12ਵੀਂ ਵਿਚ ਟਾਪਰ ਰਹੀ ਲੜਕੀ ਨੇ ਰੱਖੜੀ ਵਾਲੇ ਦਿਨ ਡਿਪ੍ਰੈਸ਼ਨ ਵਿਚ ਡੁੱਬ ਕੇ ਲਿਆ ਫਾਹਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 20 August, 2024, 04:45 PM

12ਵੀਂ ਵਿਚ ਟਾਪਰ ਰਹੀ ਲੜਕੀ ਨੇ ਰੱਖੜੀ ਵਾਲੇ ਦਿਨ ਡਿਪ੍ਰੈਸ਼ਨ ਵਿਚ ਡੁੱਬ ਕੇ ਲਿਆ ਫਾਹਾ
ਮੱਧ ਪ੍ਰਦੇਸ਼ : ਭਾਰਤ ਦੇਸ਼ ਦੇ ਮੱਧ ਪ੍ਰਦੇਸ਼ ਦੇ ਰੀਵਾ ਜਿਲ੍ਹੇ ਦੇ ਇਕ ਪਿੰਡ ਵਿੱਚ ਲੜਕੀ ਵਲੋਂ ਡਿਪੈ੍ਰਸ਼ਨ ਵਿਚ ਡੁੱਬਣ ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਇਹ ਓਹੀ ਲੜਕੀ ਹੈ ਜਿਸਨੇ ਸਾਲ 2020 ਵਿੱਚ ਐਮਪੀ ਬੋਰਡ 12ਵੀਂ ਆਰਟਸ ਸਟਰੀਮ ਦੀ ਟਾਪ ਕੀਤਾ ਸੀ ਤੇ ਉਸ ਸਮੇਂ ਪੂਰੇ ਦੇਸ਼ ਵਿਚ ਇਸ ਦੀ ਚਰਚਾ ਵੀ ਹੋਈ ਸੀ ਅਤੇ ਪੂਰੇ ਸੂਬੇ ਨੂੰ ਇਸ ਉਤੇ ਮਾਣ ਸੀ।