Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 28 Aug 2026 | 2:05 pm

+91 90915 01313 , +91 90916 01313

punjabbanni@gmail.com
punjabbani@yahoo.com

ਅਜਾਦੀ ਦੀ 78ਵੀਂ ਵਰੇ ਗੰਢ ਤੇ ਦਲਿਤਾਂ ਨੇ ਕੀ ਪਾਇਆ ਅਤੇ ਕੀ ਗਵਾਇਆ,ਵਿਸ਼ੇ ਤੇ ਵਿਸ਼ੇਸ਼ ਵਿਚਾਰ ਵਟਾਂਦਰਾ

ਅਜਾਦੀ ਦੀ 78ਵੀਂ ਵਰੇ ਗੰਢ ਤੇ ਦਲਿਤਾਂ ਨੇ ਕੀ ਪਾਇਆ ਅਤੇ ਕੀ ਗਵਾਇਆ,ਵਿਸ਼ੇ ਤੇ ਵਿਸ਼ੇਸ਼ ਵਿਚਾਰ ਵਟਾਂਦਰਾ

ਅਜਾਦੀ ਦੀ 78ਵੀਂ ਵਰੇ ਗੰਢ ਤੇ ਦਲਿਤਾਂ ਨੇ ਕੀ ਪਾਇਆ ਅਤੇ ਕੀ ਗਵਾਇਆ,ਵਿਸ਼ੇ ਤੇ ਵਿਸ਼ੇਸ਼ ਵਿਚਾਰ ਵਟਾਂਦਰਾ
ਕੀਤਾ, ਬਸਪਾ ਆਗੂ ਰਾਜਿੰਦਰ ਸਿੰਘ ਚਪੜ
ਪਟਿਆਲਾ : ਅੱਜ ਵਿਧਾਨ ਸਭਾ ਰਾਜਪੁਰਾ ਵਲੋਂ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਚੌਕ ਰਾਜਪੁਰਾ ਵਿਖੇ ਵਿਸ਼ਾਲ ਇਕੱਠ
ਕੀਤਾ ਗਿਆ, ਜਿਸ ਦੀ ਅਗਵਾਈ ਹੰਸ ਰਾਜ ਬਨਵਾੜੀ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਨੇ ਕੀਤੀ ।ਬਹੁਜਨ ਸਮਾਜ ਪਾਰਟੀ ਦੇ ਆਗੂ ਰਾਜਿੰਦਰ ਸਿੰਘ ਚਪੜ ਅਤੇ ਸੁਖਵੰਤ ਸਿੰਘ ਰਾਜਪੁਰਾ ਵਲੋਂ ਆਪਣੇ ਸਾਥੀਆਂ ਸਮੇਤ ਇਸ ਇਕੱਠ ਵਿੱਚ ਭਾਗ ਲਿਆ ।ਬਸਪਾ ਆਗੂ ਰਾਜਿੰਦਰ ਸਿੰਘ ਚਪੜ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਨੁੰਵਾਦੀ ਧਿਰਾਂ ਵੱਲੋਂ ਦਲਿਤਾਂ ਨਾਲ ਸਮਾਜਿਕ ਤੌਰ ਤੇ ਕੀਤੀ ਜਾਂਦੀ ਧੱਕੇ ਸਾਹੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਅਜਾਦ ਹੋਣ ਉਪਰੰਤ ਪਹਿਲੀ ਚੋਣ ਵਿੱਚ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਹਿਬ ਨੂੰ ਹਰਾ ਦਿੱਤਾ ਗਿਆ ।ਮੁਸਲਿਮ ਭਾਈਚਾਰੇ ਵੱਲੋਂ ਚੋਣ ਜਿਤਾਉਣ ਤੋਂ ਬਾਅਦ ਕਨੂੰਨ ਮੰਤਰੀ ਬਣੇ ਬਾਬਾ ਸਹਿਬ ਜੀ ਨੂੰ ਸੰਵਿਧਾਨ ਸਭਾ ਵਿੱਚ ਬੇ ਇੱਜਤ ਕਰਕੇ ਸਿਵਲ ਕੋਡ ਬਿਲ ਨੂੰ ਕਨੂੰਨ ਨਹੀਂ ਬਨਣ ਦਿੱਤਾ ਗਿਆ,ਇਸ ਕਰਕੇ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਹਿਬ ਜੀ ਨੂੰ ਕਨੂੰਨ ਮੰਤਰੀ ਤੋਂ ਅਸਤੀਫਾ ਦੇਣਾ ਪਿਆ ।ਜਿਵੇਂ ਸਮਾਂ ਲੰਘਿਆ ਤਾਂ ਮਨੁੰਵਾਦੀ ਕਾਂਗਰਸ ਪਾਰਟੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ, ਦਲਿਤ ਆਗੂ ਜਗਜੀਵਨ ਰਾਮ ਜੀ ਨੂੰ ਦੇਸ ਦਾ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਦਾ ਕੰਮ ਕੀਤਾ ।ਦੇਸ਼ ਅਜਾਦ ਹੋਣ ਉਪਰੰਤ ਸਿੱਖ ਧਰਮ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ ।ਦਲਿਤਾਂ ਤੇ ਸਮਾਜਿਕ ਨਾ ਬਰਾਬਰੀ ਵਧਦੀ ਜਾ ਰਹੀ ਸੀ ਕਿ 2018 ਵਿੱਚ ਭਾਜਪਾ ਦੀ ਸਰਕਾਰ ਵੇਲੇ ਸੰਵਿਧਾਨ ਵਿੱਚ ਵੱਡੀ ਤਬਦੀਲੀ ਕੀਤੀ ਜਾਣੀ ਸੀ ਪਾਰਲੀਮੈਂਟ ਵਿੱਚ ਦਲਿਤਾਂ ਦੀ ਬੇਟੀ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਬੋਲਣ ਤੋਂ ਰੋਕਣ ਕਰਕੇ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਹਿਬ ਜੀ ਦੀ ਤਰਜ਼ ਤੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਵੀ ਅਸਤੀਫਾ ਦੇਣਾ ਪਿਆ ।ਭਾਰਤ ਦੇ ਇਤਿਹਾਸ ਵਿੱਚ ਹੱਦ ਤਾਂ ਉਸ ਸਮੇਂ ਹੋਈ ਜਦੋਂ ਪੰਜਾਬ ਦੇ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਮਨੁੰਵਾਦੀ ਆਗੂ ਨੇ ਦਲਿਤ
ਮੁੱਖ ਮੰਤਰੀ ਨੂੰ ਪੈਰਾਂ ਦੀ ਜੁੱਤੀ ਤਕ ਕਹਿ ਦਿੱਤਾ ।ਇਸ ਕਰਕੇ ਦੇਸ਼ ਅਜਾਦ ਹੋਣ ਉਪਰੰਤ ਵੀ ਦਲਿਤਾਂ ਨਾਲ ਸਮਾਜਿਕ ਤੌਰ ਤੇ ਵਿਤਕਰੇ ਜਾਰੀ ਹਨ।ਅਜਾਦੀ ਦਿਵਸ ਦੀਆਂ ਵਧਾਈਆਂ ਦੇਣ ਸਮੇਂ ਦਲਿਤ ਸਮਾਜ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਤਿਆਰ ਰਹਿਣਾ ਦਾ ਸੱਦਾ ਦਿੱਤਾ ਗਿਆ ।ਇਸ ਵੇਲੇ ਸਫਾਈ ਸੇਵਕ ਯੁਨੀਅਨ ਪੰਜਾਬ ਦੇ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਹੰਸ ਰਾਜ ਬਨਵਾੜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਸਾਮਲ ਸੀ ਜਿਨ੍ਹਾਂ ਵਿੱਚ ਸੁਸ਼ੀਲ ਕੁਮਾਰ ਘਾਰੂ, ਧੰਨਵੰਤ ਰਿੱਕੀ, ਅਨੂ ਜੀ, ਕਮਲ ਕੁਮਾਰ ਪੱਪੂ, ਰਾਜਨ,ਰਮਨ ਕਾਕਾ, ਕੁਲਦੀਪ ਸਹੋਤਾ, ਬਬਰੀਕ ਗੋਰਾ, ਅਸੋਕੀ, ਜੱਸੀ ਪਰੋਚਾ, ਬਸਪਾ ਆਗੂ ਰਾਜਿੰਦਰ ਸਿੰਘ ਚਪੜ, ਸੁਖਵੰਤ ਸਿੰਘ ।ਰਾਜਪੁਰਾ, ਭਾਗ ਸਿੰਘ ਪਿਲਖਣੀ, ਮਨਪ੍ਰੀਤ ਉਕਸੀ ਜੱਟਾਂ, ਜੰਗ ਸਿੰਘ,ਪਰਸ਼ੋਤਮ ਸਿੰਘ, ਅਮਰੀਕ ਸਿੰਘ ਮਦਨਪੁਰ ਸਮੇਤ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਭਾਗ ਲਿਆ ਇਹ ਜਾਣਕਾਰੀ ਹੰਸ ਰਾਜ ਬਨਵਾੜੀ ਅਤੇ ਰਾਜਿੰਦਰ ਸਿੰਘ ਚਪੜ ਨੇ ਸਾਂਝੀ ਕੀਤੀ।

Advertisement
Advertisement
Advertisement
Advertisement
Scroll to Top