Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Wednesday, 19 Aug 2026 | 7:02 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁੱਖ ਇੰਜੀਨੀਅਰ ਸਿੰਚਾਈ ਨਾਲ ਆਯੋਜਿਤ

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁੱਖ ਇੰਜੀਨੀਅਰ ਸਿੰਚਾਈ ਨਾਲ ਆਯੋਜਿਤ

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁੱਖ ਇੰਜੀਨੀਅਰ ਸਿੰਚਾਈ ਨਾਲ ਆਯੋਜਿਤ
ਪਟਿਆਲਾ, 18 ਜੁਲਾਈ ( ) : ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁੱਖ ਇੰਜੀਨੀਅਰ ਸਿੰਚਾਈ ਵਿਭਾਗ ਹਰਦੀਪ ਸਿੰਘ ਮੇਂਹਦੀਦੱਤੇ ਨਾਲ ਉਨ੍ਹਾਂ ਦੇ ਸੱਦੇ ਤੇ ਉਨ੍ਹਾਂ ਦੇ ਦਫਤਰ ਵਿਖੇ ਹੋਈ। ਉਨ੍ਹਾਂ ਨਾਲ ਨਿਗਰਾਨ ਇੰਜੀਨੀਅ ਸ਼੍ਰੀ ਰਾਜਿੰਦਰ ਘਈ, ਕਾਰਜਕਾਰੀ ਇੰਜੀਨੀਅਰ ਸ਼੍ਰੀ ਵਾਸੂਦੇਵ ਸੱਚਦੇਵਾ, ਕਾਰਜਕਾਰੀ ਇੰਜੀਨੀਅਰ ਸ਼੍ਰੀ ਸਾਹਿਬ, ਨਿੱਜੀ ਸਕੱਤਰ ਟਿਊਬਲ ਸ਼੍ਰੀ ਬੇਅੰਤ ਸਿੰਘ, ਸੁਪਰਡੰਟ ਬਲਵਿੰਦਰ ਸਿੰਘ, ਬਜਟ ਸ਼ਾਖਾ ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਅਮਿਤ ਕੋਹਲੀ ਮੈਡੀਕਲ ਸ਼ਾਖਾ, ਸ਼੍ਰੀਮਤੀ ਹਰਪ੍ਰੀਤ ਕੌਰ ਪੈਨਸ਼ਨ ਸ਼ਾਖਾ, ਸ਼੍ਰੀ ਕਮਲ ਕੁਮਾਰ, ਸ਼੍ਰੀ ਨੀਰਜ ਕੁਮਾਰ ਜੀ.ਪੀ. ਫੰਡ, ਮਨਦੀਪ ਸਿੰਘ ਆਦਿ ਅਮਲਾ ਸ਼ਾਮਿਲ ਹੋਇਆ। ਜਥੇਬੰਦੀ ਵੱਲੋਂ ਸ. ਹਰੀ ਸਿੰਘ ਟੌਹੜਾ, ਗਿਆਨ ਸਿੰਘ ਘਨੌਲੀ, ਸਵਰਣ ਸਿੰਘ, ਉਮ ਪ੍ਰਕਾਸ਼, ਹਰਜਿੰਦਰ ਸਿੰਘ ਉਪਲ, ਸੁਰੇਸ਼ ਕੁਮਾਰ ਆਦਿ ਆਗੂ ਸ਼ਾਮਿਲ ਹੋਏ।
ਮੁੱਖ ਇੰਜੀਨੀਅਰ ਵੱਲੋਂ ਫੈਸਲਾ ਕੀਤਾ ਗਿਆ ਕਿ ਜਿਹੜੇ ਕਰਮਚਾਰੀ ਦਿਹਾੜੀਦਾਰ, ਵਰਕਚਾਰਜ, ਆਉਟਸੋਰਸਿੰਗ ਰੈਗੂਲਰ ਹੋਣ ਤੋਂ ਰਹਿੰਦੇ ਹਨ। ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਕੇਸ ਸਰਕਾਰ ਨੂੰ 15 ਦਿਨ੍ਹਾਂ ਦੇ ਅੰਦਰ ਭੇਜੇ ਜਾਣਗੇ। ਜਿਹੜੇ ਕਰਮਚਾਰੀ ਰਿਟਾਇਰ ਹੋਏ ਹਨ । ਉਨ੍ਹਾਂ ਖਾਲੀ ਪਈਆਂ ਆਸਾਮੀਆਂ ਵਿਰੁੱਧ ਤਰੱਕੀਆਂ ਦਿੱਤੀਆਂ ਜਾਣਗੀਆ। ਮਕੈਨੀਕਲ ਮੰਡਲ ਦੇ ਕਰਮਚਾਰੀਆਂ ਨੂੰ ਸੀਨੀਆਰਤਾ ਦੇ ਆਧਾਰ ਤੇ ਖਾਲੀ ਪਈਆਂ ਆਸਾਮੀਆਂ ਵਿਰੁੱਧ ਬਣਦੀਆਂ ਤਰੱਕੀਆਂ ਦਿੱਤੀਆਂ ਜਾਣਗੀਆਂ। ਜਿਹੜੇ ਕਰਮਚਾਰੀ ਸਵਰਗਵਾਸ ਹੋ ਚੁੱਕੇ ਹਨ। ਉਨ੍ਹਾਂ ਦੇ ਵਾਰਿਸਾ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਜਿਹੜੇ ਕਰਮਚਾਰੀ ਸਿੰਚਾਈ ਵਿਭਾਗ ਦੇ ਟਿਊਬਲ ਸਰਕਲ ਪੰਜਾਬ ਸਟੇਟ ਟਿਊਬਵੈੱਲ ਵਿੱਚ ਗਏ ਹਨ। ਉਨ੍ਹਾਂ ਦੇ ਜੀ.ਪੀ ਫੰਡ ਦੀ ਅਦਾਇਗੀ ਅਤੇ ਸਵਰਗਵਾਸ ਹੋਏ ਕਰਮਚਾਰੀਆਂ ਦੇ ਵਾਰਿਸਾ ਨੂੰ ਪੈਨਸ਼ਨ ਦਿੱਤੀ ਜਾਵੇਗੀ। ਜਿਹੜੇ ਕਰਮਚਾਰੀ ਐਸ.ਵਾਈ.ਐਲ ਨਹਿਰ ਪ੍ਰੋਜੈਕਟ ਵਿੱਚੋਂ ਦੂਸਰੇ ਵਿਭਾਗ ਵਿੱਚ ਗਏ ਹਨ। ਉਨ੍ਹਾਂ ਦਾ ਸੀ.ਪੀ.ਐੱਫ ਕੱਟਿਆ ਜਾਂਦਾ ਸੀ। ਸੀ.ਪੀ.ਐੱਫ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾ ਕੇ ਰੈਗਲੂਰ ਫੈਮਲੀ ਪੈਨਸ਼ਨ ਲਗਾਈ ਜਾਵੇਗੀ। ਫੀਲਡ ਦੇ ਕਰਮਚਾਰੀਆਂ ਨੂੰ ਕੋਟੇ ਅਨੁਸਾਰ ਜੀ.ਏ ਦੀਆਂ ਖਾਲੀ ਪਈਆਂ ਆਸਾਮੀਆਂ ਵਿਰੁੱਧ ਤਰੱਕੀਆਂ ਦਿੱਤੀਆਂ ਜਾਣਗੀਆ ਆਦਿ ਮੰਗਾਂ ਨੂੰ ਪ੍ਰਵਾਨ ਕਰਨ ਦਾ ਵਿਸ਼ਵਾਸ ਦਵਾਇਆ।

Advertisement
Advertisement
Advertisement
Advertisement
Scroll to Top