Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 19 Aug 2026 | 11:12 am

+91 90915 01313 , +91 90916 01313

punjabbanni@gmail.com
punjabbani@yahoo.com

ਡੀ ਟੀ ਐੱਫ ਵੱਲੋਂ ਡੀ. ਐੱਸ. ਈ. (ਐਲੀਮੈਂਟਰੀ) ਨਾਲ ਪੈਨਲ ਮੀਟਿੰਗ

ਡੀ ਟੀ ਐੱਫ ਵੱਲੋਂ ਡੀ. ਐੱਸ. ਈ. (ਐਲੀਮੈਂਟਰੀ) ਨਾਲ ਪੈਨਲ ਮੀਟਿੰਗ

ਡੀਟੀਐੱਫ ਵੱਲੋਂ ਡੀ.ਐੱਸ.ਈ. (ਐਲੀਮੈਂਟਰੀ) ਨਾਲ ਪੈਨਲ ਮੀਟਿੰਗ
ਪ੍ਰਾਇਮਰੀ ਅਧਿਆਪਕਾਂ ਦੀਆਂ ਪੈਂਡਿੰਗ ਤਰੱਕੀਆਂ,ਭਰਤੀਆਂ ਅਤੇ ਬਦਲੀਆਂ ‘ਤੇ ਹੋਈ ਖੁੱਲ ਕੇ ਚਰਚਾ
ਈਟੀਟੀ ਤੋਂ ਮਾਸਟਰ, ਐੱਚਟੀ, ਸੀਐੱਚਟੀ ਅਤੇ ਬੀਪੀਈਓ ਦੀ ਪਦਉਨਤੀ ਮੁਕੰਮਲ ਕਰਨ ਦਾ ਮਿਲਿਆ ਭਰੋਸਾ
ਬੀਪੀਈਓ ਤੋਂ ਪ੍ਰਿੰਸੀਪਲ ਕਾਡਰ ਲਈ ਤਰੱਕੀ ਚੈਨਲ ਨੂੰ ਵਿਚਾਰਨ ਦਾ ਦਿੱਤਾ ਭਰੋਸਾ
ਪਟਿਆਲਾ ( ) ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਪਟਿਆਲਾ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਥੇਬੰਦੀ ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਪ੍ਰਾਇਮਰੀ ਅਧਿਆਪਕਾਂ ਅਤੇ ਸਕੂਲਾਂ ਨਾਲ ਸੰਬੰਧਿਤ ਭਖਦੇ ਮਸਲਿਆਂ ਨੂੰ ਲੈ ਕੇ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਸ਼੍ਰੀਮਤੀ ਅਮਨਿੰਦਰ ਕੌਰ ਨਾਲ ਪੈਨਲ ਮੀਟਿੰਗ ਕੀਤੀ ਗਈ ਹੈ। ਡੀਟੀਐੱਫ ਦੇ ਜਿਲ੍ਹਾ ਸਕੱਤਰ ਜਸਪਾਲ ਚੌਧਰੀ ਅਤੇ ਵਿੱਤ ਸਕੱਤਰ ਰਾਜਿੰਦਰ ਸਮਾਣਾ ਨੇ ਮੀਟਿੰਗ ਵਿੱਚ ਹੋਈ ਗੱਲਬਾਤ ਸੰਬੰਧੀ ਦੱਸਿਆ ਕਿ ਕਈ ਸਾਲਾਂ ਤੋਂ ਲਟਕੀ ਈਟੀਟੀ ਤੋਂ ਮਾਸਟਰ ਕਾਡਰ ਦੀ ਤਰੱਕੀ ਨੇਪਰੇ ਚਾੜ੍ਹਨ ਸੰਬੰਧੀ ਲੋੜੀਂਦੀ ਨਿਯਮ ਤਬਦੀਲੀ ਦਾ ਮਾਮਲਾ ਪ੍ਰਸੋਨਲ ਵਿਭਾਗ ਵਿੱਚ ਪੈਂਡਿੰਗ ਕੰਮ ਅਗਸਤ ਮਹੀਨੇ ਵਿੱਚ ਪੂਰਾ ਹੋਣ ਦੀ ਉਮੀਦ ਜਤਾਈ ਗਈ ਅਤੇ ਈਟੀਟੀ ਤੋਂ ਐੱਚਟੀ ਅਤੇ ਐੱਚਟੀ ਤੋਂ ਸੀਐੱਚਟੀ ਦੀ ਪੈਂਡਿੰਗ ਤਰੱਕੀ ਵੀ ਜਲਦ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ। ਡੀਐੱਸਈ ਨੇ ਅਗਲੇ 10 ਦਿਨਾਂ ਰਹਿੰਦੇ ਜਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਨ ਦੀ ਗੱਲ ਆਖੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੈਂਟਰ ਹੈਡ ਟੀਚਰ (ਸੀਐੱਚਟੀ) ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਦੀ ਤਰੱਕੀ ਪ੍ਰਕ੍ਰਿਆ ਜਲਦ ਪੂਰੀ ਕੀਤੀ ਜਾਵੇਗੀ। ਬੀਪੀਈਓ ਪੋਸਟ ਦੀ ਜਿੰਮੇਵਾਰੀ ਅਤਿ ਮਹੱਤਵਪੂਰਨ ਹੋਣ ਦੇ ਮੱਦੇਨਜ਼ਰ ਸਿੱਧੇ ਪ੍ਰਿੰਸੀਪਲ ਕਾਡਰ ਰਾਹੀਂ ਤਰੱਕੀ ਚੈਨਲ ਦਾ ਨਿਰਮਾਣ ਕਰਕੇ ਅੱਗੇ ਵਧਾਉਣ ਦੀ ਮੰਗ ਨੂੰ ਪੂਰੀ ਤਰ੍ਹਾਂ ਵਾਜਿਬ ਮੰਨਦਿਆਂ ਜਲਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਐਸੋਸ਼ੀਏਟ ਟੀਚਰਜ਼ ਵਿੱਚੋਂ 10 ਸਾਲ ਪੂਰੇ ਕਰ ਚੁੱਕੇ ਰਹਿੰਦੇ ਅਧਿਆਪਕਾਂ ਨੂੰ ਜਲਦ ਆਰਡਰ ਦੇਣ ਦਾ ਭਰੋਸਾ ਦਿੱਤਾ ਗਿਆ। ਇਹਨਾਂ ਅਧਿਆਪਕਾਂ ਦੀ ਤਨਖ਼ਾਹ ਬਾਕੀ ਰੈਗੂਲਰ ਅਧਿਆਪਕਾਂ ਦੇ ਬਰਾਬਰ ਰੱਖਣ, ਪੁਰਾਣੀ ਸੇਵਾ ਨੂੰ ਬਦਲੀਆਂ ਲਈ ਸਟੇਅ ਵਿੱਚ ਗਿਣਨ ਅਤੇ ਤਰਸ ਅਧਾਰਿਤ ਨਿਯੁਕਤੀ ਦੇ ਮਾਮਲੇ ਹਮਦਰਦੀ ਨਾਲ ਵਿਚਾਰਣ ਦੀ ਮੰਗ ਵੀਂ ਕੀਤੀ ਗਈ। ਡੀ.ਐੱਸ.ਈ. (ਐ:) ਵੱਲੋਂ ਭਰੋਸਾ ਦਿੱਤਾ ਗਿਆ ਕਿ ਸ਼ੈਸ਼ਨ 2024-25 ਲਈ ਅਧਿਆਪਕਾਂ ਦੀ ਬਦਲੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਦੂਰ ਦੁਰਾਡੇ ਭਰਤੀ 6635 ਈਟੀਟੀ ਅਧਿਆਪਕਾਂ ਨੂੰ ਵੀ ਮੌਜੂਦਾ ਸੈਸ਼ਨ ਵਿੱਚ ਹੀ ਬਦਲੀ ਕਰਵਾਉਣ ਦਾ ਮੌਕਾ ਦੇਣ ਦੀ ਮੰਗ ਰੱਖੀ ਗਈ। 5994, 2364, 6635 ਈਟੀਟੀ ਭਰਤੀਆਂ ਅਤੇ 2000 ਪੀਟੀਆਈ ਭਰਤੀ ਨੂੰ ਮੁਕੰਮਲ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਵੀਂ ਰੱਖੀ ਗਈ। ਕਥਿਤ ਭ੍ਰਿਸ਼ਟਾਚਾਰ ਅਤੇ ਵੱਡੀਆਂ ਬੇਨਿਯਮੀਆਂ ਦੀ ਦੋਸ਼ੀ ਬੀ.ਪੀ.ਈ.ਓ. ਜਖਵਾਲੀ (ਫਤਹਿਗੜ੍ਹ ਸਾਹਿਬ) ਸੰਬੰਧੀ ਰੈਗੂਲਰ ਪੜਤਾਲ ਦੇ ਮਾਮਲੇ ਵਿੱਚ ਕੁੱਝ ਅਧਿਕਾਰੀਆਂ ਦੇ ਅੜਿੱਕਾ ਬਣਨ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਐੱਸ.ਈ. ਵੱਲੋਂ ਤੁਰੰਤ ਜਵਾਬ ਤਲਬੀ ਕਰਨ ਦੇ ਨਿਰਦੇਸ਼ ਦਿੱਤੇ ਗਏ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਦੀ ਵਰਦੀ ਲਈ ਰਾਸ਼ੀ ਵਿੱਚ ਵਾਧਾ ਕਰਦਿਆਂ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਸੇਲਫ ਹੈਲਪ ਗਰੁੱਪ ਰਾਹੀਂ ਵਰਦੀਆਂ ਤਿਆਰ ਕਰਵਾਉਣ ਦਾ ਗੈਰ ਵਾਜਿਬ ਫੈਸਲਾ ਵਾਪਿਸ ਲੈ ਕੇ ਪਹਿਲਾਂ ਵਾਂਗ ਸਕੂਲ ਮੈਂਨੇਜ਼ਮੈਂਟ ਕਮੇਟੀਆਂ ਨੂੰ ਸਾਰੀ ਜਿੰਮੇਵਾਰੀ ਦਿੱਤੀ ਜਾਵੇ। ਸਿੰਗਲ ਟੀਚਰ ਅਤੇ ਟੀਚਰਲੈੱਸ ਪ੍ਰਾਇਮਰੀ ਸਕੂਲਾਂ ਵਿੱਚ ਪਹਿਲ ਦੇ ਅਧਾਰ ‘ਤੇ ਲੋੜੀਦੀਆਂ ਪੋਸਟਾਂ ਦਿੰਦਿਆਂ ਨਿਯੁਕਤੀ ਕਰਨ ਦੀ ਮੰਗ ਕੀਤੀ ਗਈ। ਐੱਨਟੀਟੀ ਦੀ ਨਵੀਂ ਭਰਤੀ ਬਾਰੇ ਅਧਿਕਾਰੀਆਂ ਦਾ ਰਵਈਆ ਨਾ ਪੱਖੀ ਰਿਹਾ। ਮਿਡ ਡੇ ਮੀਲ ਦੀ ਰਾਸ਼ੀ ਵਿੱਚ ਢੁੱਕਵਾਂ ਵਾਧਾ ਕਰਨ ਅਤੇ ਫ਼ਲ ਵੰਡਣ ਦਾ ਕੰਮ 15 ਦਿਨ ਵਿੱਚ ਇੱਕ ਵਾਰ ਅਨੁਸਾਰ ਮੌਜੂਦਾ ਪੰਜ ਰੁਪਏ ਦੀ ਥਾਂ 10 ਰੁਪਏ ਪ੍ਰਤੀ ਫਲ ਕਰਨ ਦਾ ਭਰੋਸਾ ਦਿੱਤਾ ਗਿਆ। ਮਿਡ ਡੇ ਮੀਲ ਲਈ ਪ੍ਰਾਇਮਰੀ ਵਿੱਚ ਚਾਰ-ਚਾਰ ਥਾਈਂ ਲਗਾਏ ਜਾਂਦੇ ਰਜਿਸਟਰਾਂ ਦਾ ਕੰਮ ਤਰਕਸੰਗਤ ਕਰਨ ਦਾ ਮਿਡ ਡੇ ਮੀਲ ਸੈੱਲ ਦੇ ਜਨਰਲ ਮਨੇਜ਼ਰ ਵੱਲੋਂ ਭਰੋਸਾ ਦਿੱਤਾ ਗਿਆ। ਈਟੀਟੀ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਸੰਬੰਧੀ ਡੀ.ਐੱਸ.ਈ. (ਐ:) ਵੱਲੋਂ ਜ਼ਮੀਨੀ ਸਥਿਤੀ ਅਨੁਸਾਰ ਜਲਦ ਪੋਸਟਾਂ ਦੀ ਮੁੜ ਬਹਾਲੀ ਨੂੰ ਵਿਚਾਰਨ ਦੀ ਗੱਲ ਆਖੀ ਗਈ। ਹਰੇਕ ਪ੍ਰਾਇਮਰੀ ਸਕੂਲ ਵਿੱਚ ਪੋਸਟ ਦੇਣ ਅਤੇ 100 ਤੋਂ ਵਧੇਰੇ ਗਿਣਤੀ ਵਾਲੇ ਸਕੂਲਾਂ ਵਿੱਚ ਐੱਚਟੀ ਨੂੰ ਪ੍ਰਬੰਧਕੀ ਪੋਸਟ ਮੰਨਣ ਦੀ ਮੰਗ ਤਰਕਪੂਰਨ ਢੰਗ ਨਾਲ ਰੱਖੀ ਗਈ। ਸਿੱਧੀ ਭਰਤੀ 1558 ਐੱਚਟੀ ਅਤੇ 375 ਸੀਐੱਚਟੀ ਦੀ ਸਮੁੱਚੀ ਭਰਤੀ ਲਈ ਪੰਜਾਬ ਤਨਖ਼ਾਹ ਸਕੇਲ ਰੱਖਣ ਦੀ ਮੰਗ ਵੀ ਪੁਰਜ਼ੋਰ ਢੰਗ ਨਾਲ ਰੱਖੀ ਗਈ। ਸਾਰੇ ਪ੍ਰਾਇਮਰੀ ਸਕੂਲਾਂ ਲਈ ਸਫਾਈ ਸੇਵਕ (100 ਵਿਦਿਆਰਥੀਆਂ ਦੀ ਹੱਦ ਖਤਮ ਕਰਨ), ਕੰਪਿਊਟਰ ਅਧਿਆਪਕਾਂ, ਪੀਟੀਆਈਜ਼, ਕਲਰਕਾਂ, ਸੇਵਾਦਾਰਾਂ ਅਤੇ ਚੌਕੀਦਾਰਾਂ ਦੀ ਵੱਖਰੀ ਭਰਤੀ ਦੇ ਇਸ਼ਤਿਹਾਰ ਜ਼ਾਰੀ ਕਰਕੇ ਨਵੀਂ ਭਰਤੀ ਕਰਨ ਦੀ ਮੰਗ ਵੀ ਰੱਖੀ ਗਈ। ਸ਼ੈਸ਼ਨ 2023-24 ਵਿੱਚ ਸਮੱਗਰਾ ਅਧੀਨ ਅੱਧ-ਵਿਚਾਲੇ ਵਾਪਿਸ ਲਈਆਂ ਗ੍ਰਾਟਾਂ ਮੁੜ ਭੇਜਣ ਦਾ ਮਾਮਲਾ ਕੇਂਦਰ ਸਰਕਾਰ ਵੱਲੋਂ ਰੋਕੀਆਂ ਗ੍ਰਾਂਟਾਂ ਨਾਲ ਸੰਬੰਧਿਤ ਹੋਣ ਅਤੇ ਪੰਜਾਬ ਸਰਕਾਰ ਦੇ ਪੱਧਰ ‘ਤੇ ਵਿਚਾਰ ਅਧੀਨ ਹੋਣ ਦੀ ਗੱਲ ਆਖੀ ਗਈ। ਜਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫਟ ਹੋਏ ਅਧਿਆਪਕਾਂ ਦੇ ਸੀਪੀਐੱਫ ਦੇ ਬਕਾਏ ਅਤੇ ਤਨਖਾਹ ਅਨਾਮਲੀ ਦੇ ਮਾਮਲੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

Advertisement
Advertisement
Advertisement
Advertisement
Scroll to Top