ਟਰੰਪ ‘ਤੇ ਗੋਲੀ ਚਲਾਉਣ ਵਾਲੇ ਨੇ ਉਹੀ ਮਾਨਸਿਕਤਾ ਅਪਣਾਈ ਹੈ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਵਿਰੋਧੀਆਂ ਵਿਰੁੱਧ ਅਪਣਾਉਂਦੀ ਹੈ : ਗੁਰਪਤਵੰਤ ਪਨੂੰ
ਦੁਆਰਾ: Punjab Bani ਪ੍ਰਕਾਸ਼ਿਤ :Tuesday, 16 July, 2024, 01:10 PM

ਟਰੰਪ ‘ਤੇ ਗੋਲੀ ਚਲਾਉਣ ਵਾਲੇ ਨੇ ਉਹੀ ਮਾਨਸਿਕਤਾ ਅਪਣਾਈ ਹੈ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਵਿਰੋਧੀਆਂ ਵਿਰੁੱਧ ਅਪਣਾਉਂਦੀ ਹੈ : ਗੁਰਪਤਵੰਤ ਪਨੂੰ
ਨਵੀਂ ਦਿੱਲੀ 16 ਜੁਲਾਈ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੇ ਅਸਫਲ ਯਤਨਾਂ ਤੋਂ ਬਾਅਦ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਬੇਬੁਨਿਆਦ ਦੋਸ਼ ਲਗਾਉਂਦਿਆਂ ਆਖਿਆ ਹੈ ਕਿ ਟਰੰਪ ‘ਤੇ ਗੋਲੀ ਚਲਾਉਣ ਵਾਲੇ ਨੇ ਓਹੀ ਮਾਨਸਿਕਤਾ ਅਪਣਾਈ ਹੈ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਵਿਰੋਧੀਆਂ ਵਿਰੁੱਧ ਅਪਣਾਉਂਦੀ ਹੈ। ਪੰਨੂ ਨੇ ਕਿਹਾ ਕਿ ਸਿਆਸੀ ਮਤਭੇਦਾਂ ਨੂੰ ਹਮੇਸ਼ਾ ਬੈਠ ਕੇ ਹੱਲ ਕਰਨਾ ਚਾਹੀਦਾ ਹੈ ਨਾ ਕਿ ਗੋਲੀ ਨਾਲ।