ਥਾਣਾ ਜੁਲਕਾਂ ਨੇ ਕੀਤਾ ਟ੍ਰੈਕਟਰ ਟਰਾਲੀ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Tuesday, 16 July, 2024, 12:24 PM

ਥਾਣਾ ਜੁਲਕਾਂ ਨੇ ਕੀਤਾ ਟ੍ਰੈਕਟਰ ਟਰਾਲੀ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ
ਜੁਲਕਾਂ : ਥਾਣਾ ਜੁਲਕਾਂ ਪੁਲਸ ਨੇ ਸਿ਼ਕਾਇਤਕਰਤਾ ਸੰਜੂ ਪੁੱਤਰ ਅਮਰੀਕ ਸਿੰਘ ਵਾਸੀ ਸੋਟਾਂ ਜਿਲਾ ਅੰਬਾਲਾ ਹਰਿਆਦਾ ਦੀ ਸਿ਼ਕਾਇਤ ਦੇ ਆਧਾਰ ਤੇ ਟੈ੍ਰਕਟਰ ਟਰਾਲੀ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸੰਜੂ ਨੇ ਦੱਸਿਆ ਕਿ 14 ਜੁਲਾਈ ਨੂੰ ਉਹ ਆਪਣੇ ਪਿਤਾ ਨਾਲ ਸਕੂਟਰੀ ਤੇ ਸਵਾਰ ਹੋ ਕੇ ਪਿੰਡ ਜਲਬੇੜਾ ਜਾ ਰਿਹਾ ਸੀ ਤਾਂ ਟੈ੍ਰਕਟਰ ਟਰਾਲੀ ਚਲਾ ਰਹੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਟੈ੍ਰਕਟਰ ਟਰਾਲੀ ਲਿਆ ਕੇ ਉਨ੍ਹਾਂ ਵਿਚ ਮਾਰੀ, ਜਿਸ ਨਾਲ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਉਸਦੇ ਸੱਟਾਂ ਲੱਗੀਆਂ। ਪੁਲਸ ਨੇ ਟੈ੍ਰਕਟਰ ਟਰਾਲੀ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
