Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 6:29 am

+91 90915 01313 , +91 90916 01313

punjabbanni@gmail.com
punjabbani@yahoo.com

ਆਈ. ਪੀ. ਐਸ. ਫਾਊਂਡੇਸ਼ਨ ਨੇ ਕੀਤੀ ਚੰਬਲ ਫਰਟੀਲਾਈਜ਼ਰ ਅਤੇ ਕੇ. ਕੇ. ਬਿਰਲਾ ਮੌਮੋਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਆਈ. ਪੀ. ਐਸ. ਫਾਊਂਡੇਸ਼ਨ ਨੇ ਕੀਤੀ ਚੰਬਲ ਫਰਟੀਲਾਈਜ਼ਰ ਅਤੇ ਕੇ. ਕੇ. ਬਿਰਲਾ ਮੌਮੋਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਆਈ. ਪੀ. ਐਸ. ਫਾਊਂਡੇਸ਼ਨ ਨੇ ਕੀਤੀ ਚੰਬਲ ਫਰਟੀਲਾਈਜ਼ਰ ਅਤੇ ਕੇ. ਕੇ. ਬਿਰਲਾ ਮੌਮੋਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ
ਪਟਿਆਲਾ, 24 ਜੁਲਾਈ : ਅੱਜ ਆਈ. ਪੀ. ਐਸ. ਫਾਊਂਡੇਸ਼ਨ ਵੱਲੋਂ ਚੰਬਲ ਫਰਟੀਲਾਈਜ਼ਰ ਅਤੇ ਕੇਕੇ ਬਿਰਲਾ ਮੌਮੋਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪਟਿਆਲਾ ਅਤੇ ਸੰਗਰੂਰ ਦੇ ਪਿੰਡਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤਹਿਤ ਪਿੰਡ ਗਾਜੇਵਾਸ 350, ਦਿਆਲਗੜ੍ਹ 350 ਰੌਸ਼ਨ ਸਿੰਘ ਵਾਲਾ 340,ਡੇਲੇਵਾਲ 300, ਸ਼ਾਹਪੁਰ 350,ਭਾਨਰਾ326,ਖੇੜੀ ਮੱਲਾਂ 300, ਤ੍ਰੌੜਾ ਖੁਰਦ ਵਿੱਚ 300 ਬੂਟੇ ਲਗਾਏ ਗਏ ਇਹਨਾਂ ਬੂਟਿਆਂ ਦੀ ਦੇਖਰੇਖ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਕੀਤੀ ਜਾਵੇਗੀ ਅਤੇ ਸਮੇਂ ਸਮੇਂ ਤੇ ਆਈਪੀਐਸ ਫਾਊਂਡੇਸ਼ਨ ਦੇ ਫੀਲਡ ਆਫਿਸਰ ਨਿਗਰਾਨੀ ਕਰਨਗੇ ਇਸ ਮੁਹਿੰਮ ਵਿੱਚ ਲੱਗਣ ਵਾਲੇ ਬੂਟਿਆਂ ਦੀਆਂ ਕਿਸਮਾਂ ਮੂਲ ਪੰਜਾਬ ਦੇ ਰੁੱਖਾਂ ਦੀਆਂ ਕਿਸਮਾਂ ਹਨ ਜਿਨਾਂ ਵਿੱਚ ਬੋਹੜ,ਪਿੱਪਲ, ਲਸੂੜਾ ,ਪਿਲਖਣ , ਜੰਡ ਨਿੰਮ, ਕਰੀਰ, ਦੇਸੀ ਅੰਬ, ਆਦਿ ਰੁੱਖ ਹਨ ਜੋ ਕਿ ਪੰਜਾਬ ਦੇ ਵਾਤਾਵਰਨ ਦੇ ਅਨੁਕੂਲ ਹਨ। ਆਈਪੀਐਸ ਫਾਊਂਡੇਸ਼ਨ ਤੋਂ ਜਿਲਾ ਕੋਆਰਡੀਨੇਟਰ ਹਰਦੀਪ ਸਿੰਘ ਨੇ ਕਿਹਾ ਕਿ ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਹੈ ਜਿਵੇਂ ਕਿ ਪੰਜਾਬ ਵਿੱਚ ਤਕਰੀਬਨ 6 ਪ੍ਰਤੀਸ਼ਤ ਜੰਗਲ ਹੀ ਬਚਿਆ ਹੈ ਇਸ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ ਜਿਸ ਨਾਲ ਧਰਤੀ ਦਾ ਤਾਪਮਾਨ ਅਤੇ ਵਾਤਾਵਰਨ ਵਿੱਚ ਸੰਤੁਲਨ ਪੈਦਾ ਕੀਤਾ ਜਾ ਸਕੇ। “ਸਾਡਾ ਮੰਨਣਾ ਹੈ ਕਿ ਲਗਾਇਆ ਗਿਆ ਹਰ ਰੁੱਖ ਇੱਕ ਸਿਹਤਮੰਦ ਅਤੇ ਵਧੇਰੇ ਟਿਕਾਊ ਭਵਿੱਖ ਵੱਲ ਇੱਕ ਕਦਮ ਹੈ। ਸਾਡਾ ਟੀਚਾ ਸਿਰਫ਼ ਰੁੱਖ ਲਗਾਉਣਾ ਨਹੀਂ ਹੈ, ਸਗੋਂ ਸਮਾਜ ਨੂੰ ਵਾਤਾਵਰਨ ਸੰਭਾਲ ਵਿੱਚ ਸਰਗਰਮ ਭਾਗੀਦਾਰੀ ਲੈਣ ਲਈ ਪ੍ਰੇਰਿਤ ਕਰਨਾ ਹੈ,” ਰੁੱਖ ਲਾਉਣ ਦੀ ਮੁਹਿੰਮ ਨੂੰ ਪਿੰਡਾਂ ਵਿੱਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਅਤੇ ਸਥਾਨਕ ਲੋਕ ਹੁੰਮ ਹੁੰਮਾ ਕੇ ਸਭ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਪ੍ਰਤੀ ਸਮਾਜ ਨੂੰ ਪ੍ਰੇਰਿਤ ਕਰ ਰਹੇ ਹਨ ਆਈਪੀਐਸ ਫਾਊਂਡੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਚੰਬਲ ਫਰਟੀਲਾਈਜ਼ਰ ਦੇ ਸਹਿਯੋਗ ਨਾਲ ਭੂਮੀ ਪ੍ਰੋਜੈਕਟ ਰਾਹੀਂ ਚਲਾਈ ਜਾ ਰਹੀ ਹੈ । ਇਸ ਸੀਜ਼ਨ ਵਿਚ 25 ਪਿੰਡਾਂ ਵਿਚ ਰੁੱਖ ਲਗਾਉਣ ਦਾ ਟੀਚਾ ਹੈ।

Advertisement
Advertisement
Advertisement
Advertisement
Scroll to Top