Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 1:53 pm

+91 90915 01313 , +91 90916 01313

punjabbanni@gmail.com
punjabbani@yahoo.com

156 ਬਿਘੇ ਬਹੁ ਕਰੋੜੀ ਜਮੀਨ ਮਾਮਲੇ ਵਿਚ ਨਗਰ ਕੌਂਸਲ ਹਾਊਸ ਨੇ ਵਿਜੀਲੈਂਸ ਜਾਂਚ ਦੀ ਕੀਤੀ ਮੰਗ

156 ਬਿਘੇ ਬਹੁ ਕਰੋੜੀ ਜਮੀਨ ਮਾਮਲੇ ਵਿਚ ਨਗਰ ਕੌਂਸਲ ਹਾਊਸ ਨੇ ਵਿਜੀਲੈਂਸ ਜਾਂਚ ਦੀ ਕੀਤੀ ਮੰਗ

156 ਬਿਘੇ ਬਹੁ ਕਰੋੜੀ ਜਮੀਨ ਮਾਮਲੇ ਵਿਚ ਨਗਰ ਕੌਂਸਲ ਹਾਊਸ ਨੇ ਵਿਜੀਲੈਂਸ ਜਾਂਚ ਦੀ ਕੀਤੀ ਮੰਗ
ਬਨੂੜ, 26 ਜੁਲਾਈ () : ਜਿ਼ਲਾ ਪਟਿਆਲਾ ਅਧੀਨ ਆਉਂਦੇ ਖੇਤਰ ਬਨੂੜ ਦੀ ਨਗਰ ਕੌਂਸਲ ਬਨੂੜ ਦੀ ਬਹੁ ਕਰੋੜੀ 156 ਬੀਘੇ ਜ਼ਮੀਨ ਦੀ ਗਿਰਦਾਵਰੀ ਬਾਹਰੀ ਵਿਅਕਤੀ ਵੱਲੋਂ ਆਪਣੇ ਨਾਂ ਕਰਵਾਉਣ ਦਾ ਮਾਮਲਾ ਉਦੋਂ ਗਰਮਾ ਗਿਆ, ਜਦੋਂ ਨਗਰ ਕੌਂਸਲ ਦੇ ਹਾਊਸ ਦੀ ਮੀਟਿੰਗ ਦੋਰਾਨ ਕੋਂਸਲਰਾਂ ਨੇ ਸਰਬ ਸੰਮਤੀ ਨਾਲ ਇਸ ਮਾਮਲੇ ਦੀ ਜਾਂਚ ਵਿਜੀਲੈਂਸ, ਡੀ. ਸੀ. ਮੋਹਾਲੀ ਅਤੇ ਐਸ ਐਸ ਪੀ ਪਟਿਆਲਾ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਅਤੇ ਕੋਂਸਲਰਾਂ ਨੇ ਦੱਸਿਆ ਕਿ ਬਠੂੜ ਨਗਰ ਕੌਂਸਲ ਦੀ ਬਹੁਕਰੋੜੀ 156 ਵਿੱਘੇ ਜ਼ਮੀਨ ਜਿਸ ਦਾ ਮਾਣਯੋਗ ਅਦਾਲਤ ਰਾਜਪੁਰਾ ਵਿੱਚ 2016 ਵਿੱਚ ਕੇਸ ਜਿੱਤਿਆ ਸੀ ਅਤੇ ਇਸ ਜ਼ਮੀਨ ਦਾ ਕਬਜ਼ਾ ਨਗਰ ਕੌਂਸਲ ਬਨੂੜ ਵੱਲੋਂ 2017 ਵਿੱਚ ਪੁਲੀਸ ਦੀ ਸਹਾਇਤਾ ਨਾਲ ਲਿਆ ਗਿਆ ਸੀ। ਜਿਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਇਸ ਜ਼ਮੀਨ ਨੂੰ 2020 ਵਿੱਚ ਦੋ ਸਾਲ ਲਈ ਧਰਮਿੰਦਰ ਸਿੰਘ ਨੂੰ ਚਕੋਤੇ ਤੇ ਦਿੱਤੀ ਗਈ ਸੀ ਅਤੇ ਉਸ ਤੋਂ 2022 ਵਿੱਚ ਦੋ ਸਾਲ ਲਈ ਹਰਜੋਤ ਸਿੰਘ ਨੂੰ ਚਕੋਤੇ ਤੇ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਇਸ ਸਾਲ 2024 ਵਿਚ ਇਸ ਜ਼ਮੀਨ ਨੂੰ ਦੋ ਸਾਲ ਲਈ ਗੁਰਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬਨੂੜ ਨੂੰ 15 ਲੱਖ ਪੰਜ ਹਜ਼ਾਰ ਰੁਪਏ ਵਿਚ ਚਕੋਤੇ ਤੇ ਦਿੱਤੀ ਗਈ ਸੀ ਪਰੰਤੂ ਇਸ ਜ਼ਮੀਨ ਨੂੰ ਚਕੋਤੇ ਤੇ ਲੈਣ ਵਾਲੇ ਗੁਰਵਿੰਦਰ ਸਿੰਘ ਨੂੰ ਕੋਸਲ ਜ਼ਮੀਨ ਦੀ ਗਿਰਦਾਵਰੀ ਆਪਣੇ ਨਾਮ ਕਰਵਾਉਣ ਵਾਲੇ ਜਗਤਾਰ ਚੰਦ ਪੁੱਤਰ ਅਮਰ ਸਿੰਘ ਨੇ ਕਿਹਾ ਕਿ ਇਸ ਜ਼ਮੀਨ ਤੇ ਉਸਦਾ ਸੱਤ ਦਹਾਕੇ ਤੋਂ ਕਬਜਾ ਹੈ। ਜਿਸ ਤੋਂ ਬਾਅਦ ਵਿੱਚ ਗੁਰਵਿੰਦਰ ਸਿੰਘ ਨੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ। ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਨਗਰ ਕੌਂਸਲ ਨੇ ਇਸ ਸਬੰਧੀ ਮਾਲ ਵਿਭਾਗ ਦਾ ਰਿਕਾਰਡ ਕੱਢਵਾਇਆ ਗਿਆ ਜਿਸ ਵਿਚ ਪਾਇਆ ਗਿਆ ਕਿ ਜਗਤਾਰ ਚੰਦ ਵੱਲੋਂ 2021 ਵਿਚ ਆਪਣੇ ਨਾਂ ਤੇ ਬਹੁ ਕਰੋੜੀ ਜ਼ਮੀਨ ਦੀ ਗਿਰਦਾਵਰੀ ਆਪਣੇ ਨਾਮ ਕਰਵਾਈ ਗਈ ਹੈ ਜਦੋਂ ਕਿ ਇਸ ਜ਼ਮੀਨ ਦੀ ਕਢਵਾਈ ਗਈ ਆਨ ਲਾਈਨ ਫਰਦ ਵਿਚ ਇਸ ਵਿਅਕਤੀ ਦਾ ਕਾਸ਼ਤਕਾਰ ਵੱਜੋਂ ਨਾਂ ਦਰਜ ਸੀ ਜਦੋਂ ਕਿ ਇਸ ਵਿਅਕਤੀ ਨੇ ਨਗਰ ਕੌਂਸਲ ਦੀ ਇਹ ਜ਼ਮੀਨ ਕਦੇ ਵੀ ਚਕੋਤੇ ਤੇ ਨਹੀਂ ਲਈ ਗਈ। ਕੋਸ਼ਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਅਤੇ ਕੋਂਸਲਰਾਂ ਨੇ ਦੱਸਿਆ ਕਿ ਇਸ ਜ਼ਮੀਨ ਦੀ ਜਮਾਂਬੰਦੀ ਵਿਚ ਜਗਤਾਰ ਚੰਦ ਦਾ ਨਾਮ ਸੱਤਾਧਾਰੀ ਪਾਰਟੀ ਦੇ ਆਗੂਆਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦਰਜ ਹੋਇਆ ਹੈ। ਇਸ ਮਾਮਲੇ ਦੀ ਜਾਂਚ ਵਿਜੀਲੈਂਸ, ਡੀ ਸੀ ਮੋਹਾਲੀ ਅਤੇ ਐਸ ਐਸ ਪੀ ਪਟਿਆਲਾ ਤੋਂ ਕਰਵਾਉਣ ਲਈ ਲਿਖਤੀ ਸ਼ਿਕਾਇਤ ਭੇਜ ਗਈ ਹੈ। ਇਸ ਮੌਕੇ ਕੋਂਸਲਰ ਲਛਮਣ ਸਿੰਘ ਚੰਗੇਰਾ, ਅਵਤਾਰ ਸਿੰਘ,ਭਾਗ ਸਿੰਘ ਡਾਂਗੀ, ਆਸ਼ੂ ਕੇਬਲ ਵਾਲਾ,ਪ੍ਰੀਤੀ ਵਾਲੀਆ, ਰਾਕੇਸ਼ ਕੁਮਾਰ ਕੇਛੀ, ਬਲਕਾਰ ਸਿੰਘ, ਸਤਪਾਲ ਕੋਰ ਮੋਜੂਦ ਸਨ।

Advertisement
Advertisement
Advertisement
Advertisement
Scroll to Top