Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 5:10 am

+91 90915 01313 , +91 90916 01313

punjabbanni@gmail.com
punjabbani@yahoo.com

ਅੰਤਰ-ਰਾਸ਼ਟਰੀ ਡਾਕਟਰ ਦਿਵਸ ਮੌਕੇ ਬ੍ਰਹਮ ਕੁਮਾਰੀ ਸੰਸ਼ਥਾ ਮਾਡਲ ਟਾਊਨ ਸ਼ਾਖਾ,ਪਟਿਆਲਾ ਵੱਲੋਂ ਡਾਕਟਰਾਂ ਨੂੰ ਕੀਤਾ ਗਿਆ ਸਨਮਾਨਿਤ

ਅੰਤਰ-ਰਾਸ਼ਟਰੀ ਡਾਕਟਰ ਦਿਵਸ ਮੌਕੇ ਬ੍ਰਹਮ ਕੁਮਾਰੀ ਸੰਸ਼ਥਾ ਮਾਡਲ ਟਾਊਨ ਸ਼ਾਖਾ,ਪਟਿਆਲਾ ਵੱਲੋਂ ਡਾਕਟਰਾਂ ਨੂੰ ਕੀਤਾ ਗਿਆ ਸਨਮਾਨਿਤ

ਅੰਤਰ-ਰਾਸ਼ਟਰੀ ਡਾਕਟਰ ਦਿਵਸ ਮੌਕੇ ਬ੍ਰਹਮ ਕੁਮਾਰੀ ਸੰਸ਼ਥਾ ਮਾਡਲ ਟਾਊਨ ਸ਼ਾਖਾ,ਪਟਿਆਲਾ ਵੱਲੋਂ ਡਾਕਟਰਾਂ ਨੂੰ ਕੀਤਾ ਗਿਆ ਸਨਮਾਨਿਤ
ਪਟਿਆਲਾ, 3 ਜੁਲਾਈ : ਕਮਿਊਨਟੀ ਸਿਹਤ ਕੇਂਦਰ ਮਾਡਲ ਟਾਊਨ ਵਿਖੇ ਡਾਕਟਰ ਦਿਵਸ ਮੌਕੇ ਬ੍ਰਹਮ ਕੁਮਾਰੀ ਸੰਸ਼ਥਾਂ ਮਾਡਲ ਟਾਊਨ ਸ਼ਾਖਾ ਪਟਿਆਲਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਵੀਨੂੰ ਗੋਇਲ,ਡਾ. ਗਗਨਜੀਤ ਵਾਲੀਆ,ਡਾ. ਜੈਸਮੀਨ ,ਡਾ. ਕਿਰਨਜੀਤ ਕੋਰ, ਡਾ.ਨੈਨਸੀ,ਡਾ.ਰਾਮੂ ਗੋਇਲ,ਡਾ.ਸਿਮਰਨਜੀਤ ਸਿੰਘ,ਡਾ.ਸੁਨੀਤਾ ਸੰਧੂ ਦਾ ਉਹਨਾਂ ਦੀਆਂ ਅਣਥੱਕ ਸੇਵਾਵਾਂ ਅਤੇ ਮਨੁੱਖੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਦੌਰਾਨ ਬ੍ਰਹਮ ਕੁਮਾਰੀਜ ਸੰਸਥਾਂ ਦੀ ਪ੍ਰਧਾਨ ਬ੍ਰਹਮ ਕੁਮਾਰੀਜ ਰਾਖੀ ਦੀਦੀ ਅਤੇ ਦਿਵਿਆ ਭੈਣ ਅਤੇ ਉਹਨਾਂ ਦੇ ਸਹਿਯੋਗੀ ਬ੍ਰਹਮਾ ਕੁਮਾਰ ਸੰਜੇ ਭਾਈ ਨੇ ਕਿਹਾ ਕਿ ਡਾਕਟਰ ਰੱਬ ਦਾ ਦੂਸਰਾ ਰੂਪ ਹੁੰਦੇ ਹਨ ਜੋ ਦਿਨ ਰਾਤ ਮਨੁੱਖਤਾ ਦੀ ਸੇਵਾ ਵਿੱਚ ਅਪਣੀ ਜਿੰਦਗੀ ਗੁਜਾਰਦੇ ਹਨ।ਇਹਨਾਂ ਦੀ ਸੇਵਾ ਭਾਵਨਾ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸਕਦਾ ।ਕਿਉਂਕਿ ਅਜੋਕੇ ਤੇਜੀ,ਭਜਦੌੜ ਦੇ ਸਮੇਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਨਾਲ ਘਿਰਿਆ ਹੋਇਆ ਹੈ।ਉਹਨਾਂ ਕਿਹਾ ਕਿ ਕਈ ਵਾਰ ਵਿਅਕਤੀ ਅਪਣੇ ਆਪ ਢੇਰੀ ਢਾਹ ਕੇ ਬਹਿ ਜਾਂਦਾ ਹੈ,ਪਰ ਡਾਕਟਰ ਹੀ ਰੱਬ ਬਣ ਕੇ ਵਿਅਕਤੀ ਨੂੰ ਤਨੋਂ,ਮਨੋਂ ਤੰਦਰੁਸਤ ਕਰਦਾ ਹੈ,ਜਦੋਂ ਕਿ ਡਾਕਟਰ ਬਹੁਤੀ ਵਾਰ ਅਪਣੇ ਪਰਿਵਾਰ ਨੂੰ ਸਮਾਂ ਨਾਂ ਦੇ ਕੇ ਲੋਕਾਂ ਦੀ ਸਿਹਤਯਾਬੀ ਲਈ 24-24 ਘੰਟੇ ਵੀ ਡਿਊਟੀ ਕਰਦੇ ਹਨ।ਬ੍ਰਹਮਾ ਕੁਮਾਰੀ ਦੇ ਮੈਡੀਕਲ ਵਿੰਗ ਵੱਲੋਂ ਦਿਮਾਗ-ਸਰੀਰ-ਦਵਾਈ ਪ੍ਰੋਗਰਾਮ ਲਈ ਸੱਦਾ ਵੀ ਦਿੱਤਾ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਵੀਨੂੰ ਗੋਇਲ ਵੱਲੋਂ ਸਮੂਹ ਡਾਕਟਰਾਂ ਨੂੰ ਮੁਬਾਰਕਬਾਦ ਦਿੰਦਿਆ ਅਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ ਗਈ ।ਰਾਖੀ ਦੀਦੀ ਦਾ ਰੱਬੀ ਪਿਆਰ ਦਾ ਸੰਦੇਸ਼ ਸੁਣ ਕੇ ਸਾਰੇ ਡਾਕਟਰਾਂ ਨੇ ਭਵਿੱਖ ਵਿੱਚ ਹੋਰ ਵੀ ਪਿਆਰ ਨਾਲ ਬਿਮਾਰ ਲੋਕਾਂ ਦਾ ਇਲਾਜ ਕਰਨ ਦਾ ਸੰਕਲਪ ਲਿਆ ।

Advertisement
Advertisement
Advertisement
Advertisement
Scroll to Top