Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 5:15 pm

+91 90915 01313 , +91 90916 01313

punjabbanni@gmail.com
punjabbani@yahoo.com

ਕੁਝ ਸਰਕਾਰੀ ਮੁਲਾਜ਼ਮ ਜਾਣ ਬੁਝ ਕੇ ਯਾ ਤਾਂ ਕੰਮ ਨਹੀਂ ਕਰ ਰਹੇ ਜਾ ਖਰਾਬ ਕੰਮ ਕਰਦੇ ਹਨ ਜਾਂ ਫਿਰ ਜਨਤਾ ਨੂੰ ਤੰਗ ਪਰੇਸ਼ਾਨ ਕਰਨ ਦੇ ਬਹਾਨੇ ਲੱਭਦੇ ਹਨ ਤਾਂ ਕਿ ਰਿਸ਼ਵਤ ਬਟੋਰੀ ਜਾ ਸਕੇ : ਮਲਹੋਤਰਾ

ਕੁਝ ਸਰਕਾਰੀ ਮੁਲਾਜ਼ਮ ਜਾਣ ਬੁਝ ਕੇ ਯਾ ਤਾਂ ਕੰਮ ਨਹੀਂ ਕਰ ਰਹੇ ਜਾ ਖਰਾਬ ਕੰਮ ਕਰਦੇ ਹਨ ਜਾਂ ਫਿਰ ਜਨਤਾ ਨੂੰ ਤੰਗ ਪਰੇਸ਼ਾਨ ਕਰਨ ਦੇ ਬਹਾਨੇ ਲੱਭਦੇ ਹਨ ਤਾਂ ਕਿ ਰਿਸ਼ਵਤ ਬਟੋਰੀ ਜਾ ਸਕੇ : ਮਲਹੋਤਰਾ

ਕੁਝ ਸਰਕਾਰੀ ਮੁਲਾਜ਼ਮ ਜਾਣ ਬੁਝ ਕੇ ਯਾ ਤਾਂ ਕੰਮ ਨਹੀਂ ਕਰ ਰਹੇ ਜਾ ਖਰਾਬ ਕੰਮ ਕਰਦੇ ਹਨ ਜਾਂ ਫਿਰ ਜਨਤਾ ਨੂੰ ਤੰਗ ਪਰੇਸ਼ਾਨ ਕਰਨ ਦੇ ਬਹਾਨੇ ਲੱਭਦੇ ਹਨ ਤਾਂ ਕਿ ਰਿਸ਼ਵਤ ਬਟੋਰੀ ਜਾ ਸਕੇ : ਮਲਹੋਤਰਾ
ਪਟਿਆਲਾ, 9 ਜੁਲਾਈ : ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਅਤੇ ਸੂਬਾ ਬੁਲਾਰੇ ਮੇਜਰ ਆਰਪੀਐਸ ਮਲਹੋਤਰਾ ਨੇ ਅੱਜ ਇੱਥੇ ਇੱਕ ਬਿਆਨ ਦਿੰਦੇ ਕਿਹਾ ਕਿ ਕੁਝ ਸਰਕਾਰੀ ਮੁਲਾਜ਼ਮ ਜਾਣ ਬੁਝ ਕੇ ਯਾ ਤਾਂ ਕੰਮ ਨਹੀਂ ਕਰ ਰਹੇ ਜਾ ਖਰਾਬ ਕੰਮ ਕਰਦੇ ਹਨ ਜਾਂ ਫਿਰ ਜਨਤਾ ਨੂੰ ਤੰਗ ਪਰੇਸ਼ਾਨ ਕਰਨ ਦੇ ਬਹਾਨੇ ਲੱਭਦੇ ਹਨ ਤਾਂ ਕਿ ਰਿਸ਼ਵਤ ਬਟੋਰੀ ਜਾ ਸਕੇ। ਉਹਨਾਂ ਕਿਹਾ ਕਿ ਬਹੁਤ ਸਾਰੇ ਇਸ ਕਿਸਮ ਦੇ ਕੇਸ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਦੀ ਸਾਰੇ ਕਰਮਚਾਰੀਆਂ ਦੇ ਉੱਤੇ ਨਜ਼ਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਕਾਰਮਚਾਰੀਆਂ ਉੱਤੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੋਸ਼ ਲਾਇਆ ਕਿ ਕੰਮ ਨਾ ਕਰਣ ਵਾਲਿਆਂ ਵਿੱਚ ਬਹੁਤੇ ਉਹ ਹਨ ਜਿਹੜੇ ਅਕਾਲੀ ਅਤੇ ਕਾਂਗਰਸ ਸਰਕਾਰਾਂ ਸਮੇਂ ਰਿਸ਼ਵਤ ਦੇ ਕੇ ਯਾ ਫਿਰ ਸਿਫਾਰਿਸ਼ ਰਾਹੀਂ ਭਰਤੀ ਹੋਏ ਸਨ ਅਤੇ ਪਿਛਲੇ ਸਮੇਂ ਦੌਰਾਨ ਰਿਸ਼ਵਤ ਲੈਂਦੇ ਰਹਿਣ ਕਾਰਣ ਉਹਨਾਂ ਨੂੰ ਇਸ ਇਮਾਨਦਾਰ ਸਰਕਾਰ ਕਰਕੇ ਆਪਣਾ ਗੋਰਖ ਧੰਦਾ ਬੰਦ ਹੁੰਦਾ ਨਜ਼ਰ ਆ ਰਿਹਾ ਹੈ। ਮੇਜਰ ਮਲਹੋਤਰਾ ਨੇ ਅਜਿਹੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਰਿਸ਼ਵਤਖੋਰੀ ਦਾ ਰਾਹ ਛੱਡ ਕੇ ਇਮਾਨਦਾਰੀ ਨਾਲ ਕੰਮ ਕਰਣ ਕਿਉਂਕਿ ਆਮ ਆਦਮੀ ਪਾਰਟੀ ਨੇ ਰਿਸ਼ਵਤਖੋਰੀ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਅਤੇ ਉਹਨਾਂ ਉੱਤੇ ਕਦੇ ਵੀ ਕਾਰਵਾਈ ਹੋ ਸਕਦੀ ਹੈ। ਹਰ ਰੋਜ਼ ਕੋਈ ਨਾ ਕੋਈ ਵਿਜਿਲੈਂਸ ਦੇ ਜਾਲ ਵਿੱਚ ਫੱਸ ਰਿਹਾ ਹੈ। ਮੇਜਰ ਮਲਹੋਤਰਾ ਨੇ ਕਿਹਾ ਕਿ ਬਹੁਤ ਸਾਰੇ ਪੁਰਾਣੇ ਵੀ ਅਤੇ ਖਾਸਕਰ ਨਵੇਂ ਭਰਤੀ ਹੋਏ ਮੁਲਾਜਮ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਸਰਕਾਰ ਵੱਲੋਂ ਇਹਨਾਂ ਦੀ ਤਰੱਕੀ ਦੀਆਂ ਸਕੀਮਾਂ ਲਿਆ ਕੇ ਹੋਰ ਉਤਸ਼ਾਹ ਕੀਤਾ ਜਾਵੇਗਾ।

Advertisement
Advertisement
Advertisement
Advertisement
Scroll to Top