Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 2:25 pm

+91 90915 01313 , +91 90916 01313

punjabbanni@gmail.com
punjabbani@yahoo.com

ਭ੍ਰਿਸ਼ਟਾਚਾਰੀ ਗੈਂਗ ਦੀ ਗਿਰਫਤਾਰੀ ਤੱਕ ਮੇਰੀ ਜੰਗ ਜਾਰੀ ਰਹੇਗੀ: ਐਨ ਆਰ ਆਈ ਸੁਰੇਸ਼ ਬਾਂਸਲ

ਭ੍ਰਿਸ਼ਟਾਚਾਰੀ ਗੈਂਗ ਦੀ ਗਿਰਫਤਾਰੀ ਤੱਕ ਮੇਰੀ ਜੰਗ ਜਾਰੀ ਰਹੇਗੀ: ਐਨ ਆਰ ਆਈ ਸੁਰੇਸ਼ ਬਾਂਸਲ

ਭ੍ਰਿਸ਼ਟਾਚਾਰੀ ਗੈਂਗ ਦੀ ਗਿਰਫਤਾਰੀ ਤੱਕ ਮੇਰੀ ਜੰਗ ਜਾਰੀ ਰਹੇਗੀ: ਐਨ ਆਰ ਆਈ ਸੁਰੇਸ਼ ਬਾਂਸਲ
ਭ੍ਰਿ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ਤੇ ਐਨ ਆਰ ਆਈ ਨੂੰ ਮਿਲ ਰਹੀਆਂ ਨੇ ਧਮਕੀਆਂ
ਪਟਿਆਲਾ : ਪਟਿਆਲਾ ਦੇ ਰਹਿਣ ਵਾਲੇ ਐਨ ਆਰ ਆਈ ਸੁਰੇਸ਼ ਬਾਂਸਲ ਵੱਲੋਂ ਦੱਸਿਆ ਗਿਆ ਕਿ ਮੈਂ ਪਟਿਆਲਾ ਦੇ ਹੀਰਾ ਨਗਰ ਕੀਤੀ ਜਾ ਰਹੀ ਦੋ ਮਕਾਨਾਂ ਦੀ ਉਸਾਰੀ ਜਿਸ ਨੂੰ ਨਗਰ ਨਿਗਮ ਵੱਲੋਂ ਇੱਕ ਮਕਾਨ ਨੂੰ ਨਕਸ਼ੇ ਦੇ ਮੁਤਾਬਿਕ ਅਤੇ ਹੋਰ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਸੀਲ ਕੀਤਾ ਅਤੇ ਦੂਜੇ ਮਕਾਨ ਨੂੰ ਤੋੜਿਆ ਗਿਆ। ਜਿਸ ਤੋਂ ਬਾਅਦ ਮੈਂ ਲਗਾਤਾਰ ਇਸ ਕਾਰਵਾਈ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ਨੂੰ ਮਿਲਿਆ ਅਤੇ ਚਿੱਠੀ ਪੱਤਰ ਵੀ ਬਰਾਬਰ ਕਰਦੇ ਰਿਹਾ। ਬਾਂਸਲ ਨੇ ਦੱਸਿਆ ਕਿ ਮੇਰੇ ਤੋਂ ਨਕਸ਼ਾ ਪਾਸ ਕਰਾਉਣ ਦੇ ਏਵਜ ਵਿੱਚ ਰਿਸ਼ਵਤ ਵੀ ਲਿੱਤੀ ਗਈ। ਅਤੇ ਮੇਰਾ ਇੱਕ ਨਕਸ਼ਾ ਪਾਸ ਕਰ ਦਿੱਤਾ ਗਿਆ ਤੇ ਜਦੋਂ ਮੈਂ ਦੂਜੇ ਮਕਾਨ ਦੇ ਨਕਸ਼ੇ ਬਾਰੇ ਪੁੱਛਿਆ ਤਾਂ ਦੂਜਾ ਨਕਸ਼ਾ ਪਾਸ ਕਰਾਉਣ ਲਈ ਫਿਰ ਰਿਸ਼ਵਤ ਮੰਗੀ ਗਈ। ਸੁਰੇਸ਼ ਬਾਸਲ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਨਗਰ ਨਿਗਮ ਅਧਿਕਾਰੀਆਂ ਤੋਂ ਇਲਾਵਾ ਹੋਰ ਲੋਕਾਂ ਵੱਲੋਂ ਵੀ ਮੈਨੂੰ ਲਗਾਤਾਰ ਪ੍ਰੇਸ਼ਾਨ ਅਤੇ ਬਲੈਕਮੇਲ ਕੀਤਾ ਗਿਆ। ਇਹਨਾਂ ਸਭ ਤੋਂ ਤੰਗ ਹੋ ਕੇ ਮੈਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਲਾਈਵ ਹੋਇਆ ਅਤੇ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਕਿ ਕਿਸ ਤਰ੍ਹਾਂ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਅਤੇ ਸਮਾਜ ਦੇ ਅਲੱਗ ਅਲੱਗ ਕਿੱਤਿਆਂ ਨਾਲ ਜੁੜੇ ਵਿਅਕਤੀਆਂ ਮੈਨੂੰ ਬਲੈਕ ਮੇਲ ਤੇ ਪਰੇਸ਼ਾਨ ਕਰ ਰਹੇ ਨੇ। ਐਨਆਰਆਈ ਸੁਰੇਸ਼ ਬਾਂਸਲ ਨੇ ਦੱਸਿਆ ਕਿ ਸੀਲ ਕੀਤੀ ਬਿਲਡਿੰਗ ਨੂੰ ਲੈ ਕੇ ਨਿਗਮ ਅਧਿਕਾਰੀਆਂ ਚਿੱਠੀ ਪੱਤਰ ਰਾਹੀਂ ਪੁੱਛਦਾ ਆ ਰਿਹਾ ਕਿ ਕਿੰਨਾ ਕਾਰਨਾਂ ਕਰਕੇ ਉਹਨਾਂ ਦੀ ਉਸਾਰੀ ਰੋਕੀ ਗਈ ਹੈ। ਤੇ ਦੂਜੀ ਉਸਾਰੀ ਨੂੰ ਤੋੜਿਆ ਗਿਆ। ਸੁਰੇਸ਼ ਬਾਂਸਲ ਨੇ ਦੱਸਿਆ ਕਿ ਅੱਜ ਤੱਕ ਕਈ ਪੱਤਰ ਲਿਖਣ ਅਤੇ ਕਈ ਵਾਰ ਨਿਗਮ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਵੀ ਕਿਸੀ ਤਰ੍ਹਾਂ ਦਾ ਵੀ ਕੋਈ ਜਵਾਬ ਉਹਨਾਂ ਨੂੰ ਨਹੀਂ ਦਿੱਤਾ ਗਿਆ। ਬਾਂਸਲ ਨੇ ਦੱਸਿਆ ਕਿ 27/5 /2024 ਤੋਂ ਲੈ ਕੇ ਲਗਾਤਾਰ ਉਹ ਪੱਤਰ ਮਾਧਿਅਮ ਰਾਹੀਂ ਨਗਰ ਨਿਗਮ ਅਧਿਕਾਰੀਆਂ ਤੋਂ ਸੀਲ ਕਰਨ ਦੀਆਂ ਰਿਪੋਰਟਾਂ ਅਤੇ ਅਤੇ ਬਿਲਡਿੰਗ ਢਾਉਣ ਦੀਆਂ ਰਿਪੋਰਟਾਂ ਮੰਗ ਰਹੇ ਨੇ ਪਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਬਾਂਸਲ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਣਕਾਰੀ ਅਤੇ ਬਲੈਕ ਮੇਲਿੰਗ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਵੱਲੋਂ ਬਣਾਏ ਗਏ ਭਰਿਸ਼ਟਾਚਾਰ ਪੋਰਟਲ ਦੇ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾਈ , ਹੁਣ ਵਿਜੀਲੈਂਸ ਵਿਭਾਗ ਵੱਲੋਂ ਜਤਿੰਦਰ ਬਬਲੂ ਨਾਮਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਅਤੇ ਨੋਟਿਸ ਵੀ ਕੱਢਿਆ ਗਿਆ। ਫਿਲਹਾਲ ਜਤਿੰਦਰ ਬਬਲੂ ਦੀ ਗ੍ਰਿਫਤਾਰੀ ਨਹੀਂ ਹੋਈ। ਬਾਂਸਲ ਦਾ ਕਹਿਣਾ ਕਿ ਜਿਸ ਦਿਨ ਤੋਂ ਉਹ ਆਪਣੇ ਸੋਸ਼ਲ ਮੀਡੀਆ ਪੇਜ ਤੇ ਲਾਈਵ ਹੋਏ ਨੇ ਅਤੇ ਇਹ ਖਬਰ ਮੀਡੀਆ ਵਿੱਚ ਆਈ ਹੈ ਤਾਂ ਉਸ ਦਿਨ ਤੋਂ ਬਾਅਦ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ , ਸੁਰੇਸ਼ ਬਾਂਸਲ ਨੇ ਦੱਸਿਆ ਕਿ ਧਮਕੀਆਂ ਨੂੰ ਲੈ ਕੇ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਐਸਐਸਪੀ ਪਟਿਆਲਾ ਨੂੰ ਆਪਣੇ ਜਾਨ ਮਾਲ ਦੀ ਰੱਖਿਆ ਵਾਸਤੇ ਲਿਖਤੀ ਰੂਪ ਦੇ ਵਿੱਚ ਫਰਿਆਦ ਕੀਤੀ ਹੈ। ਸੁਰੇਸ਼ ਬਾਂਸਲ ਨੇ ਦੱਸਿਆ ਕਿ ਮੈਨੂੰ ਪੰਜਾਬ ਸਰਕਾਰ ਤੇ ਪੰਜਾਬ ਦੇ ਅਫਸਰਾਂ ਦੇ ਉੱਤੇ ਪੂਰਨ ਵਿਸ਼ਵਾਸ ਹੈ ਕਿ ਉਹ ਮੈਨੂੰ ਇਨਸਾਫ ਦਵਾਉਣਗੇ ਤੇ ਮੇਰੀ ਜਾਨ ਮਾਲ ਦੀ ਰੱਖਿਆ ਕਰਨਗੇ। ਇੱਥੇ ਭਾਵੁਕ ਹੋਏ ਸੁਰੇਸ਼ ਬਾਂਸਲ ਨੇ ਦੱਸਿਆ ਕਿ ਵਿਦੇਸ਼ ਵਿੱਚ ਆਪਣਾ ਪਰਿਵਾਰ ਛੱਡ ਕੇ ਮੈਂ ਇੱਥੇ ਪੰਜਾਬ ਵਾਸਤੇ ਕੁਝ ਕਰਨ ਦੀ ਸੋਚ ਕੇ ਆਇਆ ਸੀ ਪਰ ਇੱਥੇ ਆ ਕੇ ਮੇਰੇ ਨਾਲ ਜੋ ਬੀਤ ਰਹੀ ਹੈ ਉਹ ਸੋਚ ਤੇ ਸਮਝ ਤੋਂ ਪਰੇ ਦੀ ਗੱਲ ਹੈ। ਸੁਰੇਸ਼ ਬਾਸਲ ਨੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕੀ ਅਗਰ ਪੰਜਾਬ ਦੇ ਵਿੱਚ ਕੁਝ ਆ ਕੇ ਕਰਨ ਦੀ ਸੋਚ ਰਹੇ ਨੇ ਤਾਂ ਸਾਰੀਆਂ ਚੀਜ਼ਾਂ ਸੋਚ ਸਮਝ ਕੇ ਆਉਣ ਕਿਉਂਕਿ ਪੰਜਾਬ ਹੁਣ ਪਹਿਲਾਂ ਵਰਗਾ ਪੰਜਾਬ ਨਹੀਂ ਰਿਹਾ।

Advertisement
Advertisement
Advertisement
Advertisement
Scroll to Top