Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 8:12 am

+91 90915 01313 , +91 90916 01313

punjabbanni@gmail.com
punjabbani@yahoo.com

42 ਲੱਖ ਦੀ ਲੁੱਟ `ਚ ਉਤਰ ਪ੍ਰਦੇਸ਼ ਦਾ ਥਾਣੇਦਾਰ ਵੀ ਸ਼ਾਮਲ

42 ਲੱਖ ਦੀ ਲੁੱਟ `ਚ ਉਤਰ ਪ੍ਰਦੇਸ਼ ਦਾ ਥਾਣੇਦਾਰ ਵੀ ਸ਼ਾਮਲ

42 ਲੱਖ ਦੀ ਲੁੱਟ `ਚ ਉਤਰ ਪ੍ਰਦੇਸ਼ ਦਾ ਥਾਣੇਦਾਰ ਵੀ ਸ਼ਾਮਲ
ਵਾਰਾਣਸੀ, 25 ਜੁਲਾਈ : ਵਾਰਾਣਸੀ `ਚ ਰਾਮਨਗਰ ਪੁਲਸ ਨੇ ਵਾਰਾਣਸੀ ਦੇ ਨੀਚੀਬਾਗ ਦੀ ਕੁਡਾਖਾਨਾ ਗਲੀ ਦੇ ਰਹਿਣ ਵਾਲੇ ਜਿਊਲਰ ਜੈਪਾਲ ਕੁਮਾਰ ਦੇ ਦੋ ਕਰਮਚਾਰੀਆਂ ਤੋਂ 42.50 ਲੱਖ ਰੁਪਏ ਦੀ ਲੁੱਟ ਦੇ ਮਾਮਲੇ `ਚ ਨਡੇਸਰ (ਕੈਂਟ) ਚੌਕੀ ਦੇ ਇੰਚਾਰਜ ਸੂਰਿਆ ਪ੍ਰਕਾਸ਼ ਪਾਂਡੇ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਕੋਲੋਂ 8 ਲੱਖ 5 ਹਜ਼ਾਰ ਰੁਪਏ ਦੀ ਨਕਦੀ, ਦੋ ਪਿਸਤੌਲ, ਕਾਰਤੂਸ ਅਤੇ ਸਾਈਕਲ ਬਰਾਮਦ ਕੀਤੇ ਗਏ ਹਨ। ਤਿੰਨਾਂ ਨੂੰ ਬੁੱਧਵਾਰ ਨੂੰ ਜੇਲ ਭੇਜ ਦਿੱਤਾ ਗਿਆ।ਡੀ. ਸੀ. ਪੀ. ਕਾਸ਼ੀ ਗੌਰਵ ਬੰਸ਼ਵਾਲ ਨੇ ਬੁੱਧਵਾਰ ਨੂੰ ਚੇਤਗੰਜ ਪੁਲਸ ਦਫਤਰ `ਚ ਦੱਸਿਆ ਕਿ 22 ਜੂਨ ਦੀ ਰਾਤ ਨੂੰ ਹਾਈਵੇ `ਤੇ ਵਿਸ਼ਵਸੁੰਦਰੀ ਪੁਲ ਨੇੜੇ ਇਕ ਬੱਸ `ਚ ਸਫਰ ਕਰ ਰਹੇ ਸਰਾਫ ਜੈਪਾਲ ਦੇ ਦੋ ਕਰਮਚਾਰੀਆਂ ਨੂੰ ਦੋਸ਼ੀਆਂ ਨੇ ਹੇਠਾਂ ਉਤਾਰਿਆ ਅਤੇ ਕਿਸੇ ਹੋਰ ਵਾਹਨ `ਚ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ 42.5 ਲੱਖ ਰੁਪਏ ਲੁੱਟ ਲਏ। ਲੁੱਟ ਦੇ ਮਾਮਲੇ `ਚ ਇੰਸਪੈਕਟਰ ਸੂਰਿਆ ਪ੍ਰਕਾਸ਼ ਪਾਂਡੇ, ਵਿਕਾਸ ਮਿਸ਼ਰਾ ਵਾਸੀ ਅਹਿਰੌਲੀ (ਚੋਲਾਪੁਰ), ਅਜੈ ਗੁਪਤਾ ਵਾਸੀ ਅਇਰ ਬਾਜ਼ਾਰ (ਚੋਲਾਪੁਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਦੇ ਸਮੇਂ ਸੂਰਯਪ੍ਰਕਾਸ਼ ਪਾਂਡੇ ਵਰਦੀ ਵਿੱਚ ਸਨ। ਇਸ ਵਾਰਦਾਤ `ਚ ਬਾਰਾਗਾਓਂ ਨਿਵਾਸੀ ਨੀਲੇਸ਼ ਯਾਦਵ, ਮੁਕੇਸ਼ ਦੂਬੇ ਉਰਫ ਹਨੀ, ਯੋਗੇਸ਼ ਪਾਠਕ ਉਰਫ ਸੋਨੂੰ ਵੀ ਸ਼ਾਮਲ ਸਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮ ਵਿਕਾਸ ਮਿਸ਼ਰਾ ਤੋਂ 5.70 ਲੱਖ ਰੁਪਏ, ਅਜੈ ਗੁਪਤਾ ਤੋਂ 2 ਲੱਖ ਰੁਪਏ ਅਤੇ ਸੂਰਿਆ ਪ੍ਰਕਾਸ਼ ਪਾਂਡੇ ਤੋਂ 35 ਹਜ਼ਾਰ ਰੁਪਏ ਲੁੱਟੇ ਗਏ ਹਨ। ਇੰਸਪੈਕਟਰ ਸੂਰਿਆਪ੍ਰਕਾਸ਼ ਪ੍ਰਯਾਗਰਾਜ ਦੇ ਕਰਨਲਗੰਜ ਥਾਣਾ ਖੇਤਰ ਦੇ ਸ਼ੁਕਲਾ ਮਾਰਕੀਟ, ਸਲੋਰੀ ਦਾ ਰਹਿਣ ਵਾਲਾ ਹੈ।ਪੁਲਸ ਅਧਿਕਾਰੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੂਰਿਆ ਪ੍ਰਕਾਸ਼ ਪਾਂਡੇ ਨਾ ਸਿਰਫ ਸਰਾਫ ਜੈਪਾਲ ਦੇ ਮੁਲਾਜ਼ਮਾਂ ਤੋਂ ਲੁੱਟ-ਖੋਹ `ਚ ਸ਼ਾਮਲ ਸੀ, ਸਗੋਂ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪਿਛਲੀਆਂ ਵਾਰਦਾਤਾਂ ਵਿੱਚ 4 ਤੋਂ 5 ਕਰੋੜ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਪਿਛਲੀਆਂ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ, ਇਸ ਲਈ ਸਖ਼ਤੀ ਦੇ ਬਾਵਜੂਦ ਸੂਰਿਆਪ੍ਰਕਾਸ਼ ਨੇ ਮੂੰਹ ਨਹੀਂ ਖੋਲ੍ਹਿਆ।

Advertisement
Advertisement
Advertisement
Advertisement
Scroll to Top