Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 7:19 am

+91 90915 01313 , +91 90916 01313

punjabbanni@gmail.com
punjabbani@yahoo.com

ਮੋਹਾਲੀ ਵਿਚ ਗੰਨ ਪੁਆਇੰਟ ’ਤੇ ਟੈਕਸੀ ਲੁੱਟੀ

ਮੋਹਾਲੀ ਵਿਚ ਗੰਨ ਪੁਆਇੰਟ ’ਤੇ ਟੈਕਸੀ ਲੁੱਟੀ

ਮੋਹਾਲੀ ਵਿਚ ਗੰਨ ਪੁਆਇੰਟ ’ਤੇ ਟੈਕਸੀ ਲੁੱਟੀ
ਮੁੱਖ ਮੁਲਜਮ ਅਗਨੀਵੀਰ ਜਵਾਨ ਸਣੇ ਤਿੰਨ ਗਿ੍ਰਫਤਾਰ
ਮੋਹਾਲੀ, 24 ਜੁਲਾਈ ()-ਪੰਜਾਬ ਦੇ ਮੋਹਾਲੀ ਵਿਚ ਤਿੰਨ ਵਿਅਕਤੀਆ ਨੇ ਗੰਨ ਪੁਆਇੰਟ ’ਤੇ ਇਕ ਟੈਕਸੀ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਮੁੱਖ ਸਰਗਨਾਂ ਇਸ਼ਮੀਤ ਸਿੰਘ ਜੋ ਇਕ ਅਗਨੀਵੀਰ ਜਵਾਨ ਹੈ ਨੇ ਆਪਣੇ ਭਰਾ ਅਤੇ ਇਕ ਹੋਰ ਸਾਥੀ ਨਾਲ ਰਲ ਕੇ ਉਕਤ ਘਟਨਾਕ੍ਰਮ ਨੂੰ ਨੇਪਰੇ ਚਾੜ੍ਹਿਆ। ਪੁਲਸ ਨੇ ਇਸ ਮਾਮਲੇ ਵਿਚ ਤਿੰਨੋਂ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਗਿ੍ਰਫ਼ਤਾਰ ਕੀਤੇ ਗਏ ਇਸ਼ਮੀਤ ਸਿੰਘ ਜੋ 2022 ਤੋਂ ਅਗਨੀਵੀਰ ਦੇ ਤੌਰ ’ਤੇ ਭਰਤੀ ਹੋਇਆ ਸੀ ਦਾ ਭਰਾ ਪ੍ਰਭਪ੍ਰੀਤ ਸਿੰਘ ਅਤੇ ਉਨ੍ਹਾਂ ਦਾ ਦੋਸਤ ਬਲਕਾਰ ਸਿੰਘ ਸ਼ਾਮਲ ਹੈ। ਤਿੰਨੋਂ ਪੰਜਾਬ ਦੇ ਫਾਜ਼ਿਲਕਾ ਜ਼ਿਲੇ ਦੇ ਨਿਵਾਸੀ ਹਨ। ਮੋਹਾਲੀ ਦੇ ਐਸ. ਐਸ ਪੀ. ਸੰਦੀਪ ਗਰਗ ਨੇ ਦੱਸਿਆ ਕਿ ਇਸ਼ਮੀਤ ਸਿੰਘ ਦੋ ਮਹੀਨੇ ਪਹਿਲਾਂ ਹੀ ਛੁੱਟੀ ’ਤੇ ਆਇਆ ਸੀ ਅਤੇ ਵਾਪਸ ਨੌਕਰੀ ’ਤੇ ਨਹੀਂ ਗਿਆ। ਉਹ ਪੱਛਮ ਬੰਗਾਲ ਵਿਖੇ ਤਾਇਨਾਤ ਸੀ ਅਤੇ ਉਥੋਂ ਉਤਰ ਪ੍ਰਦੇਸ਼ ਦੇ ਕਾਨਪੁਰ ਤੋਂ ਨਜਾਇਜ਼ ਹਥਿਆਰ ਖਰੀਦੇ ਸਨ।

Advertisement
Advertisement
Advertisement
Advertisement
Scroll to Top