ਨਾਬਾਲਗ ਕੁੜੀ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੁੰਡੇ ਨੂੰ ਲੋਕਾਂ ਨੇ ਛਿੱਤਰ-ਪਰੇਡ ਕਰਕੇ ਪੁਲਸ ਹਵਾਲੇ ਕੀਤਾ

ਨਾਬਾਲਗ ਕੁੜੀ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੁੰਡੇ ਨੂੰ ਲੋਕਾਂ ਨੇ ਛਿੱਤਰ-ਪਰੇਡ ਕਰਕੇ ਪੁਲਸ ਹਵਾਲੇ ਕੀਤਾ
ਜਲੰਧਰ : ਪੰਜਾਬ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਇਲਾਕੇ ’ਚ ਨਾਬਾਲਗ ਕੁੜੀ ਨਾਲ ਜਬਰ-ਜਨਾਹ ਕਰਨ ਦੀ ਕੋਸਿਸ਼ ਕਰਨ ਵਾਲੇ ਮੁੰਡੇ ਨੂੰ ਲੋਕਾਂ ਨੇ ਛਿੱਤਰ-ਪਰੇਡ ਕਰਕੇ ਪੁਲਸ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦੇ ਨਾਬਾਲਗ ਦੀ ਮਾਂ ਨੇ ਦੱਸਿਆ ਕਿ ਉਸ ਦਾ ਪਤੀ ਰੋਜ਼ਾਨਾ ਵਾਂਗ ਬੱਚਿਆਂ ਨੂੰ ਸਕੂਲ ਛੱਡ ਕੇ ਕੰਮ ’ਤੇ ਚਲਿਆ ਗਿਆ ਸੀ ਅਤੇ ਦੂਜੀ ’ਚ ਪੜ੍ਹਦੀ 8 ਸਾਲਾ ਬੱਚੀ ਦੁਪਹਿਰ ਨੂੰ ਸਕੂਲੋਂ ਨਿਕਲਦੇ ਹੀ ਘਰ ਵਾਪਸ ਆ ਗਈ। ਨਾਬਾਲਗ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਗਿਆ ਹੋਇਆ ਸੀ। ਉਸ ਨੇ ਮੌਕੇ ’ਤੇ ਪਹੁੰਚ ਕੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਦੇ ਬਾਅਦ ਏ. ਐੱਸ. ਆਈ. ਰਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਪ੍ਰਵਾਸੀ ਮੁੰਡੇ ਨੂੰ ਕਾਬੂ ਕੀਤਾ। ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਮੁੰਡੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ।
