Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 12:40 am

+91 90915 01313 , +91 90916 01313

punjabbanni@gmail.com
punjabbani@yahoo.com

ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਸਾਹਿਤਕ ਸਮਾਗਮ ਆਯੋਜਿਤ

ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਸਾਹਿਤਕ ਸਮਾਗਮ ਆਯੋਜਿਤ

ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਸਾਹਿਤਕ ਸਮਾਗਮ ਆਯੋਜਿਤ
ਪਟਿਆਲਾ, 21 ਜੁਲਾਈ () : ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਇੱਕ ਸਾਹਿਤਿਕ ਸਮਾਗਮ ਰਚਾਇਆ ਗਿਆ, ਜਿਸ ਵਿੱਚ ਪਟਿਆਲਾ ਅਤੇ ਆਸ ਪਾਸ ਦੇ ਸ਼ਹਿਰਾਂ ਤੋਂ ਨਾਮਵਰ ਕਵੀਆਂ ਅਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ “ਗੁਸਈਆਂ” ਮੈਗਜ਼ੀਨ ਦੇ ਮੁੱਖ ਸੰਪਾਦਕ ਕੁਲਵੰਤ ਸਿੰਘ ਨਾਰੀਕੇ ਨੇ ਕੀਤੀ। “ਸਾਵਣ” ਨੂੰ ਸਮਰਪਿਤ ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਮੰਚ ਦੀਆਂ ਗਤੀਵਿਧੀਆਂ ਅਤੇ ਹਾਜ਼ਰ ਸ਼ਾਇਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਤੋਂ ਉਪਰੰਤ ਕੁਲਵੰਤ ਸੈਦੋਕੇ ਨੇ ਖੂਬਸੂਰਤ ਗੀਤ ਨਾਲ ਸਮਾਗਮ ਦਾ ਆਗਾਜ਼ ਕੀਤਾ। ਮੁੱਖ ਮਹਿਮਾਨ ਵਜੋਂ ਪਹੁੰਚੇ ਹਿੰਦੀ ਭਾਸ਼ਾ ਦੇ ਉੱਘੇ ਗਜ਼ਲਗੋ ਜਨਾਬ ਨਵੀਨ ਕਮਲ ਭਾਰਤੀ ਨੇ ਸ਼ਾਇਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜੇਕਰ ਉਹ ਆਪਣੇ ਆਪ ਨੂੰ ਸਮਾਜ ਦੇ ਲੋਕਾਂ ਤੋਂ ਵੱਖ ਦਿਸਣਾ ਚਾਹੁੰਦੇ ਹਨ ਤਾਂ ਇਮਾਨਦਾਰੀ ਨਾਲ ਸਿਰਜਣਾ ਕਰਦਿਆਂ ਉਹਨਾਂ ਦੀਆਂ ਲਿਖਤਾਂ ਵਿੱਚੋਂ ਲੇਖਕ ਦਾ ਚਿਹਰਾ ਅਤੇ ਉਸਦਾ ਵਿਅਕਤੀਤਵ ਵੀ ਝਲਕਣਾ ਚਾਹੀਦਾ ਹੈ। ਉਪਰੋਕਤ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸਸ਼ੋਭਿਤ ਜਨਾਬ ਸੁਖਮਿੰਦਰ ਸੇਖੋਂ, ਜਸਵਿੰਦਰ ਸਿੰਘ ਖਾਰਾ, ਕੁਲਵੰਤ ਸੈਦੋਕੇ, ਗੁਰਚਰਨ ਚੰਨ ਪਟਿਆਲਵੀ ਨੇ ਵੀ ਵਿਚਾਰ ਅਤੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚੋਂ ਇੰਜੀ. ਪਰਵਿੰਦਰ ਸ਼ੋਖ, ਗੁਰਦਰਸ਼ਨ ਸਿੰਘ ਗੁਸੀਲ, ਡਾ.ਸੰਤੋਖ ਸੁੱਖੀ, ਰਾਜਬੀਰ ਸਿੰਘ ਮੱਲ੍ਹੀ, ਦਰਸ਼ ਪਸਿਆਣਾ, ਲਾਲ ਮਿਸਤਰੀ, ਨਵਦੀਪ ਮੁੰਡੀ, ਤਜਿੰਦਰ ਅਨਜਾਨਾ, ਬਲਵਿੰਦਰ ਭੱਟੀ, ਅੰਗਰੇਜ਼ ਵਿਰਕ, ਗੋਪਾਲ ਸ਼ਰਮਾ ਸਮਾਣਾ, ਗੁਰਪ੍ਰੀਤ ਢਿੱਲੋਂ, ਇੰਦਰ ਪਾਲ ਸਿੰਘ, ਹਰੀ ਸਿੰਘ ਚਮਕ, ਕੁਲਦੀਪ ਕੌਰ ਧੰਜੂ, ਡਾ ਤਰਲੋਚਨ ਕੌਰ, ਬਲਵੰਤ ਸਿੰਘ ਬੱਲੀ, ਗੁਰਪ੍ਰੀਤ ਜਖਵਾਲੀ, ਹਰ ਸੁਬੇਗ ਸਿੰਘ, ਗੁਰਚਰਨ ਸਿੰਘ ਧੰਜੂ, ਇੰਜ.ਮੇਜਰ ਸਿੰਘ, ਕ੍ਰਿਸ਼ਨ ਧਿਮਾਨ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਸਾਹਨੀ, ਜੱਗਾ ਰੰਗੂਵਾਲ, ਬਲਵਿੰਦਰ ਕੌਰ ਥਿੰਦ, ਸੁਖਵਿੰਦਰ ਕੌਰ, ਭੁਪਿੰਦਰ ਕੌਰ ਵਾਲੀਆ, ਹਰੀਸ਼ ਪਟਿਆਲਵੀ, ਧੰਨਾ ਸਿੰਘ ਸਿਉਣਾ, ਜੋਗਾ ਸਿੰਘ ਧਨੌਲਾ, ਗੁਰਮੁਖ ਸਿੰਘ ਜਾਗੀ, ਤੋਂ ਇਲਾਵਾ ਗੁਰਮੇਲ ਸਿੰਘ ਐਸ ਡੀ ਓ, ਅਮਰਜੀਤ ਸਿੰਘ ਵਾਲੀਆ, ਐਸ ਐਨ ਚੌਧਰੀ, ਗੋਪਾਲ ਸ਼ਰਮਾ (ਰੰਗਕਰਮੀ) ਬਲਕਾਰ ਸਿੰਘ ਪੰਜੇਟਾ, ਅਰਸ਼ਪ੍ਰੀਤ ਕੌਰ, ਸ਼ਾਮ ਲਾਲ, ਰਾਜ ਕੁਮਾਰ ਅਤੇ ਰਾਜੇਸ਼ ਕੋਟੀਆ,ਵੀ ਹਾਜ਼ਰ ਰਹੇ। ਵੀਡੀਓ ਅਤੇ ਫੋਟੋਗ੍ਰਾਫੀ ਦੇ ਫਰਜ਼ ਗੁਰਪ੍ਰੀਤ ਜਖਵਾਲੀ ਵੱਲੋਂ ਬਾਖੂਬੀ ਨਿਭਾਏ ਗਏ ।

Advertisement
Advertisement
Advertisement
Advertisement
Scroll to Top