Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 6:12 pm

+91 90915 01313 , +91 90916 01313

punjabbanni@gmail.com
punjabbani@yahoo.com

ਥਾਣਾ ਘਨੌਰ ਪੁਲਸ ਨੇ ਕੀਤਾ ਛੇਵਿਅਕਤੀਆਂ ਵਿਰੁੱਧ ਪੋਲ ਚੋਰੀ ਕਰਨ ਅਤੇ ਫਸਲ ਖਰਾਬ ਕਰਨ ਦਾ ਕੇਸ ਦਰਜ

ਥਾਣਾ ਘਨੌਰ ਪੁਲਸ ਨੇ ਕੀਤਾ ਛੇਵਿਅਕਤੀਆਂ ਵਿਰੁੱਧ ਪੋਲ ਚੋਰੀ ਕਰਨ ਅਤੇ ਫਸਲ ਖਰਾਬ ਕਰਨ ਦਾ ਕੇਸ ਦਰਜ

ਥਾਣਾ ਘਨੌਰ ਪੁਲਸ ਨੇ ਕੀਤਾ ਛੇਵਿਅਕਤੀਆਂ ਵਿਰੁੱਧ ਪੋਲ ਚੋਰੀ ਕਰਨ ਅਤੇ ਫਸਲ ਖਰਾਬ ਕਰਨ ਦਾ ਕੇਸ ਦਰਜ
ਘਨੌਰ, 29 ਜੁਲਾਈ () : ਥਾਣਾ ਘਨੌਰ ਦੀ ਪੁਲਸ ਨੇ ਸਿ਼ਕਾਇਤਕਰਤਾ ਸੁਖਦੇਵ ਸਿੰਘ ਪੁੱਤਰ ਤੇਲੂ ਰਾਮ ਵਾਸੀ ਸਾਹਿਬ ਨਗਰ ਥੇੜੀ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਛੇ ਵਿਅਕਤੀਆਂ ਵਿਰੁੱਧ ਧਾਰਾ 329 (3), 303 (2), 351 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਖਚੈਨ ਸਿੰਘ, ਗੁਰਸੇਵਕ ਸਿੰਘ, ਨਰਿੰਦਰ ਸਿੰਘ ਪੁੱਤਰਾਨ ਰਾਮ ਕਰਨ, ਸੁਖਚੈਨ ਸਿੰਘ ਦੀ ਪਤਨੀ, , ਰਾਣੀ ਪਤਨੀ ਰਾਮ ਕਰਨ, ਸਰਬਜੀਤ ਕੋਰ ਪੁੱਤਰੀ ਰਾਮ ਕਰਨ ਵਾਸੀਆਨ ਪਿੰਡ ਹਰੀ ਮਾਜਰਾ ਸ਼ਾਮਲ ਹਨ।ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਖਦੇਵ ਸਿੰਘ ਨੇਦੱਸਿਆ ਕਿ ਉਸਦੀ ਜ਼ਮੀਨ ਪਿੰਡ ਹਰੀਮਾਜਰਾ ਵਿਖੇ ਹੈ ਅਤੇ ਉਸਨੇ ਆਪਣੀ ਜ਼ਮੀਨ ਦੇ ਚੁਫੇਰੇਓਂ ਸੀਮੇਂਟ ਦੇ ਪੋਲ ਗੱਢ ਕੇ ਕੰਢਿਆਲੀ ਤਾਰ ਲਗਾਈ ਹੋਈ ਸੀ ਤੇ 4 ਜੁਲਾਈ ਨੂੰ ਜਦੋਂ ਉਹ ਗੇੜਾ ਮਾਰਨ ਗਿਆ ਤਾਂ ਉਸਨੇ ਦੇਖਿਆ ਕਿ ਗੱਢੇ ਹੋਏ ਪੋਲ ਤਾਂ ਚੋਰੀ ਹੋਏ ਪਏ ਸਨ ਅਤੇ ਜ਼ਮੀਨ ਤੇ ਫਸਲ ਬੀਜੀ ਹੋਈ ਸੀ। ਜਾਂਚ ਕਰਨ ਤੇ ਪਤਾ ਲੱਗਿਆ ਕਿ ਉਪਰੋਕਤ ਵਿਅਕਤੀਆ ਨੇ ਅਜਿਹਾ ਕੀਤਾ ਹੈ।ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Advertisement
Advertisement
Advertisement
Scroll to Top