Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:20 am

+91 90915 01313 , +91 90916 01313

punjabbanni@gmail.com
punjabbani@yahoo.com

ਸੜਕਾਂ ਉਤੇ ਘੁੰਮ ਰਹੇ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਪਿੰਡ ਸ਼ਾਮਦੋਂ ਵਸਨੀਕਾਂ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਮੁਜ਼ਾਹਰਾ

ਸੜਕਾਂ ਉਤੇ ਘੁੰਮ ਰਹੇ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਪਿੰਡ ਸ਼ਾਮਦੋਂ ਵਸਨੀਕਾਂ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਮੁਜ਼ਾਹਰਾ

ਸੜਕਾਂ ਉਤੇ ਘੁੰਮ ਰਹੇ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਪਿੰਡ ਸ਼ਾਮਦੋਂ ਵਸਨੀਕਾਂ ਨੇ ਪੰਜਾਬ ਸਰਕਾਰ
ਖਿਲਾਫ ਕੀਤਾ ਰੋਸ ਮੁਜ਼ਾਹਰਾ
:ਪਿੰਡ ਸ਼ਾਮਦੋਂ ਅਤੇ ਸ਼ਾਮਦੋਂ ਕੈਂਪ ਵਿੱਚ ਗੰਦੇ ਪਾਣੀ ਕਾਰਣ ਕਿਸੇ ਵੀ ਸਮੇਂ ਡਾਇਰੀਆ ਫੈਲਣ ਕਾਰਣ ਮੌਤਾਂ ਹੋਣ ਦਾ ਖਦਸਾ:
ਸਾਬਕਾ ਵਿਧਾਇਕ ਕੰਬੋਜ਼
ਰਾਜਪੁਰਾ, 31 ਜੁਲਾਈ () ਇਥੋਂ ਨੇੜਲੇ ਪਿੰਡ ਸ਼ਾਮਦੋਂ ਦੀ ਮੇਨ ਸੜਕ ਉਤੇ ਘੁੰਮ ਰਹੇ ਸੀਵਰੇਜ਼ ਦੇ ਗੰਦੇ ਪਾਣੀ ਦਾ ਮਾਮਲਾ ਤੁਲ ਫੜਦਾ ਦਿਖਾਈ ਦੇ ਰਿਹਾ ਹੈ। ਜਿਸਦੇ ਚਲਦਿਆਂ ਹਲਕਾ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਮੌਕੇ ਦਾ ਦੌਰਾ ਕਰਕੇ ਸਬੰਧਤ ਵਿਭਾਗ ਨੂੰ ਤੁਰੰਤ ਮਾਮਲੇ ਦਾ ਹੱਲ ਕਰਨ ਦੀ ਗੁਹਾਰ ਲਗਾਈ। ਇਸ ਮੌਕੇ ਪਿੰਡ ਸ਼ਾਮਦੋਂ ਅਤੇ ਸ਼ਾਮਦੋਂ ਕੈਪ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਪਿਛਲੇ 2 ਸਾਲਾਂ ਤੋਂ ਲਟਕਦੇ ਆ ਰਹੇ ਮਾਮਲੇ ਦਾ ਹੱਲ ਕੱਢਣ ਲਈ ਕਿਹਾ । ਜਾਣਕਾਰੀ ਦੇ ਅਨੁਸਾਰ ਨੇੜਲੇ ਪਿੰਡ ਸ਼ਾਮਦੋਂ ਵਿਖੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਵੱਲੋਂ ਆਪਣੀ ਟੀਮ ਦੇ ਨਾਲ ਸੜਕ ਉਤੇ ਖੜ੍ਹੇ ਸੀਵਰੇਜ਼ ਦੇ ਗੰਦੇ ਪਾਣੀ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਪਿੰਡ ਸ਼ਾਮਦੋਂ ਅਤੇ ਸ਼ਾਮਦੋਂ ਕੈਂਪ ਦੇ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਅੰਡਰ ਗਰਾਊਂਡ ਸੀਵਰੇਜ਼ ਪਾਈਪਾਂ ਪੁਆ ਕੇ ਪਾਣੀ ਦੀ ਨਿਕਾਸੀ ਗੰਦੇ ਨਾਲੇ ਵਿੱਚ ਸਿੱਧੀ ਜ਼ੋੜਨੀ ਸੀ। ਪਰ ਕੁੱਝ ਕਾਰਣਾ ਕਰਕੇ ਅਖੀਰ ਵਿੱਚ ਸੀਵਰੇਜ਼ ਪਾਈਪਾਂ ਪਾਉਣ ਦਾ
ਕੰਮ ਰੁੱਕ ਗਿਆ। ਪਰ ਜਦੋਂ ਤੋਂ ਆਪ ਸਰਕਾਰ ਨੇ ਸੱਤਾ ਸੰਭਾਲੀ ਹੈ। ਉਸ ਦਿਨ ਤੋਂ ਹਲਕਾ ਰਾਜਪੁਰਾ ਦੇ ਵਿਕਾਸ ਕੰਮਾਂ ਨੂੰ ਬਰੇਕਾਂ ਲੱਗ ਗਈਆਂ ਹਨ। ਇਥੋਂ ਤੱਕ ਕਿ ਕਾਂਗਰਸ ਸਰਕਾਰ ਸਮੇਂ ਵਿਕਾਸ ਕੰਮਾਂ ਦੇ ਲਈ ਆਏ ਹੋਏ ਕਰੋੜਾਂ ਰੁਪਏ ਸਹੀ ਥਾਂ ਉਤੇ ਨਾ ਲਗਾਉਣ ਕਾਰਣ ਵਾਪਸ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕਾ ਦੇ ਘਰ ਦੀ ਕੁੱਝ ਦੂਰੀ ਉਤੇ ਸੜਕ ਵਿੱਚਕਾਰ ਵੱਡਾ ਟੋੋਇਆ ਬਣਿਆ ਹੋਇਆ ਹੈ ਜਿਥੇ ਰੋਜਾਨਾਂ ਹਾਦਸੇ ਵਾਪਰ ਰਹੇ ਹਨ। ਜਿਹੜੀ ਵਿਧਾਇਕਾ ਆਪਣੇ ਘਰ ਮੂੰਹਰੇ ਟੋਇਆ ਬੰਦ ਨਹੀ ਕਰਵਾ ਸਕੀ ਉੁਹ ਪਿੰਡ ਸ਼ਾਮਦੋਂ ਦੇ ਪਾਣੀ ਦੀ ਨਿਕਾਸੀ ਦਾ ਕੀ ਹੱਲ ਕਰਵਾਏਗੀ। ਇਸ ਮੌਕੇ ਪਿੰਡ ਸ਼ਾਮਦੋਂ ਅਤੇ ਸਾਮਦੋਂ ਕੈਂਪ ਦੇ ਵਸਨੀਕਾਂ ਹਰਵਿੰਦਰ ਸਿੰਘ, ਗੋਰਵ ਗਾਬਾ, ਦਰਸ਼ਨ ਕੁਮਾਰ, ਸੰਨੀ, ਰਣਜੀਤ ਕੁਮਾਰ, ਜ਼ੋਗਿੰਦਰ ਸਿੰਘ, ਜੀਤ ਸਿੰਘ, ਸ਼ਾਮ ਲਾਲ, ਮਲਵਿੰਦਰ ਸਿੰਘ, ਸਤਨਾਮ ਸਿੰਘ ਸਮੇਤ ਹੋਰਨਾ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੇ ਹੱਲ ਦੇ ਲਈ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਅਤੇ ਸਬੰਧਤ ਵਿਭਾਗ ਨੂੰ ਕਈ ਵਾਰ ਕਹਿ ਚੁੱਕੇ ਹਾਂ ਪਰ ਅੱਜ ਤੱਕ ਕੋਈ ਹੱਲ ਨਾ ਨਿਕਲਣ ਕਾਰਣ ਰੋਜਾਨਾਂ ਸਕੂਲਾਂ ਨੂੰ ਜਾਣ ਵਾਲੇ ਬੱਚਿਆਂ, ਪੈਦਲ ਜਾਣ ਵਾਲੇ ਅਤੇ ਵਾਹਨ ਚਾਲਕਾਂ ਨੂੰ ਗੰਦੇ ਸੀਵਰੇਜ਼ ਦੇ ਪਾਣੀ ਵਿਚੋਂ ਨਿਕਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਦਿਨ੍ਹਾਂ ਵਿੱਚ ਇਸ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਾ ਨਿਕਲਿਆ ਤਾਂ ਹਲਕਾ ਰਾਜਪੁਰਾ ਵਿਧਾਇਕਾ ਦੀ ਰਿਹਾਇਸ਼ ਅਤੇ ਸਬੰਧਤ ਵਿਭਾਗ ਦੇ ਦਫਤਰ ਮੂਹਰੇ ਧਰਨੇ ਮੁਜਾਹਰੇ ਕੀਤੇ ਜਾਣਗੇ। ਅਖੀਰ ਸਾਬਕਾ ਵਿਧਾਇਕ ਕੰਬੋਜ਼ ਨੇ ਕਿਹਾ ਕਿ ਪਿੰਡ ਸ਼ਾਮਦੋਂ ਦੇ ਸੀਵਰੇਜ਼ ਅਤੇ ਟੌਭੇ ਦੇ ਓਵਰ ਫਲੋ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਪਿੰਡ ਵਿੱਚ ਕਿਸੇ ਵੀ ਸਮੇਂ ਡਾਇਰੀਆ ਵਰਗੀਆਂ ਬਿਮਾਰੀਆਂ ਫੈਲਣ ਕਾਰਣ ਲੋਕਾਂ ਦੀ ਜਾਨ ਜਾਣ ਦਾ ਖਦਸਾ ਹੈ। ਉਨ੍ਹਾਂ ਸਿਹਤ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਉਹ ਮੌਕੇ ਦਾ ਦੌਰਾ ਕਰਕੇ ਬਰਸਾਤਾਂ ਦੇ ਦਿਨ੍ਹਾਂ ਕਾਰਣ ਫੈਲਣ ਵਾਲੀਆਂ ਬਿਮਾਰੀਆਂ ਦਾ ਅਗਾਊ ਤੌਰ ਤੇ ਹੱਲ ਕਰਵਾਉਣ। ਇਸ ਮਾਮਲੇ ਦੇ ਹੱਲ ਲਈ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Advertisement
Advertisement
Advertisement
Advertisement
Scroll to Top