Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 7:46 pm

+91 90915 01313 , +91 90916 01313

punjabbanni@gmail.com
punjabbani@yahoo.com

ਡੀ.ਆਈ.ਜੀ. ਐਸ.ਕੇ. ਰਾਮਪਾਲ ਨੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਕਰਵਾਈ

ਡੀ.ਆਈ.ਜੀ. ਐਸ.ਕੇ. ਰਾਮਪਾਲ ਨੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਕਰਵਾਈ

ਡੀ.ਆਈ.ਜੀ. ਐਸ.ਕੇ. ਰਾਮਪਾਲ ਨੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਕਰਵਾਈ
-ਕਿਹਾ, ਰੁੱਖਾਂ ਬਿਨ੍ਹਾਂ ਸਾਡੇ ਜੀਵਨ ਦਾ ਕੋਈ ਅਧਾਰ ਨਹੀਂ, ਇਸ ਲਈ ਮਨੁੱਖ ਜਰੂਰ ਲਾਵੇ ਰੁੱਖ
ਪਟਿਆਲਾ, 10 ਜੁਲਾਈ : ਵਣ ਮਹਾ ਉਤਸਵ ਸਪਤਾਹ ਮੌਕੇ ਇੱਥੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ “ਰੁੱਖ ਲਗਾਓ ਮੁਹਿੰਮ” ਦੀ ਸ਼ੁਰੂਆਤ ਕਰਨ ਪੁੱਜੇ ਡੀ.ਆਈ.ਜੀ. ਕਮਾਂਡੋਂ ਐਸ.ਕੇ. ਰਾਮਪਾਲ ਨੇ ਕਿਹਾ ਕਿ ਰੁੱਖਾਂ ਬਿਨ੍ਹਾਂ ਸਾਡੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਇਸ ਲਈ ਹਰੇਕ ਮਨੁੱਖ ਆਪਣੇ ਤੇ ਆਪਣੇ ਪਰਿਵਾਰ ਦੇ ਜੀਵਨ ਲਈ ਵੱਧ ਤੋਂ ਵੱਧ ਰੁੱਖ ਜਰੂਰ ਲਾਵੇ । ਡੀ.ਆਈ.ਜੀ. ਐਸ.ਕੇ. ਰਾਮਪਾਲ ਨੇ ਇਸ ਬੂਟੇ ਲਾਉਣ ਦੀ ਮੁਹਿੰਮ ਬਾਰੇ ਦੱਸਦਿਆਂ ਕਿਹਾ ਕਿ ਏ.ਡੀ.ਜੀ.ਪੀ./ਕਮਾਂਡੋ, ਪੰਜਾਬ ਏ.ਕੇ.ਪਾਂਡੇ ਦੀ ਰਹਿਨੁਮਾਈ ਹੇਠ ਕਮਾਂਡੋ ਕੰਪਲੈਕਸ, ਬਹਾਦਰਗੜ੍ਹ, ਪਟਿਆਲਾ ਵਿਖੇ “ਰੁੱਖ ਲਗਾਓ ਮੁਹਿੰਮ” ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਕਮਾਂਡੋ ਜਵਾਨਾਂ ਵੱਲੋਂ ਜਿੱਥੇ ਵੀ ਕਿਤੇ ਜਗ੍ਹਾ ਮਿਲੇਗੀ ਉਥੇ ਹੀ ਬੂਟੇ ਜਰੂਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਤੇ ਤੰਦਰੁਸਤ ਜੀਵਨ ਲਈ ਰੁੱਖਾਂ ਦੀ ਬਹੁਤ ਮਹੱਤਤਾ ਹੈ, ਇਸ ਲਈ ਹਰੇਕ ਵਿਅਕਤੀ ਨੂੰ ਰੁੱਖ ਲਗਾਕੇ ਇਨ੍ਹਾਂ ਦਾ ਪਾਲਣ ਪੋਸ਼ਣ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਕਰਨਾ ਚਾਹੀਦਾ ਹੈ । ਇਸ ਮੌਕੇ ਪਹਿਲੀ ਕਮਾਂਡੋ ਬਟਾਲੀਅਨ ਦੇ ਕਮਾਂਡੈਂਟ ਸੁਨੀਤਾ ਰਾਣੀ, ਦੂਜੀ ਕਮਾਂਡੋ ਬਟਾਲੀਅਨ ਦੇ ਕਮਾਂਡੈਟ ਜਗਵਿੰਦਰ ਸਿੰਘ ਚੀਮਾ, ਕਮਾਂਡੋ ਟ੍ਰੇਨਿੰਗ ਸੈਂਟਰ ਦੇ ਕਮਾਂਡੈਂਟ ਗੁਰਪ੍ਰੀਤ ਸਿੰਘ, ਡੀ.ਐਸ.ਪੀ. ਹਰਦੀਪ ਸਿੰਘ ਬਡੂੰਗਰ, ਮੈਡੀਕਲ ਅਫਸਰ, ਕਮਾਂਡੋ ਅਤੇ ਪੀਏਪੀ ਬਟਾਲੀਅਨਾਂ ਦੇ ਸਟਾਫ ਅਤੇ ਜਵਾਨਾਂ ਨੇ ਇਸ ਮੌਕੇ ਕਮਾਂਡੋ ਕੰਪਲੈਕਸ ਅਤੇ ਇਸ ਦੇ ਆਸ-ਪਾਸ ਵਿਖੇ ਵੱਖ-ਵੱਖ ਤਰ੍ਹਾਂ ਦੇ 500 ਬੂਟੇ ਲਗਾਏ।

Advertisement
Advertisement
Advertisement
Advertisement
Scroll to Top