Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 11:03 am

+91 90915 01313 , +91 90916 01313

punjabbanni@gmail.com
punjabbani@yahoo.com

ਅੱਗਾਂ,ਗੈਸਾਂ, ਬਿਜਲੀ ਆਫ਼ਤ, ਫ਼ਸਟ ਏਡ, ਫਾਇਰ ਸੇਫਟੀ, ਮੌਕ ਡਰਿੱਲ ਕਰਵਾਈ : ਰਮਨਦੀਪ ਸਿੰਘ

ਅੱਗਾਂ,ਗੈਸਾਂ, ਬਿਜਲੀ ਆਫ਼ਤ, ਫ਼ਸਟ ਏਡ, ਫਾਇਰ ਸੇਫਟੀ, ਮੌਕ ਡਰਿੱਲ ਕਰਵਾਈ : ਰਮਨਦੀਪ ਸਿੰਘ

ਅੱਗਾਂ,ਗੈਸਾਂ, ਬਿਜਲੀ ਆਫ਼ਤ, ਫ਼ਸਟ ਏਡ, ਫਾਇਰ ਸੇਫਟੀ, ਮੌਕ ਡਰਿੱਲ ਕਰਵਾਈ : ਰਮਨਦੀਪ ਸਿੰਘ
ਪਟਿਆਲਾ : ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਹਾਈ ਸਮਾਰਟ ਸਕੂਲ ,ਸਨੋਰੀ ਗੇਟ ਪਟਿਆਲਾ ਵਿਖੇ ਅੱਗਾਂ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕੱਟ, ਫ਼ਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਆਫ਼ਤ ਪ੍ਰਬੰਧਨ ਮੌਕ ਡਰਿੱਲ ਕਰਵਾਈ। ਪ੍ਰਿੰਸੀਪਲ ਸ਼੍ਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ, ਜਿਲਾ ਟ੍ਰੇਨਿੰਗ ਅਫ਼ਸਰ, ਰੈੰਡ ਕਰਾਸ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ ਵਲੋਂ ਵਿਦਿਆਰਥੀਆਂ, ਅਧਿਆਪਕਾਂ ਦੀਆਂ 10 ਟੀਮਾ ਬਣਾਕੇ ਮੌਕ ਡਰਿੱਲ ਕਰਵਾਈ। ਸਕੂਲ ਵਿਖੇ ਖ਼ਤਰੇ ਦਾ ਸਾਇਰਨ ਵਜਾਕੇ ਵਿਦਿਆਰਥੀਆਂ, ਅਧਿਆਪਕਾਂ ਨੂੰ ਅਸੈਂਬਲੀ ਪੁਆਇੰਟ ਤੇ ਇਕੱਠੇ ਕੀਤਾ। ਗਿਣਤੀ ਕਰਨ ਮਗਰੋਂ ਪਤਾ ਲੱਗਾ ਕਿ ਛੇਵੀਂ, ਸੱਤਵੀ‌ਂ ਅਤੇ ਦਸਵੀਂ ਜਮਾਤਾਂ ਵਿੱਚ 8 ਵਿਦਿਆਰਥੀ ਅਤੇ ਦੋ ਅਧਿਆਪਕ ਫ਼ਸੇ ਹੋਏ ਹਨ। ਰੈਸਕਿਯੂ ਟੀਮਾਂ ਵਲੋਂ ਰੱਸੀਆਂ, ਚੂੱਨੀਆਂ, ਟਾਹਣੀਆਂ, ਪੱਗੜੀਆਂ, ਪੋੜੀਆਂ ਬਾਂਸਾਂ ਅਤੇ ਹੱਥਾਂ ਦੀਆਂ ਸੀਟਾਂ ਬਣਾਕੇ ਪੀੜਤਾਂ ਨੂੰ ਬਾਹਰ ਕੱਢਿਆ। ਫ਼ਸਟ ਏਡ ਟੀਮਾਂ ਵੱਲੋਂ ਪੀੜਤਾਂ ਨੂੰ ਫ਼ਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਦੇਣ ਦੇ ਪ੍ਰਦਰਸ਼ਨ ਕੀਤੇ। ਅੱਗ ਬੁਝਾਉਣ ਵਾਲੀ ਟੀਮ ਵਲੋਂ, ਅੱਗਾਂ ਦੀ ਕਿਸਮਾਂ, ਅਨੁਸਾਰ ਪਾਣੀ, ਮਿੱਟੀ, ਅੱਗ ਨੂੰ ਭੁੱਖਾ ਮਾਰਨਾ, ਅਤੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਕਰਕੇ ਦਿਖਾਇਆ। ਕੰਟਰੋਲ ਰੂਮ, ਸੂਚਨਾ ਟੀਮਾਂ, ਪੁਲਿਸ ਐਂਬੂਲੈਂਸ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਮਦਦ ਲਈ ਬੁਲਾਇਆ। ਪੀੜਤਾਂ ਦੀ ਲਿਸਟਾਂ ਬਣਾਈਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹਸਪਤਾਲਾਂ ਵਿਖੇ ਸੂਚਨਾ ਦਿੱਤੀ ਗਈ। ਚੋਰਾਂ ਅਤੇ ਹੰਗਾਮਾ ਕਰਨ ਵਾਲਿਆਂ ਨੂੰ ਰੋਕਣ ਲਈ ਸਿਕਿਉਰਟ ਗਾਰਡ ਅਤੇ ਟੀਮ ਮੈਂਬਰਾਂ ਨੇ ਡਿਊਟੀ ਦਿੱਤੀ। ਸ੍ਰੀਮਤੀ ਗੁਰਮੀਤ ਕੌਰ, ਪ੍ਰਮਜੀਤ ਕੌਰ ਅਤੇ ਮਾਲਵਿੰਦਰ ਸਿੰਘ ਟੀਚਰ ਇੰਚਾਰਜ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਮੌਕ ਡਰਿੱਲਾਂ, ਸਕੂਲਾਂ ਕਾਲਜਾਂ ,ਫੈਕਟਰੀਆਂ, ਕਾਲੋਨੀਆਂ, ਪੈਟਰੋਲ ਪੰਪਾਂ, ਹਸਪਤਾਲਾਂ, ਵਿਖੇ ਸਾਲ ਵਿੱਚ ਦੋ ਤਿੰਨ ਵਾਰ ਜਰੂਰ ਕਰਵਾਉਣੀਆਂ ਚਾਹੀਦੀਆਂ ਹਨ। ਤਾਂ ਜੋ ਹਰ ਵਿਦਿਆਰਥੀ ਪੀੜਤਾਂ ਦੇ ਮਦਦਗਾਰ ਫਰਿਸਤੇ ਬਣ ਸਕਣ। ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਇਹ ਜਾਣਕਾਰੀ ਆਪਣੇ ਘਰ ਪਰਿਵਾਰ, ਮਹੱਲੇ ਦੇ ਲੋਕਾਂ ਨੂੰ ਵੀ ਦਸੀ ਜਾਵੇਗੀ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਵਲੋਂ ਸੰਕਟ ਸਮੇਂ ਪੀੜਤਾਂ ਦੀ ਜਾਨਾਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਭਾਰਤ, ਪੰਜਾਬ ਸਰਕਾਰਾਂ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਸਨਮਾਨਿਤ ਕੀਤਾ ਜਾਵੇਗਾ। ਜਿਸ ਹਿੱਤ ਸਕੂਲਾਂ ਦੇ ਮੁਖੀਆਂ ਨੂੰ ਬੱਚਿਆਂ ਨੂੰ ਜਾਗਰੂਕ ਅਤੇ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ।

Advertisement
Advertisement
Advertisement
Advertisement
Scroll to Top