Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 4:22 pm

+91 90915 01313 , +91 90916 01313

punjabbanni@gmail.com
punjabbani@yahoo.com

ਹਰ ਮਹੀਨੇ ਚੰਗੇ ਅਧਿਆਪਕਾਂ ਦਾ ਸਨਮਾਨ, ਬੱਚਿਆਂ ਦੀ ਉਨਤੀ, ਖੁਸ਼ਹਾਲੀ, ਉਤਸ਼ਾਹ ਲਈ ਜ਼ਰੂਰੀ : ਡਾਕਟਰ ਧਰਮਵੀਰ ਗਾਂਧੀ

ਹਰ ਮਹੀਨੇ ਚੰਗੇ ਅਧਿਆਪਕਾਂ ਦਾ ਸਨਮਾਨ, ਬੱਚਿਆਂ ਦੀ ਉਨਤੀ, ਖੁਸ਼ਹਾਲੀ, ਉਤਸ਼ਾਹ ਲਈ ਜ਼ਰੂਰੀ : ਡਾਕਟਰ ਧਰਮਵੀਰ ਗਾਂਧੀ

ਹਰ ਮਹੀਨੇ ਚੰਗੇ ਅਧਿਆਪਕਾਂ ਦਾ ਸਨਮਾਨ, ਬੱਚਿਆਂ ਦੀ ਉਨਤੀ, ਖੁਸ਼ਹਾਲੀ, ਉਤਸ਼ਾਹ ਲਈ ਜ਼ਰੂਰੀ : ਡਾਕਟਰ ਧਰਮਵੀਰ ਗਾਂਧੀ
ਚੰਗੇ ਅਧਿਆਪਕ -ਗੁਰੂਆ ਦਾ, ਕੀਮਤੀ ਜਾਨਾਂ ਬਚਾਉਣ ਵਾਲੇ ਫ਼ਰਿਸ਼ਤਿਆਂ ਦਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਹਰ ਮਹੀਨੇ ਸਨਮਾਨ ਕਰਨਾ, ਪ੍ਰਸ਼ੰਸਾਯੋਗ ਉਪਰਾਲੇ ਹਨ, ਜਿਸ ਸਦਕਾ ਬੱਚਿਆਂ ਦੀ ਸੁਰੱਖਿਆ, ਸਨਮਾਨ, ਉੱਨਤੀ, ਉਤਸ਼ਾਹ, ਮਾਰਗਦਰਸ਼ਨ ਅਤੇ ਖੁਸ਼ਹਾਲ ਭਵਿੱਖ ਲਈ ਵੱਡਮੁੱਲੇ ਯੋਗਦਾਨ ਪਾਉਣਗੇ, ਕਿਉਂਕਿ ਬਚਪਨ ਵਿੱਚ ਅਧਿਆਪਕ -ਗੁਰੂਆਂ ਵਲੋਂ ਜੋਂ ਵੀ ਗਿਆਨ, ਸੰਸਕਾਰ, ਮਰਿਆਦਾਵਾਂ, ਸਹਿਣਸ਼ੀਲਤਾ ਫਰਜ਼ਾਂ ਅਤੇ ਸਬਰ ਸ਼ਾਂਤੀ ਦੇ ਵਿਚਾਰ, ਭਾਵਨਾਵਾਂ, ਇਰਾਦਿਆਂ ਰਾਹੀਂ ਆਦਤਾਂ ਅਤੇ ਮਾਹੋਲ ਬੱਚਿਆਂ ਦੇ ਦਿਲ, ਦਿਮਾਗ, ਚਿੰਤਨ ਵਿੱਚ ਉਜਾਗਰ ਹਮੇਸ਼ਾ ਰਹਿੰਦੇ ਹਨ, ਉਹ ਹੀ ਭਵਿੱਖ ਵਿੱਚ ਲਾਭਦਾਇਕ ਅਦਰਸ਼ ਸਿੱਧ ਹੁੰਦੇ ਹਨ, ਇਹ ਵਿਚਾਰ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜੀ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਪਟਿਆਲਾ ਦੇ ਇਨਾਮ ਵੰਡ ਸਮਾਗਮ ਵਿਖੇ 47 ਐਲੀਮੈਂਟਰੀ ਅਤੇ ਸਕੈਡੰਰੀ ਅਧਿਆਪਕਾਂ, ਕਾਲਜਾਂ ਦੇ ਐਨ ਐਸ ਐਸ ਪ੍ਰੋਫੈਸਰਾਂ, ਪ੍ਰਿੰਸੀਪਲਾਂ ਅਤੇ ਕੁਝ ਸਮਾਜ ਸੇਵੀ ਡਾਕਟਰਾਂ ਦਾ ਸਨਮਾਨ ਕਰਦੇ ਹੋਏ ਅਤੇ ਡੀ ਬੀ ਜੀ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਜਿਨ੍ਹਾਂ ਨੇ 85 ਵਾਰ ਅਤੇ ਸ਼੍ਰੀ ਹਰਪ੍ਰੀਤ ਸਿੰਘ ਸੰਧੂ ਜਿਨ੍ਹਾਂ ਨੇ 88 ਵਾਰ ਆਪਣਾ ਖੂਨ ਦਾਨ ਕਰਕੇ, ਸੈਂਕੜੇ ਲੋਕਾਂ ਦੀ ਜਾਨਾਂ ਬਚਾਈਆਂ ਹਨ, ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। ਡਾਕਟਰ ਰਾਕੇਸ਼ ਵਰਮੀ, ਹਰਪ੍ਰੀਤ ਸੰਧੂ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ 30 ਸਾਲਾਂ ਤੋਂ ਡੈਡੀਕੇਟਿਡ ਬ੍ਰਦਰਜ਼ ਗਰੁੱਪ, ਆਪਣੇ ਨਿਸ਼ਕਾਮ ਭਾਵਨਾ ਵਾਲੇ ਸਾਥੀਆਂ ਰਾਹੀਂ ਮਹਿਨਤੀ, ਆਗਿਆਕਾਰੀ, ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਖੇ ਮੁਫ਼ਤ ਸਿੱਖਿਆ ਦਿਲਵਾਉਣ, ਗਰੀਬ ਮਰੀਜ਼ਾਂ ਦੀ ਦਵਾਈਆਂ ਅਪਰੇਸ਼ਨ ਰਾਹੀਂ ਇਲਾਜ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਤਰਾਂ ਤਰਾਂ ਦੀ ਟ੍ਰੇਨਿੰਗ ਦੇਕੇ ਸਵੈਂ ਰੋਜ਼ਗਾਰ ਲਈ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਥਾਂ ਵਲੋਂ 31ਮਾਨਵਤਾਵਾਦੀ ਪ੍ਰੋਜੈਕਟ, ਵੱਖ ਵੱਖ ਕਮੇਟੀਆਂ ਰਾਹੀਂ ਚਲਾਏ ਜਾ ਰਹੇ ਹਨ ਜਿਸ ਹਿੱਤ ਲੱਖਾਂ ਰੁਪਏ ਜ਼ਰੂਰਤਮੰਦ ਬੱਚਿਆਂ, ਨੋਜਵਾਨਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਕਰਨ ਲਈ ਖਰਚ ਕੀਤੇ ਜਾ ਰਹੇ ਹਨ। ਮਰੀਜ਼ਾਂ ਦੀ ਢੋ ਢੁਆਈ ਲਈ ਐਂਬੂਲੈਂਸਾਂ ਵੀ ਚਲਾਈਆਂ ਜਾ ਰਹੀਆਂ ਹਨ। ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਡੀ ਬੀ ਜੀ ਸੰਸਥਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਹਰ ਮਹੀਨੇ ਕੀਮਤੀ ਜਾਨਾਂ ਬਚਾਉਣ ਲਈ ਯਤਨਸ਼ੀਲ ਰਹਿੰਦੇ ਪੁਲਿਸ, ਆਵਾਜਾਈ ਪੁਲਿਸ,ਸੜਕ ਸੁਰੱਖਿਆ ਫੋਰਸ, ਫਾਇਰ ਬ੍ਰਿਗੇਡ, ਟਰੇਫਿਕ ਮਾਰਸ਼ਲਾਂ, ਵਿਦਿਆਰਥੀਆਂ, ਖੂਨ ਦਾਨੀਆਂ, ਜ਼ਖਮੀਆਂ ਦੀ ਫ਼ਸਟ ਏਡ, ਸੀ ਪੀ ਆਰ ਕਰਕੇ ਮਰਨ ਤੋਂ ਬਚਾਉਣ ਵਾਲੇ ਮਦਦਗਾਰ ਫਰਿਸਤਿਆ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਜਿਸ ਸਦਕਾ ਵਿਦਿਆਰਥੀਆਂ ਅਤੇ ਨਾਗਰਿਕਾਂ ਵਿਚ ਜ਼ਖਮੀਆਂ ਦੀ ਸਹਾਇਤਾ ਕਰਨ ਦੇ ਹੌਸਲੇ ਬੁਲੰਦ ਹੋ ਗਏ ਹਨ ਅਤੇ ਬੇਖੋਫ ਹੋਕੇ ਪੀੜਤਾਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਬਟਾਲਾ, ਮੋਹਾਲੀ ਰਾਜਸਥਾਨ ਅਤੇ ਕਲਕੱਤਾ ਵਿਖੇ ਹੀ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ੁਰੂ ਕੀਤਾ ਗਿਆ ਹੈ। ਸਨਮਾਨਿਤ ਕੀਤੇ ਗਏ, ਮੋਦੀ ਕਾਲਜ਼, ਪਟੇਲ ਮੈਮੋਰੀਅਲ ਕਾਲਜ ਰਾਜਪੁਰਾ, ਯੂਨੀਵਰਸਿਟੀ ਕਾਲਜ ਘਨੌਰ ਦੇ ਐਨ ਐਸ ਐਸ ਪ੍ਰੋਗਰਾਮ ਅਫ਼ਸਰਾਂ, ਐਲੀਮੈਂਟਰੀ ਅਤੇ ਸਕੈਡੰਰੀ ਸਕੂਲਾਂ ਦੇ ਅਧਿਆਪਕਾਂ ਨੇ ਵਾਰ ਵਾਰ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ, ਡਾਕਟਰ ਧਰਮਵੀਰ ਗਾਂਧੀ ਜੀ ਦੇ ਅਸ਼ੀਰਵਾਦ ਸਦਕਾ ਅਧਿਆਪਕਾਂ ਦਾ ਸਨਮਾਨ ਵਧਾਇਆ ਹੈ। ਇਸ ਮੌਕੇ ਮਨਜੀਤ ਕੌਰ ਆਜ਼ਾਦ ਨੇ ਮੰਚ ਸੰਚਾਲਨ ਬਹੁਤ ਵਧੀਆ ਸ਼ਾਨਦਾਰ ਢੰਗ ਤਰੀਕੇ ਨਾਲ ਕੀਤਾ। ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਮੈਂਬਰਾਂ ਵਲੋਂ ਬਰਸਾਤਾਂ ਦੇ ਮੌਸਮ ਦੌਰਾਨ ਵੱਧ ਤੋਂ ਵੱਧ ਪੋਦੇ ਲਗਾਉਣ ਦਾ ਪ੍ਰਣ ਕੀਤਾ। ਸੀਨੀਅਰ ਐਡਵੋਕੇਟ ਸ਼੍ਰੀ ਰਣਦੀਪ ਸਿੰਘ ਨੇ ਤਬਦੀਲ ਕੀਤੇ ਤਿੰਨ ਕਾਨੂੰਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਲਾਤਕਾਰੀਆਂ, ਹੇਰਾਫੇਰੀਆਂ, ਬੇਇਮਾਨੀਆ, ਹਿੰਸਾਂ, ਰਾਸ਼ਟਰ ਵਿਰੋਧੀ ਅਤੇ ਦੇਸ਼ ਦੇ ਨਿਯਮਾਂ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਨਾਬਾਲਗਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਕਿਉਂਕਿ ਸੰਜਾਵਾ ਅਤੇ ਜੁਰਮਾਨੇ ਪਹਿਲਾਂ ਨਾਲੋਂ ਬਹੁਤ ਵੱਧ ਗਏ ਹਨ।

Advertisement
Advertisement
Advertisement
Advertisement
Scroll to Top