Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 28 Aug 2026 | 1:09 pm

+91 90915 01313 , +91 90916 01313

punjabbanni@gmail.com
punjabbani@yahoo.com

16 ਕਰੋੜ ਨਾਲ ਬੱਚ ਸਕਦੀ ਹੈ ਮਸੂਮ ਬੱਚੇ ਦੀ ਜਾਨ

16 ਕਰੋੜ ਨਾਲ ਬੱਚ ਸਕਦੀ ਹੈ ਮਸੂਮ ਬੱਚੇ ਦੀ ਜਾਨ

16 ਕਰੋੜ ਨਾਲ ਬੱਚ ਸਕਦੀ ਹੈ ਮਸੂਮ ਬੱਚੇ ਦੀ ਜਾਨ
ਸੁਰਿੰਦਰ ਨਿੱਝਰ ਤੇ ਵਿਧਾਇਕ ਪਠਾਣਮਾਜਰਾ ਨੇ ਧੂਰੀ ਦੇ ਕੈਂਪ ਦੌਰਾਨ ਪਰੀਵਾਰ ਨੂੰ ਮੱਦਤ ਦੇਣ ਦਿੱਤਾ ਸੀ ਭਰੋਸਾ
12 ਲੱਖ ਦੀ ਲੱਗਣ ਵਾਲੀ ਡੋਜ਼ ਦਾ ਚੈੱਕ ਬੱਚੇ ਦੇ ਮਾਤਾ ਪਿਤਾ ਨੂੰ ਸੌਂਪਿਆ
ਪਟਿਆਲਾ, ਸਨੌਰ ( ) : ਪਟਿਆਲਾ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਤੇ ਉਹਨਾਂ ਦੀ ਪਤਨੀ ਮਨਪ੍ਰੀਤ ਕੌਰ ਜਿਨਾਂ ਦਾ 11 ਮਹੀਨਿਆਂ ਦਾ ਬੱਚਾ ਅਜਿਹੇ ਭਿਆਨਕ ਰੋਗ ਤੋਂ ਪੀੜਿਤ ਹੈ ਜਿਸ ਦਾ ਸਰੀਰਕ ਵਿਕਾਸ ਨਾ ਹੋਣ ਕਰਕੇ 16 ਕਰੋੜ ਰੁਪਏ ਦਾ ਅਮਰੀਕਾ ਤੋਂ ਲੱਗਣ ਵਾਲੇ ਇੰਜੈਕਸ਼ਨ ਨਾਲ ਉਸ ਦਾ ਜੀਵਨ ਉਸਨੂੰ ਮਿਲ ਸਕਦਾ ਹੈ ਬੱਚੇ ਦੇ ਮਾਤਾ ਪਿਤਾ ਆਰਥਿਕ ਪੱਖ ਤੋਂ ਅਸਮਰੱਥ ਹਨ ਅਤੇ ਪਰਿਵਾਰ ਬੱਚੇ ਦੇ ਇਲਾਜ ਲਈ ਗੁਹਾਰ ਲਗਾ ਰਿਹਾ ਹੈ ਅਤੇ ਉਹਨਾਂ ਨੇ ਮਾਨਵਤਾ ਤੋਂ ਗੁਹਾਰ ਲਗਾਈ ਹੈ ਅਤੇ ਉਹ ਉਘੇ ਸਮਾਜ ਸੇਵੀ ਤੇ ਮਹਾਦਾਨੀ ਸੁਰਿੰਦਰ ਸਿੰਘ ਨਿਝਰ ਅਤੇ ਪਠਾਣਮਾਜਰਾ ਨੇ ਇਸ ਰੋਗ ਨਾਲ ਪੀੜਿਤ ਬੱਚੇ ਦੇ ਮਾਤਾ ਪਿਤਾ ਧੂਰੀ ਦੇ ਕੈਂਪ ਦੌਰਾਨ ਮਿਲੇ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਹਰ ਤਰ੍ਹਾਂ ਦੀ ਮੱਦਦ ਕਰਨਗੇ। ਇਸ ਤਹਿਤ ਅੱਜ
ਐਨ ਆਰ ਆਈ ਤੇ ਉਘੇ ਸਮਾਜ ਸੇਵੀ ਸੁਰਿੰਦਰ ਨਿਝਰ ਵੱਲੋਂ 12 ਲੱਖ ਰੁਪਏ ਅਤੇ ਪਠਾਣਮਾਜਰਾ ਟਰੱਸਟ ਵੱਲੋਂ ਇੱਕ ਲੱਖ ਰੁਪਏ ਦਾ ਚੈੱਕ ਉਨ੍ਹਾਂ ਦੀ ਟੀਮ ਦੇ ਮਲਕੀਤ ਸਿੰਘ ਖਜੂਰਲਾ
ਅਤੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਉਸ ਬੱਚੇ ਦੀ ਦਵਾਈ ਲਈ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹੋਰ ਵੀ ਐਨ ਆਰ ਆਈ ਭਰਾਵਾਂ ਨੂੰ ਇਸ ਬੱਚੇ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਮਾਸੂਮ ਬੱਚੇ ਦੀ ਜਾਨ ਬਚਾਈ ਜਾ ਸਕੇ । ਉਨ੍ਹਾਂ ਕਿਹਾ ਕਿ ਉੱਘੇ ਸਮਾਜ ਸੇਵੀ ਸੁਰਿੰਦਰ ਸਿੰਘ ਨਿਝਰ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਲਈ ਦਰਿਆ ਦਿਲੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ । ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ, ਸੁਰਿੰਦਰ ਨਿਝਰ ਦੀ ਸੇਵਾ ਟੀਮ ਦੇ ਮੁੱਖੀ ਮਲਕੀਤ ਸਿੰਘ ਖਜੂਰਲਾ, ਹਰਜਸ਼ਨ ਸਿੰਘ ਪਠਾਨਮਾਜਰਾ, ਪ੍ਰਗਟ ਸਿੰਘ ਰੱਤਾਖੇੜਾ , ਅਮਰ ਸੰਘੇੜਾ, ਗੌਰਵ ਬੱਬਾ, ਸਾਜਨ ਢਿੱਲੋਂ, ਚੇਅਰਮੈਨ ਹਰਪ੍ਰੀਤ ਚੱਠਾ, ਕੁਲਵਿੰਦਰ ਸਿੰਘ ਮਰਦਾਪੁਰ, ਸੁਖਪ੍ਰੀਤ ਸਿੰਘ, ਨਿਕ ਸੰਧੂ , ਬਲਜੀਤ ਸਿੰਘ ਝੂੰਗੀਆਂ ਬੂਟਾ ਸਿੰਘ ਨੇ ਬੱਚੇ ਦੇ ਪਿਤਾ ਵਿ ਕਰਮਜੀਤ ਸਿੰਘ ਮੌਜੂਦ ਸਨ ।

Advertisement
Advertisement
Advertisement
Advertisement
Scroll to Top