Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 3:46 am

+91 90915 01313 , +91 90916 01313

punjabbanni@gmail.com
punjabbani@yahoo.com

ਨੌਜ਼ਵਾਨਾਂ ਤੇ ਅਚਾਨਕ ਡਿੱਗੇ ਏ. ਸੀ. ਕਾਰਨ ਇਕ ਦੀ ਮੌਤ ਦੂਸਰੇ ਦੀ ਹਾਲਤ ਗੰਭੀਰ

ਨੌਜ਼ਵਾਨਾਂ ਤੇ ਅਚਾਨਕ ਡਿੱਗੇ ਏ. ਸੀ. ਕਾਰਨ ਇਕ ਦੀ ਮੌਤ ਦੂਸਰੇ ਦੀ ਹਾਲਤ ਗੰਭੀਰ

ਨੌਜ਼ਵਾਨਾਂ ਤੇ ਅਚਾਨਕ ਡਿੱਗੇ ਏ. ਸੀ. ਕਾਰਨ ਇਕ ਦੀ ਮੌਤ ਦੂਸਰੇ ਦੀ ਹਾਲਤ ਗੰਭੀਰ
ਦਿੱਲੀ : ਭਾਰਤ ਦੇਸ ਦੀ ਰਾਜਧਾਨੀ ਦਿੱਲੀ ਦੇ ਕਰੋਲ ਬਾਗ ਵਿਖੇ ਦੋ ਨੌਜਵਾਨਾਂ ਤੇ ਦੂਸਰੀ ਮੰਜਿ਼ਲ ਤੋਂ ਏ. ਸੀ. ਡਿੱਗਣ ਦੇ ਚਲਦਿਆਂ ਜਿਥੇ ਇਕ ਨੌਜਵਾਨ 18 ਸਾਲਾ ਜਿਤੇਸ਼ ਦੀ ਮੌਤ ਹੋ ਗਈ ਤੇ ਦੂਸਰਾ 17 ਸਾਲਾ ਨੌਜਵਾਨ ਪ੍ਰਾਂਸ਼ੂ ਜੋ ਕਿ ਹਸਪਤਾਲ ਵਿਖੇ ਦਾਖਲ ਹੈ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 7 ਵਜੇ ਪੀ.ਐਸ.ਡੀ.ਬੀ.ਜੀ ਰੋਡ ‘ਤੇ ਇੱਕ ਨੌਜਵਾਨ ਉੱਪਰ ਏਸੀ ਦਾ ਆਊਟਡੋਰ ਯੂਨਿਟ ਡਿੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪੁੱਜਣ ਉਤੇ ਪਤਾ ਲੱਗਾ ਕਿ ਏਸੀ ਦਾ ਆਊਟਡੋਰ ਯੂਨਿਟ ਦੂਜੀ ਮੰਜ਼ਿਲ ਤੋਂ ਡਿੱਗਿਆ ਸੀ। ਜ਼ਖਮੀ ਨੌਜਵਾਨਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ 18 ਸਾਲਾ ਜਿਤੇਸ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਿਤੇਸ਼ ਦਿੱਲੀ ਦੇ ਡੋਰੀਵਾਲ ਦਾ ਰਹਿਣ ਵਾਲਾ ਸੀ।ਪੁਲਸ ਨੇ ਦੱਸਿਆ ਕਿ ਦੂਜਾ 17 ਸਾਲਾ ਨੌਜਵਾਨ ਪ੍ਰਾਂਸ਼ੂ ਹਸਪਤਾਲ ‘ਚ ਦਾਖਲ ਹੈ, ਜੋ ਪਟੇਲ ਨਗਰ ਦਾ ਰਹਿਣ ਵਾਲਾ ਹੈ। ਪ੍ਰਾਂਸ਼ੂ ਫਿਲਹਾਲ ਕੋਈ ਬਿਆਨ ਦੇਣ ਦੀ ਸਥਿਤੀ ‘ਚ ਨਹੀਂ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਸਕੂਟਰ ਉਤੇ ਬੈਠਾ ਹੈ, ਜਦਕਿ ਦੂਜਾ ਖੜ੍ਹਾ ਹੈ। ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਸਨ, ਜਦੋਂ ਇੱਕ ਏਸੀ ਦੋਵਾਂ ਨੌਜਵਾਨਾਂ ਦੇ ਸਿਰ ‘ਤੇ ਆ ਡਿੱਗਿਆ।

Advertisement
Advertisement
Advertisement
Advertisement
Scroll to Top