Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 10:33 am

+91 90915 01313 , +91 90916 01313

punjabbanni@gmail.com
punjabbani@yahoo.com

ਸਨੀ ਇਨਕਲੇਵ ਦੇ ਮਾਲਕ ਵਿਰੁੱਧ ਇੱਕ ਹੋਰ ਧੋਖਾਧੜੀ ਮੁਕੱਦਮਾ ਦਰਜ-ਹਾਈਕੋਰਟ ਨੇ ਅਗਾਊ ਜਮਾਨਤ ਦੀ ਅਰਜੀ 'ਤੇ ਫੈਸਲਾ ਰੱਖਿਆ ਸੁਰੱਖਿਅਤ

ਸਨੀ ਇਨਕਲੇਵ ਦੇ ਮਾਲਕ ਵਿਰੁੱਧ ਇੱਕ ਹੋਰ ਧੋਖਾਧੜੀ ਮੁਕੱਦਮਾ ਦਰਜ-ਹਾਈਕੋਰਟ ਨੇ ਅਗਾਊ ਜਮਾਨਤ ਦੀ ਅਰਜੀ 'ਤੇ ਫੈਸਲਾ ਰੱਖਿਆ ਸੁਰੱਖਿਅਤ

ਸਨੀ ਇਨਕਲੇਵ ਦੇ ਮਾਲਕ ਵਿਰੁੱਧ ਇੱਕ ਹੋਰ ਧੋਖਾਧੜੀ ਮੁਕੱਦਮਾ ਦਰਜ-ਹਾਈਕੋਰਟ ਨੇ ਅਗਾਊ ਜਮਾਨਤ ਦੀ ਅਰਜੀ ‘ਤੇ ਫੈਸਲਾ ਰੱਖਿਆ ਸੁਰੱਖਿਅਤ
ਚੰਡੀਗੜ੍ਹ: ਖਰੜ, ਮਹਾਲੀ ਚ ਜਮੀਨਾਂ ਤੇ ਪਲਾਟਾਂ ਦੇ ਮਾਮਲਿਆਂ ਚ ਧੋਖਾਧੜੀ ਦੇ ਅਨੇਕਾਂ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਵਿਰੁੱਧ ਇੱਕ ਨਵੇਂ ਪਿਛਲੇ ਹਫਤੇ ਹੋਏ ਧੋਖਾਧੜੀ ਦੇ ਮੁਕਦਮੇ ਚ ਉਸ ਵੱਲੋਂ ਹਾਈਕੋਰਟ ਵਿੱਚ ਗ੍ਰਿਫਤਾਰੀ ਦੇ ਡਰੋਂ ਲਗਾਈ ਗਈ ਅਗਾਂਊ ਜਮਾਨਤ ਦੀ ਅਰਜੀ ਤੇ ਫੈਸਲੇ ਨੂੰ ਅਦਾਲਤ ਨੇ ਰਾਖਵਾਂ ਰੱਖ ਲਿਆ ਹੈ।
ਦੱਸਣਯੋਗ ਹੈ ਕਿ ਇਹ ਨਵਾਂ ਮੁਕਦਮਾ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਵਿਰੁੱਧ 29 ਜੁਲਾਈ ਨੂੰ ਦਰਜ ਕੀਤਾ ਹੈ। ਇਸ ਮਾਮਲੇ ਚ ਸੁੱਚਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰਾਏਪੁਰ ਜਿਲ੍ਹਾ ਐਸ.ਏ.ਐਸ. ਨਗਰ ਦੀ ਸ਼ਿਕਾਇਤ ਪਰ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਜਰਨੈਲ ਸਿੰਘ ਬਾਜਵਾ, ਡਾਇਰੈਕਟਰ ਬਾਜਵਾ ਡਿਵੈਲਪਰਜ, ਸਨੀ ਇਨਕਲੇਵ ਖਰੜ ਵਿਰੁੱਧ ਪੰਜਾਬ ਸਟੇਟ ਕਰਾਇਮ, ਪੁਲਿਸ ਸਟੇਸ਼ਨ ਐਸ.ਏ.ਐਸ. ਨਗਰ ਵਿਚ ਮੁਕੱਦਮਾ ਦਰਜ ਕਰਕੇ ਸ਼ਿਕੰਜਾ ਕਸਿਆ ਗਿਆ ਹੈ। ਸਾਲ 2020 ਵਿਚ ਸੁੱਚਾ ਸਿੰਘ ਨੇ ਇਕ ਸ਼ਿਕਾਇਤ ਵਿਜੀਲੈਂਸ ਬਿਊਰੋ ਪੰਜਾਬ ਨੂੰ ਦਿੱਤੀ ਸੀ ਜਿਸ ਵਿਚ ਉਸ ਵਲੋਂ ਦੋਸ਼ ਲਗਾਏ ਸਨ ਕਿ ਜਰਨੈਲ ਸਿੰਘ ਬਾਜਵਾ ਨੇ ਉਸਦੀ ਜਮੀਨ ਸਬੰਧੀ ਜਾਅਲੀ ਕੰਨਸੈਂਟਾ/ਹਲਫਨਾਮੇ ਲਗਾ ਕੇ ਉਸਦੀ ਜਮੀਨ ਨੂੰ ਆਪਣੇ ਮੈਗਾ ਪ੍ਰੋਜੈਕਟ “ਸਨੀ ਇਨਕਲੇਵ” ਵਿਚ ਪਾਸ ਕਰਵਾ ਲਿਆ ਹੈ ਅਤੇ ਪਿੰਡ ਸੀਂਹਪੁਰ ਦੀ ਸ਼ਾਮਲਾਤ ਜਮੀਨ ਨੂੰ ਵੀ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਮੈਗਾ ਪ੍ਰੋਜੈਕਟ ਵਿਚ ਪਾਸ ਕਰਵਾਇਆ ਹੈ। ਵਿਜੀਲੈਂਸ ਬਿਊਰੋ ਵਲੋਂ ਉਕਤ ਸਿਕਾਇਤ ਦੀ ਮੁੱਢਲੀ ਪੜਤਾਲ ਕੀਤੀ ਗਈ ਜਿਸ ਅਨੁਸਾਰ ਇਹ ਮਾਮਲਾ ਸਿਕਾਇਤਕਰਤਾ ਨਾਲ ਧੋਖਾਧੜੀ ਕਰਨ ਦਾ ਪਾਇਆ ਗਿਆ ਹੈ, ਜਿਸ ਸਬੰਧੀ ਵਿਜੀਲੈਂਸ ਬਿਊਰੋ ਪੰਜਬ ਨੇ ਦਫਤਰ ਡਾਇਰੈਕਟਰ, ਬਿਊਰੋ ਆਫ ਇੰਨਵੈਸਟੀਗੇਸ਼ਨ ਪੰਜਾਬ, ਚੰਡੀਗੜ੍ਹ ਨੂੰ ਜਰਨੈਲ ਸਿੰਘ ਬਾਜਵਾ, ਦੀਪਕ ਕੁਮਾਰ (ਦਫਤਰ ਬਾਜਵਾ ਡਿਵੈਲਪਰਜ), ਸੈਂਪੀ (ਦਫਤਰ ਬਾਜਵਾ ਡਿਵੈਲਪਰਜ), ਐਡਵੋਕੇਟ ਮਨਬੀਰ ਸਿੰਘ ਨੋਟਰੀ ਅਤੇ ਹਰਵੀਰ ਸਿੰਘ ਉਰਫ ਹੈਪੀ ਪ੍ਰਾਪਰਟੀ ਡੀਲਰ ਵਾਸੀ ਪਿੰਡ ਜੰਡਪੁਰ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਸ਼ਿਫਾਰਿਸ਼ ਤਹਿਤ ਲਿਖਿਆ ਸੀ। ਜਿਸਤੇ ਕਾਰਵਾਈ ਕਰਦੇ ਹੋਏ ਪੰਜਾਬ ਸਟੇਟ ਕਰਾਇਮ, ਪੁਲਿਸ ਸਟੇਸ਼ਨ ਐਸ.ਏ.ਐਸ. ਨਗਰ ਵਲੋਂ ਜਰਨੈਲ ਸਿੰਘ ਬਾਜਵਾ ਦੀਪਕ ਕੁਮਾਰ (ਦਫਤਰ ਬਾਜਵਾ ਡਿਵੈਲਪਰਜ), ਸੈਂਪੀ (ਦਫਤਰ ਬਾਜਵਾ ਡਿਵੈਲਪਰਜ), ਐਡਵੋਕੇਟ ਮਨਬੀਰ ਸਿੰਘ ਨੋਟਰੀ ਅਤੇ ਹਰਵੀਰ ਸਿੰਘ ਪ੍ਰਾਪਰਟੀ ਡੀਲਰ ਅ/ਧ 420, 465, 467, 471 ਅਤੇ 120-ਬੀ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ, ਪੰਜਾਬ ਵਲੋਂ ਪਹਿਲਾਂ ਹੀ ਉਕਤ “ਸਨੀ ਇਨਕਲੇਵ” ਮੈਗਾ ਪ੍ਰੋਜੈਕਟ ਨੂੰ ਦਫਤਰ ਚੀਫ ਟਾਊਨ ਪਲਾਨਰ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸਾਜ-ਬਾਜ ਹੋ ਕੇ ਗੈਰ-ਕਾਨੂੰਨੀ ਢੰਗ ਨਾਲ ਪਾਸ ਕਰਵਾਉਣ ਦੇ ਦੋਸ਼ ਵਿਚ ਜਰਨੈਲ ਸਿੰਘ ਬਾਜਵਾ, ਪੰਕਜ ਬਾਵਾ ਮੁੱਖ ਨਗਰ ਯੋਜਨਾਕਾਰ ਪੰਜਾਬ ਅਤੇ ਲੇਖ ਰਾਜ ਪਟਵਾਰੀ ਵਿਰੁੱਧ ਮੁੱਕਦਮਾ ਨੰਬਰ 03 ਮਿਤੀ 24.02.2024 ਅ/ਧ 409,420,467,468,471 ਅਤੇ 120-ਬੀ ਆਈ.ਪੀ.ਸੀ ਅਤੇ 13(1) (ਏ) ਰ/ਵ 13(2)ਪੀ.ਸੀ ਐਕਟ 1988 as amended by PC (Amendment) Act 2018 ਥਾਣਾ ਵਿਜੀਲੈਸ ਬਿਊਰੋ ਫ-ਸ-1 ਪੰਜਾਬ ਐਟ ਮੋਹਾਲੀ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਜਿਸ ਸਬੰਧੀ ਮੁੱਖ ਮੰਤਰੀ ਪੰਜਾਬ ਜੀ ਵਲੋਂ ਪੰਕਜ ਬਾਵਾ, ਮੁੱਖ ਨਗਰ ਯੋਜਨਾਕਾਰ ਪੰਜਾਬ ਨੂੰ ਮੁਅੱਤਲ ਕਰ ਦਿੱਤਾ ਸੀ। ਉਕਤ ਮੁਕੱਦਮਾ ਵਿਚ ਅਗਾਉਂ ਜਮਾਨਤ ਦੀ ਸੁਣਵਾਈ ਸਮੇਂ ਜਰਨੈਲ ਸਿੰਘ ਬਾਜਵਾ ਵਲੋਂ ਹੁਣ ਤੱਕ ਗਮਾਡਾ ਦੇ ਵਿਚ ਬਕਾਇਆ ਕੈਂਸਰ ਸੈਸ । ਕਰੋੜ ਵਿਚੋਂ 75 ਲੱਖ ਰੁਪਏ ਜਮਾਂ ਕਰਵਾਏ ਜਾ ਚੁੱਕੇ ਹਨ।

Advertisement
Advertisement
Advertisement
Advertisement
Scroll to Top