Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 8:54 pm

+91 90915 01313 , +91 90916 01313

punjabbanni@gmail.com
punjabbani@yahoo.com

ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਗੁਰਦੁਆਰੇ ’ਚ ਭਾਂਡੇ ਤੇ ਬੂਟ ਸਾਫ਼ ਕਰਨ ਦੀ ਪੁਲਸ ਮੁਲਾਜਮਾਂ ਨੂੰ ਸਜ਼ਾ

ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਗੁਰਦੁਆਰੇ ’ਚ ਭਾਂਡੇ ਤੇ ਬੂਟ ਸਾਫ਼ ਕਰਨ ਦੀ ਪੁਲਸ ਮੁਲਾਜਮਾਂ ਨੂੰ ਸਜ਼ਾ

ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਗੁਰਦੁਆਰੇ ’ਚ ਭਾਂਡੇ ਤੇ ਬੂਟ ਸਾਫ਼ ਕਰਨ ਦੀ ਪੁਲਸ ਮੁਲਾਜਮਾਂ ਨੂੰ ਸਜ਼ਾ
ਰਾਏਪੁਰ : ਰਾਏਪੁਰ ’ਚ ਸਿੱਖ ਸਮਾਜ ਦੇ ਡਰਾਈਵਰ ਨਾਲ ਮਾਰਕੁੱਟ ਦੌਰਾਨ ਪੱਗ ਡਿੱਗਣ ਦੇ ਮਾਮਲੇ ’ਚ ਪੁਲਿਸ ਮੁਲਾਜ਼ਮਾਂ ਨੇ ਮਾਫ਼ੀ ਮੰਗੀ ਹੈ। ਸਿੱਖ ਸਮਾਜ ਨੇ ਚਾਰਾਂ ਸਿਪਾਹੀਆਂ ਨੂੰ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗ਼ਲਤੀ ਸਵੀਕਾਰ ਕਰਨ ਤੇ ਸਿਪਾਹੀਆਂ ਦੇ ਆਪ ਸਜ਼ਾ ਭੁਗਤਣ ਦੀ ਪਹਿਲ ’ਤੇ ਉਨ੍ਹਾਂ ਨੂੰ ਸੱਤ ਦਿਨ ਤੱਕ ਗੁਰਦੁਆਰੇ ’ਚ ਬਰਤਨ ਤੇ ਬੂਟ-ਚੱਪਲ ਸਾਫ਼ ਕਰਨ ਦੀ ਸੇਵਾ ਦਿੱਤੀ ਹੈ। ਰਾਏਪੁਰ ਦੇ ਥਾਣਾ ਟਿਕਰਾਪਾਰਾ ਅਧੀਨ ਅੰਤਰਰਾਜੀ ਬੱਸ ਸਟੈਂਡ ’ਚ ਬੀਤੀ ਅੱਠ ਜੂਨ ਨੂੰ ਥਾਣੇ ਦੇ ਚਾਰ ਸਿਪਾਹੀਆਂ ਨੇ ਇਕ ਸਿੱਖ ਨੌਜਵਾਨ ਦੀ ਪੱਗ ਡੇਗ ਕੇ, ਉਸ ਦੇ ਵਾਲ ਖਿੱਚ ਕੇ ਮਾਰਕੁੱਟ ਕੀਤੀ ਸੀ। ਸਮਾਜ ਨੇ ਨਿੰਦਾ ਕਰਦੇ ਹੋਏ ਐੱਸਐੱਸਪੀ ਤੇ ਗ੍ਰਿਹ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਚਾਰਾਂ ਸਿਪਾਹੀਆਂ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਜੁਰਮ ਦਰਜ ਕਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਐੱਸਐੱਸਪੀ ਸੰਤੋਸ਼ ਸਿੰਘ ਨੇ ਚਾਰਾਂ ਸਿਪਾਹੀਆਂ ਨੂੰ ਸਸਪੈਂਡ ਕਰ ਦਿੱਤਾ ਸੀ।

Advertisement
Advertisement
Advertisement
Advertisement
Scroll to Top