Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 10:50 pm

+91 90915 01313 , +91 90916 01313

punjabbanni@gmail.com
punjabbani@yahoo.com

ਜਿਲਾ ਸਿਹਤ ਵਿਭਾਗ ਵੱਲੋਂ ਕਰਵਾਇਆ ਗਿਆ  ਵਿਸ਼ਵ ਆਬਾਦੀ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ

ਜਿਲਾ ਸਿਹਤ ਵਿਭਾਗ ਵੱਲੋਂ ਕਰਵਾਇਆ ਗਿਆ ਵਿਸ਼ਵ ਆਬਾਦੀ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ

ਜਿਲਾ ਸਿਹਤ ਵਿਭਾਗ ਵੱਲੋਂ ਕਰਵਾਇਆ ਗਿਆ ਵਿਸ਼ਵ ਆਬਾਦੀ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ
ਨਸਬੰਦੀ ਅਤੇ ਨਲਬੰਦੀ ਦੇ ਆਪ੍ਰੇਸ਼ਨ ਕਰਾਉਣ ਲਈ ਸਰਕਾਰੀ ਸਿਹਤ ਕੇਦਰਾਂ ਲਗਾਏ ਜਾਣਗੇ ਕੈਂਪ
ਪਟਿਆਲਾ, 11 ਜੁਲਾਈ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 11 ਜੁਲਾਈ ਨੂੰ ਸਿਵਲ ਸਰਜਨ ਦਫਤਰ ਪਟਿਆਲਾ ਦੀ ਟਰੇਨਿੰਗ ਅਨੈਕਸੀ ਵਿੱਚ “ਵਿਕਸਿ਼ਤ ਭਾਰਤ ਦੀ ਨਵੀ ਪਛਾਣ,ਪਰਿਵਾਰ ਨਿਯੋਜਨ ਹਰੇਕ ਦੰਪਤੀ ਦੀ ਸ਼ਾਨ” ਤਹਿਤ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ ਸਿਹਤਮੰੰਦ ਪਰਿਵਾਰ ਬਾਰੇ ਸੰਦੇਸ਼ ਦਿੰਦੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕਿ ਸਿਹਤ ਵਿਭਾਗ ਦੇ ਆਸ਼ਾ ਵਰਕਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਪੰਦਰਵਾੜੇ ਦੌਰਾਣ 11 ਜੁਲਾਈ ਤੋਂ 24 ਜੁਲਾਈ ਤੱਕ ਯੋਗ ਜੋੜਿਆਂ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਨਸਬੰਦੀ ਅਤੇ ਨਲਬੰਦੀ ਦੇ ਅਪਰੇਸ਼ਨ ਕਰਵਾਏ ਜਾਣ ।ਉਹਨਾਂ ਆਸ਼ਾ ਨੂੰ ਵੱਧ ਤੋਂ ਵੱਧ ਇੰਨਸੈਂਟਵ ਲੈਣ ਲਈ ਪ੍ਰੇਰਿਤ ਕੀਤਾ ਅਤੇ ਫੈਮਿਲੀ ਪਲਾਨਿੰਗ ਫੋਰਟਨਾਈਟ ਦੋਰਾਨ ਫੈਮਿਲੀ ਪਲਾਨਿੰਗ ਦਾ ਕੰਮ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ।ਉਹਨਾਂ ਦੱਸਿਆ ਕਿ ਸਿਹਤਮੰੰਦ ਮਾਂ ਅਤੇ ਬੱਚੇ ਲਈ ਪਹਿਲਾ ਬੱਚਾ ਵਿਆਹ ਤੋਂ ਦੋ ਸਾਲ ਬਾਅਦ ਅਤੇ ਦੂੁਜਾ ਬੱਚਾ ਤਿੰਨ ਸਾਲ ਬਾਅਦ ਕਰਨ, ਪਰਿਵਾਰਾਂ ਨੂੰ ਲੜਕੀ ਦੇ ਵਿਆਹ 18 ਸਾਲ ਤੋਂ ਪਹਿਲਾਂ ਅਤੇ ਲੜਕੇੇ ਦਾ ਵਿਆਹ 21 ਸਾਲ ਤੋਂ ਘੱਟ ਉਮਰ ਤੇ ਨਾ ਕੀਤਾ ਜਾਵੇ ।ਪਰਿਵਾਰ ਨੂੰ ਸੀਮਤ ਰੱਖਣ ਲਈ ਅਤੇ ਬੱਚਿਆਂ ਵਿਚ ਵੱਖਵਾ ਰੱਖਣ ਲਈ ਪਰਿਵਾਰ ਨਿਯੋਜਨ ਦੇ ਕੱਚੇ ਤਰੀਕਿਆਂ (ਕਾਪਰ ਟੀ, ਸੀ.ਸੀ, ਆਈ.ਯੁ.ਸੀ.ਡੀ ਗਰਭ ਨਿਰੋਧਕ ਗੋਲੀ ਛਾਯਾ) ਅਤੇ ਪੱਕੇ ਤਰੀਕਿਆਂ (ਨਲਬੰਦੀ ਅਤੇ ਨਸਬੰਦੀ) ਬਾਰੇ ਜਾਣਕਾਰੀ ਦਿੱਤੀ ਗਈ । ਇਸ ਵਾਰ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ “ਵਿਕਸਿ਼ਤ ਭਾਰਤ ਦੀ ਨਵੀ ਪਛਾਣ,ਪਰਿਵਾਰ ਨਿਯੋਜਨ ਹਰੇਕ ਦੰਪਤੀ ਦੀ ਸ਼ਾਨ” ਤਹਿਤ ਮਨਾਇਆ ਗਿਆ । ਉਹਨਾਂ ਕਿਹਾ ਕਿ ਹਰੇਕ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਪਰਿਵਾਰ ਇਕ ਜਾਂ ਦੋ ਬੱਚਿਆਂ ਤੱਕ ਸੀਮਤ ਰੱਖਣ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਪਰਿਵਾਰ ਨਿਯੌਜਨ ਨਾਲ ਸਬੰਧਤ ਸਾਰੀਆਂ ਸਿਹਤ ਸੇਵਾਵਾਂ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ।
ਜਿਲਾ ਪਰਿਵਾਰ ਭਲਾਈ ਅਫਸਰ ਡਾ ਐਸ.ਜੇ. ਸਿੰਘ ਨੇ ਕਿਹਾ ਕਿ ਪਰਿਵਾਰ ਨਿਯੋਜਨ ਦੇ ਪੱਕੇ ਤਰੀਕਿਆਂ ਤਹਿਤ ਪੁਰਸ਼ਾਂ ਲਈ ਚੀਰਾ ਰਹਿਤ ਨਸਬੰਦੀ ਕਰਵਾਉਣ ਤੇ 1100 ਰੁਪਏ, ਔਰਤਾਂ ਲਈ ਨਲਬੰਦੀ ਦੇ ਆਪ੍ਰੇਸ਼ਨ ਕਰਾਉਣ ਤੇ ਅਨੁਸੂਚਿਤ ਜਾਤੀ ਤੇ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ 600 ਰੁਪਏ ਅਤੇ ਜਨਰਲ ਵਰਗ ਨਾਲ ਸਬੰਧਤ ਔਰਤਾਂ ਨੂੰ 250 ਰੁਪਏ ਦੀ ਰਾਸ਼ੀ ਸਿਹਤ ਵਿਭਾਗ ਵੱਲੋਂ ਦਿਤੀ ਜਾਂਦੀ ਹੈ।ਉਹਨਾਂ ਕਿਹਾ ਪੀ.ਪੀ.ਆਈ.ਯੂੀ.ਸੀ.ਡੀ. ਜੋ ਕਿ ਹੁਣ ਜਣੇਪੇ ਤੋਂ 48 ਘੰਟੇ ਦੇ ਅੰਦਰ-ਅੰਦਰ ਕਾਪਰਟੀ ਲਗਾਉਣ ਦੀ ਵਿਵਸਥਾ ਹੈ,5 ਸਾਲ ਤੱਕ ਗਰਭ ਨਿਰੋਧਕ ਵੱਜੋਂ ਕੰਮ ਕਰਦੀ ਹੈ। ਬੱਚਿਆਂ ਵਿੱਚ ਅੰਤਰ ਰੱਖਣ ਲਈ ਗਰਭ ਨਿਰੋਧਕ ਗੋਲੀ ਛਾਯਾ ਵੀ ਇੱਕ ਸੁਰਖਿਅਤ ਤੇ ਅਸਰਦਾਰ ਤਰੀਕਾ ਹੈ। ਅੰਤਰਾ ਪ੍ਰੋਗਰਾਮ ਤਹਿਤ ਗਰਭ ਰੋਕੂ ਟੀਕੇ ਦੀ ਸ਼ੁਰੂਆਤ ਕੀਤੀ ਹੋਈ ਹੈ ਇਹ ਟੀਕਾ ਜਣੇਪੇ ਤੋਂ 6 ਹਫਤੇ ਬਾਅਦ ਮਾਹਵਾਰੀ ਆਉਣ ਦੇ 7 ਦਿਨਾਂ ਦੇ ਅੰਦਰ ਅੰਦਰ ਲਗਵਾਉਣਾ ਪਵੇਗਾ ਅਤੇ ਇਸ ਟੀਕੇ ਦਾ ਅਸਰ ਤਿੰਨ ਮਹੀਨੇ ਰਹੇਗਾ। fੲਹ ਟੀਕਾ ਜਿਲ੍ਹਾ ਹਸਪਤਾਲ, ਸਬ ਡਵੀਜਨ ਹਸਪਤਾਲ, ਸੀ.ਐਚ.ਸੀ /ਪੀ.ਐਚ.ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਬਿੱਲਕੁੱਲ ਮੁਫਤ ਲਗਾਇਆ ਜਾਂਦਾ ਹੈ। ਡਾ ਐਸ.ਜੇ. ਸਿੰਘ ਨੇ ਕਿਹਾ ਕਿ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਪਰਿਵਾਰ ਨਿਯੋਜਨ ਦੇ ਪੱਕੇ ਤਰੀਕਿਆਂ ਤਹਿਤ ਪੁਰਸ਼ਾਂ ਲਈ ਚੀਰਾ ਰਹਿਤ ਨਸਬੰਦੀ ਅਤੇ ਔਰਤਾਂ ਲਈ ਨਲਬੰਦੀ ਦੇ ਆਪ੍ਰੇਸ਼ਨ ਕਰਾਉਣ ਲਈ ਸਰਕਾਰੀ ਸਿਹਤ ਕੇਦਰਾਂ ਵਿਚ ਕੈਂਪ ਵੀ ਲੱਗ ਰਹੇ ਹਨ।ਜਿਲਾ ਟੀਕਾਕਰਨ ਅਫਸਰ ਗੁਰਪੀਤ ਕੌਰ ਵੱਲੋਂ ਟੀਕਾਕਰਨ,ਡਾਇਰੀਆ ਕੰਪੇਨ ਕਰਨ ਸਬੰਧੀ ਆਸ਼ਾ ਅਤੇ ਏ.ਐਨ.ਐਮ ਨੂੰ ਜਾਣਕਾਰੀ ਦਿੱਤੀ ਗਈ।ਇਸ ਮੋਕੇ ਬਜਿੰਦਰ ਠਾਕਰ ਵੱਲੋਂ ਕਵਿਤਾ ਵੀ ਸੁਣਾਈ ਗਈ ।ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਨੇ ਆਬਾਦੀ,ਜਿਲਾ ਪੀ.ਐਨ.ਡੀ.ਟੀ ਕੁਆਰਡੀਨੇਟਰ ਡਾ.ਜਸਪੀਤ ਕੌਰ ਨੇ ਬੇਟੀ ਬਚਾਉ,ਬੇਟੀ ਪੜਾੳੇ,,ਡੀ.ਪੀ.ਐਮ ਰਿਤਿਕਾ ਗਰੋਵਰ ਨੇ ਆਸ਼ਾ ਇੰਨਸੈਂਟਵ,ਜਿਲਾ ਮੋਨੀਟੀਰਿੰਗ ਅਤੇ ਇਵੈਲੂਏਸ਼ਨ ਅਫਸਰ ਮੋਨਿਕਾ ਸਰਮਾ ਨੇ ਹਾਈ ਰਿਸਕ ਪ੍ਰੈਗਨੈਂਸੀ ਸਬੰਧੀ ਵਿਚਾਰ ਪ੍ਰਗਟ ਕੀਤੇ । ਇਸ ਮੌਕੇੇ ਡਾ ਜਿਲਾ ਏਪੀਡੀਮੋਲਿਜਸਟ ਡਾ.ਸੁਮਿਤ ਸਿੰਘ,ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੌਰ, ਾ, ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ, ਅਤੇ ਬਿੱਟੂ ਵੀ ਹਾਜਰ ਸਨ।

Advertisement
Advertisement
Advertisement
Advertisement
Scroll to Top