Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 2:14 pm

+91 90915 01313 , +91 90916 01313

punjabbanni@gmail.com
punjabbani@yahoo.com

ਐਰਪੋਰਟ ਰੋਡ 'ਤੇ ਵੀ ਆਈ ਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ ਗੁਰਪ੍ਰੀਤ ਘੁੱਗੀ ਨੇ

ਐਰਪੋਰਟ ਰੋਡ 'ਤੇ ਵੀ ਆਈ ਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ ਗੁਰਪ੍ਰੀਤ ਘੁੱਗੀ ਨੇ

ਐਰਪੋਰਟ ਰੋਡ ‘ਤੇ ਵੀਆਈਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ ਗੁਰਪ੍ਰੀਤ ਘੁੱਗੀ ਨੇ
ਸਪੇਸ, ਲੋਕੇਸ਼ਨ ਅਤੇ ਇੰਨਫ੍ਰਾਸਟਰਕਚਰ ਦੇ ਲਿਹਾਜ਼ ਨਾਲ ਮੋਹਾਲੀ ਇੱਕ ਸ਼ਾਨਦਾਰ ਆਉਣ ਵਾਲੀ ਮਾਰਕੀਟ ਵਜੋਂ ਉਭਰੀ ਹੈ: ਗੁਰਪ੍ਰੀਤ ਘੁੱਗੀ
ਮੋਹਾਲੀ: ਬਾਲੀਵੁੱਡ-ਪੋਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਐਰਪੋਰਟ ਰੋਡ ‘ਤੇ ਸੈਕਟਰ 79 ਵਿੱਚ ਵੀਆਈਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਸਪੇਸ, ਲੋਕੇਸ਼ਨ ਅਤੇ ਇੰਨਫ੍ਰਾਸਟਰਕਚਰ ਦੇ ਲਿਹਾਜ਼ ਨਾਲ ਮੋਹਾਲੀ ਨੇ ਇੱਕ ਸ਼ਾਨਦਾਰ ਆਉਣ ਵਾਲੀ ਮਾਰਕੀਟ ਵਜੋਂ ਆਪਣੀ ਪਹਿਚਾਣ ਵਿਕਸਿਤ ਕਰ ਲਈ ਹੈ। ਵੀਆਈਪੀ ਲਗੇਜ ਸਟੋਰ ਦੇ ਮਾਲਕ ਵਿਵੇਕ ਜੌਲੀ ਨੇ ਦੱਸਿਆ ਕਿ ਦੇਸ਼ ਵਿੱਚ ਟੂਰਿਜ਼ਮ ਉਦਯੋਗ ਕਾਫੀ ਉਤਸ਼ਾਹ ਵਿੱਚ ਹੈ ਅਤੇ ਹੁਣ ਸੈਲਾਨੀ ਕਿਸੇ ਖਾਸ ਸਮੇਂ ਜਾਂ ਛੁੱਟੀਆਂ ਦੇ ਮੌਸਮ ਵਿੱਚ ਹੀ ਨਹੀਂ ਘੁੰਮਣ ਜਾਂਦੇ, ਸਗੋਂ ਹੁਣ ਸਾਲ ਭਰ ਟੂਰਿਜ਼ਮ ਦਾ ਦੌਰ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਇਸ ਖੇਤਰ ਵਿੱਚ ਇਹ ਆਊਟਲੇਟ ਖੋਲ੍ਹਿਆ ਹੈ ਜੋ ਮੋਹਾਲੀ ਕਲਸਟਰ ਵਿੱਚ ਸਭ ਤੋਂ ਵੱਡਾ ਆਊਟਲੇਟ ਹੈ ਅਤੇ ਇੱਥੇ ਇੱਕ ਹੀ ਛੱਤ ਹੇਠ ਸੈਲਾਨੀਆਂ ਅਤੇ ਹੋਰ ਗਾਹਕਾਂ ਲਈ ਪੂਰੀ ਰੇਂਜ ਅਤੇ ਵੱਧ ਤੋ ਵੱਧ ਵਰਾਇਟੀ ਉਪਲਬਧ ਹੈ। ਐਰਪੋਰਟ ਰੋਡ ‘ਤੇ ਹੋਣ ਦੇ ਕਾਰਨ ਇਹ ਸਟੋਰ ਸੈਲਾਨੀਆਂ ਲਈ ਇੱਕ ਆਕਰਸ਼ਣ ਦਾ ਕੇਂਦਰ ਬਣੇਗਾ । ਇਸ ਮੌਕੇ ‘ਤੇ ਸਮਾਜ ਸੇਵੀ ਅਤੇ ਮਸ਼ਹੂਰ ਵਪਾਰੀ ਕਰਨ ਗਿਲਹੋਤਰਾ, ਫੋਸਵਾਕ, ਚੰਡੀਗੜ੍ਹ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ, ਸਮਾਜ ਸੇਵੀ ਸੰਜੇ ਪਾਹਵਾ ਦੇ ਨਾਲ-ਨਾਲ ਵੀਆਈਪੀ ਲਗੇਜ ਕੰਪਨੀ ਦੇ ਆਰਐਮ ਨਾਰਥ ਅਜੇ ਤ੍ਰਿਪਾਠੀ, ਬ੍ਰਾਂਚ ਕਮਰਸ਼ੀਅਲ ਲਵਲੀਨ ਸਿਆਲ, ਸੀਪੀਸੀ ਅਤੇ ਸੀਐਸਡੀ ਹੈਡ ਸੰਜੀਵ ਬੈਨਰਜੀ, ਬ੍ਰਾਂਚ ਮੈਨੇਜਰ ਅਪਰ ਨਾਰਥ ਅਮੋਲ ਕੁਲਕਰਨੀ, ਮੈਨੇਜਰ ਅਰਵਿੰਦ ਬਿਸ਼ਨੋਈ, ਏਐਸਐਮ ਮਯੰਕ ਅਤੇ ਏਐਸਸੀ ਮੋਹਿਤ ਅਤੇ ਪੁਰਸ਼ੋਤਮ ਆਦਿ ਵੀ ਇਸ ਮੌਕੇ ‘ਤੇ ਹਾਜਰ ਸਨ।

Advertisement
Advertisement
Advertisement
Advertisement
Scroll to Top