Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 1:25 pm

+91 90915 01313 , +91 90916 01313

punjabbanni@gmail.com
punjabbani@yahoo.com

ਸ਼ਰਾਬੀ ਟਰੱਕ ਚਾਲਕ ਨੇ ਕਰ ਦਿੱਤਾ ਵੱਡਾ ਕਾਰਾ, ਕਈ ਇਲਾਕਿਆਂ `ਚ ਬਿਜਲੀ ਗੁੱਲ

ਸ਼ਰਾਬੀ ਟਰੱਕ ਚਾਲਕ ਨੇ ਕਰ ਦਿੱਤਾ ਵੱਡਾ ਕਾਰਾ, ਕਈ ਇਲਾਕਿਆਂ `ਚ ਬਿਜਲੀ ਗੁੱਲ

ਸ਼ਰਾਬੀ ਟਰੱਕ ਚਾਲਕ ਨੇ ਕਰ ਦਿੱਤਾ ਵੱਡਾ ਕਾਰਾ, ਕਈ ਇਲਾਕਿਆਂ `ਚ ਬਿਜਲੀ ਗੁੱਲ
ਲੁਧਿਆਣਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਵਿਕਾਸ ਨਗਰ ਨਜ਼ਦੀਕ ਦੇਰ ਰਾਤ ਤੇਜ਼ ਰਫਤਾਰ ਕਾਬੂ ਬੇਕਾਬੂ ਟਿੱਪਰ ਨੇ ਬਿਜਲੀ ਦੇ ਕਈ ਖੰਭਿਆਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਪੂਰੇ ਇਲਾਕੇ ਦੀ ਬਿਜਲੀ ਗੁੱਲ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਿੱਪਰ ਦੇ ਪੜਖੱਚੇ ਉੜ ਗਏ। ਮਗਰ ਇਸ ਪੂਰੇ ਹਾਦਸੇ ਵਿੱਚ ਟਿੱਪਰ ਡਰਾਈਵਰ ਬਾਲ ਬਾਲ ਬਚ ਗਿਆ। ਜਿਸ ਨੂੰ ਬਾਅਦ ਵਿੱਚ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਹਾਦਸੇ ਕਾਰਨ ਸੜਕ ’ਤੇ ਡਿੱਗੀਆ ਬਿਜਲੀ ਦੀਆਂ ਤਾਰਾਂ ਅਤੇ ਖੰਬੇ ਨੂੰ ਹੁਣ ਤੱਕ ਬਿਜਲੀ ਵਿਭਾਗ ਵੱਲੋਂ ਨਹੀਂ ਚੁੱਕੇ ਗਏ ਹਨ, ਜਿਸ ਕਾਰਨ ਉੱਥੇ ਟਰੈਫਿਕ ਜਾਮ ਦੀ ਸਮੱਸਿਆ ਬਣੀ ਹੋਈ ਹੈ।ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਨਸ਼ੇ ਦੀ ਹਾਲਤ ਵਿੱਚ ਟਿੱਪਰ ਡਰਾਈਵਰ ਵੱਲੋਂ ਬਿਜਲੀ ਦੇ ਕਈ ਖੰਬਿਆਂ ਨੂੰ ਟੱਕਰ ਮਾਰੀ ਗਈ ਹੈ, ਜਿਸ ਤੋਂ ਬਾਅਦ ਇੱਕ ਸ਼ੋਰੂਮ ਦੇ ਦੀਵਾਰ ਨਾਲ ਟਕਰਾਉਣ ਤੋਂ ਬਾਅਦ ਟਿੱਪਰ ਦੇ ਪੜਖੱਚੇ ਉੜ ਗਏ ਅਤੇ ਡਰਾਈਵਰ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਉੱਥੇ ਹੀ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਿੱਪਰ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ। ਬਿਜਲੀ ਵਿਭਾਗ ਦੇ ਐਸਡੀ ਨੇ ਕਿਹਾ ਕਿ ਇਸ ਹਾਦਸੇ ਨਾਲ ਬਿਜਲੀ ਵਿਭਾਗ ਨੂੰ 1 ਲੱਖ ਰੁਪਏ ਦੇ ਨਜ਼ਦੀਕ ਨੁਕਸਾਨ ਹੋਇਆ ਹੈ ਜੋ ਮੁਲਜ਼ਮ ਡਰਾਈਵਰ ਤੋਂ ਵਸੂਲਿਆ ਜਾਵੇਗਾ।

Advertisement
Advertisement
Advertisement
Advertisement
Scroll to Top