Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 9:49 am

+91 90915 01313 , +91 90916 01313

punjabbanni@gmail.com
punjabbani@yahoo.com

ਕੈਨੇਡਾ ਵਿੱਚ ਪੰਜਾਬ ਦਾ ਗੱਭਰੂ ਬਣਿਆ 'ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਟ ਅਫ਼ਸਰ'

ਕੈਨੇਡਾ ਵਿੱਚ ਪੰਜਾਬ ਦਾ ਗੱਭਰੂ ਬਣਿਆ 'ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਟ ਅਫ਼ਸਰ'

ਕੈਨੇਡਾ ਵਿੱਚ ਪੰਜਾਬ ਦਾ ਗੱਭਰੂ ਬਣਿਆ ‘ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਟ ਅਫ਼ਸਰ’
-ਸਿਖਲਾਈ ਦੌਰਾਨ ਸਰਵੋਤਮ ਅਕਾਦਮਿਕ ਸਕੋਰ ਲਈ ਮਿਲਿਆ ਐਵਾਰਡ
-ਪਹਿਲੀ ਵਾਰ ਕਿਸੇ ਪੰਜਾਬੀ ਨੂੰ ਮਿਲਿਆ ਇਹ ਐਵਾਰਡ
ਟੋਰੋਂਟੋ, 6 ਜੁਲਾਈ : ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਰਣਿੰਦਰਜੀਤ ਸਿੰਘ ਨੇ ‘ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਟ ਅਫ਼ਸਰ’ ਦਾ ਅਹੁਦਾ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਪੰਜਾਬ ਤੋਂ ਪਟਿਆਲਾ ਦਾ ਵਸਨੀਕ ਰਣਿੰਦਰਜੀਤ ਸਿੰਘ 2019 ਵਿੱਚ ਕੈਨੇਡਾ ਆਇਆ ਸੀ। ਉਸ ਦੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਵੀ 2023 ਤੋਂ ਕੈਨੇਡਾ ਵਿੱਚ ਹੀ ਹਨ। ਦੋਹਾਂ ਨੇ ਆਪਣਾ ਚਾਅ ਸਾਂਝਾ ਕਰਦਿਆਂ ਦੱਸਿਆ ਕਿ ਇਸ ਅਹੁਦੇ ਦੀ ਛੇ ਹਫ਼ਤੇ ਦੀ ਸਿਖਲਾਈ ਉਪਰੰਤ ਹੁਣ ਜਦੋਂ ਉਨ੍ਹਾਂ ਦਾ ਲਾਡਲਾ ਪੁੱਤਰ ਰਣਿੰਦਰਜੀਤ ਸਿੰਘ ਡਿਊਟੀ ਸੰਭਾਲਣ ਜਾ ਰਿਹਾ ਹੈ ਤਾਂ ਉਹ ਬਹੁਤ ਖੁਸ਼ ਹਨ। ਰਣਿੰਦਰਜੀਤ ਸਿੰਘ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੌਰਾਨ ਉਸ ਨੇ ਅਕਾਦਮਿਕ ਪੇਪਰ ਵਿੱਚ 150 ਵਿੱਚੋਂ 149 ਨੰਬਰ ਲੈ ਕੇ ਸਰਵੋਤਮ ਸਥਾਨ ਹਾਸਲ ਕੀਤਾ ਹੈ ਜਿਸ ਕਾਰਨ ਉਸਨੂੰ ਡਿਪਟੀ ਚੀਫ਼ ਆਫ਼ ਟਰੋਂਟੋ ਪੁਲਿਸ ਲੌਰੈਨ ਪੌਗ ਵੱਲੋਂ ਇਹ ਐਵਾਰਡ ਪ੍ਰਦਾਨ ਕੀਤਾ ਗਿਆ। ਉਸਨੇ ਖੁਸ਼ੀ ਸਹਿਤ ਦੱਸਿਆ ਕਿ ਪਹਿਲੀ ਵਾਰ ਕਿਸੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਇਹ ਐਵਾਰਡ ਮਿਲਿਆ ਹੈ। ਰਣਿੰਦਰਜੀਤ ਸਿੰਘ ਨੇ ਆਪਣੀ ਇਸ ਪ੍ਰਾਪਤੀ ਲਈ ਮਾਪਿਆਂ ਤੋਂ ਇਲਾਵਾ ਆਪਣੇ ਦੋਸਤ ਹਰਦੀਪ ਸਿੰਘ ਬੈਂਸ ਨੂੰ ਆਪਣਾ ਪ੍ਰੇਰਣਾ ਸਰੋਤ ਦੱਸਿਆ ਜੋ ਖ਼ੁਦ ਇਸੇ ਅਹੁਦੇ ਉੱਤੇ ਕਾਰਜਸ਼ੀਲ ਹੈ। ਜ਼ਿਕਰਯੋਗ ਹੈ ਕਿ ਸਿਖਲਾਈ ਪ੍ਰੋਗਰਾਮ ਦੌਰਾਨ 25 ਵਿਅਕਤੀਆਂ ਦੇ ਸਮੂਹ ਵਿੱਚ ਉਹ ਸਭ ਤੋਂ ਛੋਟੀ ਉਮਰ ਦਾ ਸੀ।

Advertisement
Advertisement
Advertisement
Advertisement
Scroll to Top