Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 8:53 pm

+91 90915 01313 , +91 90916 01313

punjabbanni@gmail.com
punjabbani@yahoo.com

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ
ਸੰਗਰੂਰ ਸ਼ਹਿਰ ਵਿਖੇ ਸੀਵਰੇਜ ਲਾਈਨਾਂ ਅਤੇ ਡ੍ਰੇਨ ਦੀ ਸਫਾਈ ਦਾ ਕੰਮ ਨਿਰਵਿਗਨ ਢੰਗ ਨਾਲ ਕੀਤਾ ਜਾਵੇ ਮੁਕੰਮਲ
ਜਲਦ ਹੀ ਸ਼ਹਿਰ ਦੇ ਬਾਕੀ ਰਹਿੰਦੇ ਏਰੀਏ ਵਿੱਚ ਵੀ ਆਧੁਨਿਕ ਸੁਪਰ ਸ਼ੱਕਰ ਮਸ਼ੀਨ ਨਾਲ ਹੋਵੇਗੀ ਸਫਾਈ
ਸੰਗਰੂਰ, 10 ਜੁਲਾਈ : ਮਾਨਸੂਨ ਦੇ ਮੱਦਨਜ਼ਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸਾਰੀਆਂ ਸੀਵਰ ਲਾਈਨਾਂ ਅਤੇ ਡ੍ਰੇਨਾਂ ਦੀ ਸਫਾਈ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦਿਆਂ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸਤਵਿੰਦਰ ਸਿੰਘ ਢਿੱਲੋਂ ਵੱਲੋਂ ਸਫਾਈ ਦਾ ਕੰਮ ਜ਼ੋਰਾਂ ‘ਤੇ ਕਰਵਾਇਆ ਜਾ ਰਿਹਾ ਹੈ । ਵਧੀਕ ਡਿਪਟੀ ਕਮਿਸ਼ਨਰ (ਜ) ਆਕਾਸ਼ ਬਾਂਸਲ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਇਸ ਕੰਮ ਦਾ ਜਾਇਜ਼ਾ ਉਪ ਮੰਡਲ ਮੈਜਿਸਟਰੇਟ ਸੰਗਰੂਰ ਚਰਨਜੋਤ ਸਿੰਘ ਵਾਲੀਆ ਵੱਲੋਂ ਵੀ ਲਿਆ ਗਿਆ। ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਸੰਗਰੂਰ ਵੱਲੋਂ ਮੌਕੇ ਉਪਰ ਸੁਨਾਮੀ ਗੇਟ, ਸਬਜੀ ਮੰਡੀ, ਭਗਤ ਸਿੰਘ ਚੌਕ ਵਿਖੇ ਵੱਖ-2 ਡਰੇਨ ਅਤੇ ਨਾਲੇ ਦੇ ਟੈਪਿੰਗ ਪੁਆਇਂਟ ਦਿਖਾਏ ਗਏ ਜਿਨਾਂ ਕਾਰਨ ਡਰੇਨ ਦੀ ਸਾਰੀ ਗਾਰ, ਗੰਦਾ ਪਾਣੀ, ਕੁੜਾ ਕਰਕਟ ਬੇਕ ਫਲੋ ਹੋਕੇ ਸੀਵਰ ਵਿੱਚ ਜਮ੍ਹਾਂ ਹੋ ਰਖਿਆ ਸੀ। ਜਾਇਜ਼ੇ ਦੌਰਾਨ ਕੁਝ ਸ਼ਹਿਰ ਵਾਸੀਆ ਨੇ ਇਸ ਤੱਥ ਬਾਰੇ ਜਾਣੂ ਕਰਵਾਇਆ ਕਿ ਕਈ ਥਾਵਾਂ ‘ਤੇ ਨਾਲਾ ਬੰਦ ਹੈ ਅਤੇ ਨਾਜਾਇਜ਼ ਕਬਜ਼ੇ ਦੀ ਮਾਰ ਹੇਠ ਵੀ ਹੈ ਜਿਸ ਕਾਰਨ ਨਾਲੀਆ ਦੀ ਨਿਕਾਸੀ ਸੀਵਰ ਨਾਲ ਹੀ ਕਰ ਦਿੱਤੀ ਗਈ ਹੈ। ਐਕਸੀਅਨ ਢਿੱਲੋਂ ਨੇ ਦੱਸਿਆ ਕਿ ਅਜਿਹਿਆਂ ਥਾਂਵਾਂ ਦੀ ਭਾਲ ਜਾਰੀ ਹੈ ਅਤੇ ਇਹਨਾਂ ਨੂੰ ਬੰਦ ਵੀ ਕੀਤਾ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਨੂੰ ਟੈਪ ਕੀਤੀਆ ਗਈਆਂ ਥਾਵਾਂ ਤੇਜਾਲੀਆ ਲਗਾਉਣ ਦੀ ਹਦਾਇਤ ਕੀਤੀ ਗਈ ਜਿਸ ਨਾਲ ਠੋਸ ਮਲਬਾ ਸੀਵਰ ਵਿੱਚ ਨਾ ਜਾ ਸਕੇ ਅਤੇ ਨਗਰ ਕੌਂਸਲ ਵੱਲੋਂ ਇਹ ਕੰਮ ਵੀ ਅਰੰਭਿਆ ਜਾ ਚੁੱਕਾ ਹੈ । ਕਾਰਜਕਾਰੀ ਇੰਜੀਨੀਅਰ ਸੀਵਰੇਜ਼ ਵੱਲੋਂ ਇਹ ਜਾਣੂ ਕਰਵਾਇਆ ਗਿਆ ਕਿ ਸ਼ਹਿਰ ਵਿੱਚ ਆਧੁਨਿਕ ਮਸ਼ੀਨਾਂ ਨਾਲ ਸ਼ਹਿਰ ਦੇ ਸੀਵਰੇਜ਼ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਕਰ ਗਿਆ ਹੈ। ਮਾਨਸੂਨ ਦੇ ਸ਼ੀਜਨ ਨੂੰ ਮੱਦੇ ਨਜ਼ਰ ਸੰਗਰੂਰ ਵਿਖੇ 2 ਨੰਬਰ ਜੇਟਿੰਗ ਕਮ ਸ਼ਕਸ਼ਨ ਮਸ਼ੀਨ, 1 ਗਰੇਬ ਬਕਟ ਮਸ਼ੀਨ ਅਤੇ 1 ਸ਼ਕਸ਼ਨ ਟੈਂਡਰ ਲਗਾ ਕੇ ਸ਼ਹਿਰ ਦੇ ਵੱਖ-2 ਇਲਾਕਿਆਂ ਵਿੱਚ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਖਲੀਫਾ ਬਾਗ ਗਲੀ ਨੰਬਰ 6, ਮਹਿਲ ਮੁਬਾਰਕ ਗਲੀ ਨੰਬਰ 1, ਅਗਰਵਾਲ ਕਲੋਨੀ ਵਿੱਚ ਸਫਾਈ ਕਰਵਾਈ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਮੇਨ ਸੀਵਰ ਦੀ ਸਫਾਈ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ ਜਿਸ ਲਈ ਨਗਰ ਕੌਸ਼ਲ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 35 ਅਧੀਨ ਕੰਮ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਸ਼ਹਿਰ ਦੇ ਬਾਕੀ ਰਹਿੰਦੇ ਏਰੀਏ ਵਿੱਚ ਵੀ ਆਧੁਨਿਕ ਸੁਪਰ ਸ਼ੱਕਰ ਮਸ਼ੀਨ ਨਾਲ ਸਫਾਈ ਦਾ ਕੰਮ ਕਰ ਦਿੱਤਾ ਜਾਵੇਗਾ । ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਵੱਲੋਂ ਸ਼ਹਿਰ ਵਾਸੀਆਂ ਨੂੰ ਆਪਣਾ ਫੋਨ ਨੰਬਰ 97800-14399, ਉਪ ਮੰਡਲ ਅਫ਼ਸਰ (SDO) ਦਾ ਫੋਨ ਨੰਬਰ 98727-30032 ਅਤੇ ਜੇ.ਈ 81958-78700 ਦੇ ਫੋਨ ਨੰਬਰ ਵੀ ਦਿੱਤਾ ਗਿਆ ਹੈ ਤਾਂ ਜੋ ਕਿ ਲੋਕ ਸਿਧੇ ਤੌਰ ‘ਤੇ ਸੀਵਰ ਜਾਮ ਦੀ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕਰ ਸਕਣ। ਉਨ੍ਹਾਂ ਇਸ ਸਬੰਧੀ ਮਹਿਕਮੇ ਦੇ ਹੈਲਪ ਲਾਈਨ ਨੰਬਰ 1800313155066 ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ।

Advertisement
Advertisement
Advertisement
Advertisement
Scroll to Top