ਗੁਆਂਢ ਵਿਚ ਰਹਿੰਦੇ ਰਿਸ਼ਤੇਦਾਰ ਨੇ ਹੀ ਚਾਰ ਸਾਲਾ ਬੱਚੀ ਨਾਲ ਕੀਤਾ ਬਲਾਤਕਾਰ

ਗੁਆਂਢ ਵਿਚ ਰਹਿੰਦੇ ਰਿਸ਼ਤੇਦਾਰ ਨੇ ਹੀ ਚਾਰ ਸਾਲਾ ਬੱਚੀ ਨਾਲ ਕੀਤਾ ਬਲਾਤਕਾਰ
ਰਾਜਸਥਾਨ : ਭਾਰਤ ਦੇਸ਼ ਦੇ ਰਾਜਸਥਾਨ ਦੇ ਗੰਗਾਨਗਰ ਜਿ਼ਲੇ ‘ਚ ਇੱਕ ਰਿਸ਼ਤੇਦਾਰ ‘ਤੇ ਚਾਰ ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਹੈ ਤੇ ਇਸ ਮਾਮਲੇ ਵਿੱਚ ਪੁਲਸ ਨੇ ਮੁਲਜ਼ਮ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਮੁਲਜ਼ਮ ਲੜਕੀ ਦੇ ਗੁਆਂਢ ਵਿੱਚ ਹੀ ਰਹਿੰਦਾ ਸੀ। ਘਰ ‘ਚ ਕੋਈ ਨਾ ਹੋਣ ‘ਤੇ ਉਹ ਘਰ ਅੰਦਰ ਗਿਆ ਅਤੇ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਲੜਕੀ ਘਰ ‘ਚ ਖੂਨ ਨਾਲ ਲੱਥਪੱਥ ਮਿਲੀ। ਹੁਣ ਉਸਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਮਾਮਲਾ ਬੁੱਧਵਾਰ ਦਾ ਹੈ। ਇੱਥੇ ਇੱਕ ਔਰਤ ਸ਼ਾਮ ਨੂੰ ਆਪਣੀ ਧੀ ਨੂੰ ਘਰ ‘ਚ ਛੱਡ ਕੇ ਕਿਸੇ ਕੰਮ ਲਈ ਬਾਹਰ ਗਈ ਸੀ। ਔਰਤ ਦਾ ਇੱਕ ਰਿਸ਼ਤੇਦਾਰ ਉਸ ਦੇ ਗੁਆਂਢ ਵਿੱਚ ਰਹਿੰਦਾ ਹੈ। ਦੇਰ ਰਾਤ 9 ਵਜੇ ਜਦੋਂ ਔਰਤ ਕੰਮ ਤੋਂ ਵਾਪਸ ਆਈ ਤਾਂ ਉਸ ਨੇ ਘਰ ‘ਚ ਬੱਚੀ ਨੂੰ ਜ਼ਖਮੀ ਹਾਲਤ ‘ਚ ਦੇਖਿਆ । ਉਸ ਸਮੇਂ ਬੱਚੀ ਦਰਦ ਨਾਲ ਚੀਕ ਰਹੀ ਸੀ। ਲੜਕੀ ਦੀ ਹਾਲਤ ਦੇਖ ਕੇ ਉਸ ਨੂੰ ਰਿਸ਼ਤੇਦਾਰ ‘ਤੇ ਸ਼ੱਕ ਹੋਇਆ ਅਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਔਰਤ ਨੇ ਦੱਸਿਆ ਕਿ ਲੜਕੀ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਉਸ ਦਾ ਗੁਆਂਢੀ ਰਿਸ਼ਤੇਦਾਰ ਹੈ। ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
