Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 10:53 pm

+91 90915 01313 , +91 90916 01313

punjabbanni@gmail.com
punjabbani@yahoo.com

ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਭਵਨ ਵਿੱਖੇ ਜੇਹਲਮ ਹਾਲ ਦਾ ਕੀਤਾ ਉਦਘਾਟਨ

ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਭਵਨ ਵਿੱਖੇ ਜੇਹਲਮ ਹਾਲ ਦਾ ਕੀਤਾ ਉਦਘਾਟਨ

ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਭਵਨ ਵਿੱਖੇ ਜੇਹਲਮ ਹਾਲ ਦਾ ਕੀਤਾ ਉਦਘਾਟਨ
ਆਧੁਨਿਕ ਸੁਵਿਧਾਵਾਂ ਤੋਂ ਭਰਪੂਰ ਜੇਹਲਮ ਹਾਲ ਨੂੰ ਕਿੱਟੀ ਪਾਰਟੀਆਂ ਲਈ ਵਿਸ਼ੇਸ਼ ਤੌਰ ਤੇ ਕੀਤਾ ਗਿਆ ਹੈ ਤਿਆਰ
ਵਿੱਤੀ ਸਾਲ 2023-24 ਵਿੱਚ ਕਿਸਾਨ ਭਵਨ ਰਾਹੀਂ 3,74,51,573 ਰੁਪਏ ਦੀ ਹੋਈ ਆਮਦਨ
ਚੰਡੀਗੜ੍ਹ, 11 ਜੁਲਾਈ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਕਿਸਾਨ ਭਵਨ, ਸੈਕਟਰ 35-ਏ, ਚੰਡੀਗੜ੍ਹ ਵਿਖੇ ਜੇਹਲਮ ਹਾਲ ਦਾ ਉਦਘਾਟਨ ਕੀਤਾ ਗਿਆ। ਜਿਸਨੂੰ ਆਮ ਲੋਕਾਂ ਦੀ ਸਹੁਲਤ ਨੂੰ ਮੁੱਖ ਰੱਖਦਿਆਂ ਕਿੱਟੀ ਪਾਰਟੀਆਂ ਸਮੇਤ ਹੋਰ ਛੋਟੇ ਪ੍ਰੋਗਰਾਮਾਂ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ. ਬਰਸਟ ਨੇ ਦੱਸਿਆ ਕਿ ਇਸ ਹਾਲ ਵਿੱਚ 25-30 ਲੋਕਾਂ ਦੇ ਪਾਰਟੀ ਕਰਨ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਲਈ ਹਾਲ ਵਿੱਚ ਐਲ.ਈ.ਡੀ. ਟੀਵੀ, ਡੀ.ਜੇ. ਮਿਊਜਿਕ ਅਤੇ ਲਾਇਟ ਸਿਸਟਮ ਵੀ ਲਗਾਇਆ ਗਿਆ ਹੈ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਭਵਨ ਵਿਖੇ ਕਮਰਿਆਂ ਲਈ 24 ਘੰਟੇ ਬੁਕਿੰਗ ਖੁੱਲੀ ਹੈ। ਇਸਦੇ ਨਾਲ ਹੀ ਪੰਜ-ਆਬ ਰੈਸਟੋਰੈਂਟ ਨੂੰ ਵੀ 24 ਘੰਟੇ ਖੋਲਿਆ ਜਾ ਰਿਹਾ ਹੈ। ਕਿਸਾਨ ਭਵਨ, ਚੰਡੀਗੜ੍ਹ 3 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ 100 ਤੋਂ ਵੱਧ ਗੱਡੀਆਂ ਦੀ ਪਾਰਕਿੰਗ ਲਈ ਜਗ੍ਹਾਂ ਮੁਹੱਇਆ ਕਰਵਾਈ ਗਈ ਹੈ। ਆਧੁਨਿਕ ਸਹੂਲਤਾਂ ਤੋਂ ਭਰਪੂਰ ਤੇ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ 40 ਬੈੱਡਰੂਮ ਅਤੇ 115 ਡੌਰਮੈਟਰੀ ਬੈੱਡ ਹਨ, ਜਿਨ੍ਹਾਂ ਵਿੱਚ ਟੈਲੀਵਿਜ਼ਨ ਦੇ ਨਾਲ-ਨਾਲ ਸਟੱਡੀ ਟੇਬਲ ਦੀ ਵੀ ਸੁਵਿਧਾ ਦਿੱਤੀ ਗਈ ਹੈ। ਰਾਵੀ ਤੇ ਚਿਨਾਬ ਨਾਂ ਦੇ ਦੋ ਕਾਨਫਰੰਸ ਹਾਲ, ਜਿਨ੍ਹਾਂ ਵਿੱਚ 40 ਤੋਂ ਲੈ ਕੇ 100 ਲੋਕਾਂ ਤੱਕ ਭਾਗ ਲੈਣ ਦੀ ਵਿਵਸਥਾ ਹੈ ਅਤੇ ਸਤੱਲੁਜ ਤੇ ਬਿਆਸ ਨਾਂ ਦੇ ਵੱਡੇ ਪਾਰਟੀ ਹਾਲ ਵੀ ਇੱਥੇ ਮੌਜੂਦ ਹਨ, ਜਿਨ੍ਹਾਂ ਵਿੱਚ 150 ਤੋਂ ਲੈ ਕੇ 1000 ਤੱਕ ਦੀ ਗਿਣਤੀ ਤੱਕ ਲੋਕ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਖਾਣਾ ਖਾਉਣ ਦੇ ਲਈ ਵੱਡਾ ਏਅਰ-ਕੰਡੀਸ਼ਨਡ ਡਾਇਨਿੰਗ ਹਾਲ ਵੀ ਹੈ। ਲੋਕਾਂ ਦੀ ਸਹੂੱਲਤ ਲਈ ਏ.ਟੀ.ਐਮ. ਵੀ ਲੱਗਾ ਹੋਇਆ ਹੈ। ਹਵਾ ਪ੍ਰਦੂਸ਼ਣ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਘਟਾਇਆ ਜਾ ਸਕਦਾ ਹੈ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਕਿਸਾਨ ਭਵਨ ਦੇ 7880 ਵਰਗ ਫੁੱਟ ਖੇਤਰ ਵਿੱਚ 36 ਵੱਖ-ਵੱਖ ਕਿਸਮਾਂ ਦੇ 700 ਰੁੱਖਾਂ ਦਾ ਜੰਗਲ ਲਗਾਇਆ ਗਿਆ ਹੈ, ਉੱਥੇ ਹੀ ਹਰੇ ਭਰੇ ਲਾਅਨ ਅਤੇ ਲੈਂਡਸਕੇਪਿੰਗ ਖੇਤਰ ਵੀ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਹਵੇਲੀ, ਸ੍ਰੀ ਆਨੰਦਪੁਰ ਸਾਹਿਬ (ਰੋਪੜ) ਵਿਖੇ ਆਧੁਨਿਕ ਸੁਵਿਧਾਵਾਂ ਤੋਂ ਭਰਪੂਰ ਕੁੱਲ 14 ਕਮਰੇ ਹਨ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਕਿਸਾਨ ਭਵਨ ਦੇ ਕਮਰਿਆਂ/ਹਾਲਾਂ ਤੋਂ 3,74,51,573 ਰੁਪਏ ਦੀ ਆਮਦਨ ਹੋਈ ਹੈ, ਜਦਕਿ ਪਿਛਲੇ ਮਹੀਨੇ (ਜੂਨ) ਵਿੱਚ 39,27,354 ਰੁਪਏ ਦੀ ਆਮਦਨ ਹੋਈ ਹੈ। kisanbhawan.emandikaran-pb.in ਵੈਬਸਾਇਟ ਰਾਹੀਂ ਕਿਸਾਨ ਭਵਨ ਅਤੇ ਕਿਸਾਨ ਹਵੇਲੀ ਵਿੱਚ ਬੁਕਿੰਗ ਕਰਵਾਉਣ ਦੇ ਨਾਲ-ਨਾਲ ਵਧੇਰੀ ਜਾਣਕਾਰੀ ਵੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਲੋਕਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੀ ਬਿਹਤਰੀ ਵਾਸਤੇ ਕਾਰਜ ਕਰਦੀ ਰਹੇਗੀ। ਇਸ ਮੌਕੇ ਸ੍ਰੀਮਤੀ ਗੀਤਿਕਾ ਸਿੰਘ ਸੰਯੁਕਤ ਸਕੱਤਰ, ਸ. ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨਿਅਰ, ਸ. ਮਨਜੀਤ ਸਿੰਘ ਸੰਧੂ ਜੀ.ਐਮ., ਸ. ਪਰਮਜੀਤ ਸਿੰਘ ਚੀਫ਼ ਓਪਰੇਟਿੰਗ ਅਫ਼ਸਰ ਕਿਸਾਨ ਭਵਨ, ਸ. ਸਵਰਨ ਸਿੰਘ ਡੀ.ਜੀ.ਐਮ. (ਮਾਰਕਟਿੰਗ), ਸ੍ਰੀਮਤੀ ਭਜਨ ਕੌਰ ਡੀ.ਜੀ.ਐਮ. (ਅਸਟੇਟ), ਸ੍ਰੀਮਤੀ ਜਸਬੀਰ ਕੌਰ ਡੀ.ਟੀ.ਪੀ, ਸ. ਪਰਵੇਜ਼ ਸਿੰਘ ਚੌਹਾਨ ਕੇਅਰ ਟੇਕਰ ਕਿਸਾਨ ਭਵਨ ਸਹਿਤ ਸਮੂਹ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।

Advertisement
Advertisement
Advertisement
Advertisement
Scroll to Top