Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 2:25 am

+91 90915 01313 , +91 90916 01313

punjabbanni@gmail.com
punjabbani@yahoo.com

ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਦਿੱਤੀ

ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਦਿੱਤੀ

ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਦਿੱਤੀ
ਪਟਿਆਲਾ : ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸੜਕਾਂ ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਜ਼ਖਮੀਆਂ ਨੂੰ ਮਰਨ ਤੋਂ ਬਚਾਉਣ ਲਈ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਸਰਕਾਰ, ਟਰੇਫਿਕ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ, ਸੜਕ ਸੁਰੱਖਿਆ ਫੋਰਸ, ਚੰਡੀਗੜ੍ਹ ਵਲੋਂ ਸੜਕਾਂ ਤੇ ਹਾਦਸਾਗ੍ਰਸਤ ਲੋਕਾਂ ਨੂੰ ਫ਼ਸਟ ਏਡ ਦੇਕੇ ਹਸਪਤਾਲਾਂ ਵਿਖੇ ਪਹੁੰਚਾਉਣ ਵਾਲੇ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਨੂੰ ਹੋਰ ਵੀ ਵੱਧ ਕਾਬਲ ਬਣਾਉਣ ਲਈ ਪਟਿਆਲਾ, ਰੋਪੜ, ਲੁਧਿਆਣਾ ਅਤੇ ਬਠਿੰਡਾ ਰੈਜ ਦੇ ਸਾਰੇ ਜਵਾਨਾਂ ਨੂੰ ਵਾਰ ਵਾਰ ਟ੍ਰੇਨਿੰਗ ਦੇਣ ਲਈ ਪਟਿਆਲਾ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਅਫ਼ਸਰ, ਫਸਟ ਏਡ, ਸਿਹਤ, ਸੇਫਟੀ, ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ, ਸ਼੍ਰੀ ਕਾਕਾ ਰਾਮ ਵਰਮਾ ਵਲੋਂ ਜੰਗੀ ਪੱਧਰ ਤੇ ਯਤਨ ਸ਼ੁਰੂ ਕਰ ਦਿੱਤੇ ਹਨ। ਪਟਿਆਲਾ, ਸੰਗਰੂਰ, ਅਤੇ ਬਰਨਾਲਾ ਦੇ ਜਵਾਨਾਂ ਨੂੰ ਪੁਲਿਸ ਲਾਈਨ ਪਟਿਆਲਾ ਵਿਖੇ ਦੋ ਗਰੁੱਪਾਂ ਵਿੱਚ, ਜ਼ਖਮੀਆਂ ਦੀ ਮੁੱਢਲੀ ਸਹਾਇਤਾ ਕਰਨ ਦੀ ਪ੍ਰੈਕਟਿਕਲ ਟ੍ਰੇਨਿੰਗਾਂ ਕਰਵਾਈਆਂ। ਵਿਸ਼ੇਸ਼ ਤੌਰ ਤੇ ਬੇਹੋਸ਼ੀ, ਸਿਰ‌, ਰੀੜ੍ਹ ਅਤੇ ਦੂਸਰੀ ਹੱਡੀਆਂ ਦੀ ਸੱਟਾਂ, ਖੂਨ ਵਗਣ, ਅੰਦਰੂਨੀ ਰਤਵਾਹ, ਮਾਸਪੇਸ਼ੀਆਂ ਨੂੰ ਸੱਟਾਂ, ਦਿਲ ਦੇ ਦੌਰੇ, ਅਨਜਾਇਨਾ, ਕਾਰਡੀਅਕ ਅਰੈਸਟ, ਬਲੱਡ ਪਰੈਸ਼ਰ, ਸ਼ੂਗਰ ਦੇ ਘਟਣ, ਖੂਨ ਵਗਣ ਸਮੇਂ ਪੀੜਤਾਂ ਦੀ ਮੁੱਢਲੀ ਸਹਾਇਤਾ ਬਾਰੇ ਹਰੇਕ ਗਰੁੱਪ ਦੇ ਜਵਾਨਾਂ ਤੋਂ ਟ੍ਰੇਨਿੰਗ ਕਰਵਾਈ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਜ਼ਖਮੀਆਂ, ਬੇਹੋਸ਼ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਸਿਰ ਦੀ ਸੱਟਾਂ ਅੰਦਰੂਨੀ ਰਤਵਾਹ, ਗੈਸਾਂ ਧੂੰਏਂ, ਡੁੱਬੇ ਲੋਕਾਂ ਨੂੰ, ਕਦੇ ਵੀ ਪਾਣੀ ਨਾ ਪਿਲਾਉਣਾ, ਹੱਥਾਂ ਪੈਰਾਂ ਦੀ ਮਾਲਸ਼ ਨਾ ਕਰਨੀ, ਮੂੰਹ ਤੇ ਛਿੱਟੇ ਨਾ ਮਾਰਨ ਅਤੇ ਪੀੜਤਾਂ ਨੂੰ ਹਮੇਸ਼ਾ ਰਿਕਵਰੀ ਜਾਂ ਵੈਂਟੀਲੇਟਰ ਪੋਜੀਸਨ ਵਿੱਚ ਲਿਟਾਕੇ ਰਖਣਾ। ਉਨ੍ਹਾਂ ਨੇ ਨਬਜ਼, ਦਿਲ ਦੀ ਧੜਕਣ, ਸਾਹ ਕਿਰਿਆ ਅਤੇ ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣ ਬਾਰੇ ਦਸਿਆ ਕਿ ਜੇਕਰ ਕਿਸੇ ਨੂੰ ਦੋ ਤਿੰਨ ਮਿੰਟ ਸਾਹ ਨਾ ਆਵੇ, ਦਿਲ ਕੰਮ ਨਾ ਕਰੇ ਜਾਂ ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋ ਜਾਵੇ ਤਾਂ ਤੁਰੰਤ, ਮੋਕੇ ਤੇ ਦਿੱਤੀ ਠੀਕ ਫਸਟ ਏਡ, ਕੀਮਤੀ ਜਾਨਾਂ ਬਚਾ ਸਕਦੀ ਹੈ। ਉਨ੍ਹਾਂ ਨੇ ਪੀੜਤਾਂ ਨੂੰ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਦਿੱਤੀ । ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਕਦੇ ਵੀ ਕਿਸੇ ਪੀੜਤ ਨੂੰ ਮਰਿਆਂ ਹੋਇਆਂ ਨਹੀਂ ਸਮਝਣਾ ਚਾਹੀਦਾ ਕਿਉਂਕਿ ਮੌਤ ਦੀ ਪੁਸ਼ਟੀ ਕੇਵਲ ਸੀਨੀਅਰ ਡਾਕਟਰ ਹੀ, ਫ਼ਸਟ ਏਡ, ਸੀ ਪੀ ਆਰ, ਕਰਨ ਮਗਰੋਂ ਕਰਦੇ ਹਨ । ਸ਼੍ਰੀ ਕਰਨੈਲ ਸਿੰਘ, ਡੀ ਐਸ ਪੀ ਟ੍ਰੈਫਿਕ, ਇੰਸਪੈਕਟਰ ਰਾਮ ਕੈਸ, ਸੜਕ ਸੁਰੱਖਿਆ ਫੋਰਸ ਪਟਿਆਲਾ ਰੈਜ਼ ਅਤੇ ਟਰੇਨਿੰਗ ਲੈਣ ਵਾਲੇ ਕਰਮਚਾਰੀਆਂ ਨੇ, ਸ਼੍ਰੀ ਕਾਕਾ ਰਾਮ ਵਰਮਾ, ਸੀਨੀਅਰ ਸਿਟੀਜਨ ਦਾ ਵਾਰ ਵਾਰ ਧੰਨਵਾਦ ਕੀਤਾ ਕਿਉਂਕਿ ਜਾਨਾਂ ਬਚਾਉਣ ਲਈ ਟਰੇਨਿੰਗ ਲੈਕੇ, ਹੌਸਲੇ, ਹਿੰਮਤ, ਆਤਮ ਵਿਸ਼ਵਾਸ ਵੱਧਦੇ ਹਨ ।

Advertisement
Advertisement
Advertisement
Advertisement
Scroll to Top