀਤੀ ਘੜਣ, ਸਿੱਖਿਆ ਨੂੰ ਸਮਵਰਤੀ ਦੀ ਥਾਂ ਰਾਜ ਸੂਚੀ ਵਿੱਚ ਸ਼ਾਮਿਲ ਕਰਨ, ਸਰਕਾਰਾਂ ਦੀ ਅਲੋਚਨਾ ਕਰਨ ਵਾਲੇ ਬੁੱਧੀਜੀਵੀਆਂ ਨੂੰ ਝੂਠੇ ਇਲਜਾਮਾਂ ਤਹਿਤ ਬੰਦ ਕਰਨ, ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਰੱਦ ਕਰਨ, ਕਿਰਤ ਕਾਨੂੰਨਾਂ ਦੀ ਥਾਂ ਲਿਆਂਦੇ ਗਏ ਚਾਰ ਲੇਬਰ ਕੋਡ ਰੱਦ ਕਰਨ, ਫਲਸਤੀਨ ਅਤੇ ਯੁਕਰੇਨ ਖਿਲਾਫ ਸਾਮਰਾਜ ਵੱਲੋਂ ਵਿੱਢੀਆਂ ਲੋਕ ਮਾਰੂ ਜੰਗਾਂ ਬੰਦ ਕਰਨ ਦੇ ਪੇਸ਼ ਕੀਤੇ ਮਤਿਆਂ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਡੈਲੀਗੇਟਾਂ ਵੱਲੋਂ ਡੀਟੀਐੱਫ ਦਾ ਨਵਾਂ ਝੰਡਾ ਵੀ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਇਸ ਸਮੇਂ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਸੂਬਾ ਆਗੂ ਵੀ ਬਤੌਰ ਇਨਵਾਇਟੀ ਹਾਜ਼ਰ ਹੋਏ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵੱਖ-ਵੱਖ ਜਥੇਬੰਦੀਆਂ ਵਿੱਚ ਆਗੂਆਂ ਵਜੋਂ ਕੰਮ ਕਰ ਰਹੇ ਡੀ.ਟੀ ਐੱਫ. ਦੇ ਸਾਬਕਾ ਆਗੂਆਂ ਨੂੰ ਲੋਕ ਲਹਿਰਾਂ ਵਿੱਚ ਵੱਧ ਚੜ੍ਹ ਕੇ ਪਾਏ ਜਾ ਰਹੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸੇਵਾ ਮੁਕਤ ਹੋਏ ਸੂਬਾਈ ਆਗੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਕਮੇਟੀ ਆਗੂ ਅਤੇ ਬਲਾਕ ਪ੍ਰਧਾਨ ਹਰਵਿੰਦਰ ਬੇਲੂਮਾਜਰਾ, ਕ੍ਰਿਸ਼ਨ ਚੌਹਾਨਕੇ, ਹਰਿੰਦਰ ਪਟਿਆਲਾ, ਗੁਰਜੀਤ ਸਿੰਘ ਘੱਗਾ, ਜਗਪਾਲ ਚਹਿਲ,ਗੁਰਪ੍ਰੀਤ ਸਿੰਘ ਭਾਦਸੋਂ, ਰੋਮੀ ਸਫੀਪੁਰ ,ਰਾਮ ਸ਼ਰਨ, ਗੁਰਵਿੰਦਰ ਸਿੰਘ ਖੱਟੜਾ, ਮੈਡਮ ਮਨਦੀਪ ਕੌਰ, ਜਤਿੰਦਰ ਸਿੰਘ ਰਾਜਪੁਰਾ ਅਤੇ ਸਤਪਾਲ ਸਮਾਨਵੀ ਵੀ ਹਾਜਰ ਰਹੇ।

Advertisement
Advertisement
Advertisement
Advertisement
Scroll to Top