ਦੁਕਾਨਦਾਰ ਨੇ ਵਿਦਿਆਰਥਣ ਨੂੰ ਬੇਹੋਸ਼ ਕਰਕੇ ਕੀਤਾ ਰੇਪ

ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 01:49 PM

ਦੁਕਾਨਦਾਰ ਨੇ ਵਿਦਿਆਰਥਣ ਨੂੰ ਬੇਹੋਸ਼ ਕਰਕੇ ਕੀਤਾ ਰੇਪ
ਲੁਧਿਆਣਾ, 3 ਜੁਲਾਈ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਵਿਖੇ ਇਕ ਬਾਰਵੀਂ ਜਮਾਤ ਦੀ ਵਿਦਿਆਰਥਣ ਨੂੰ ਕਰਿਆਨੇ ਦੀ ਦੁਕਾਨ ਤੇ ਕੰਮ ਕਰਨ ਵਾਲੀ 16 ਸਾਲ ਦੀ ਲੜਕੀ ਨੂੰ ਨਸ਼ੀਲੀ ਵਸਤੂ ਪਿਲਾ ਕੇ ਉਸਦਾ ਰੇਪ ਕਰ ਦਿੱਤਾ ਹੈ।ਜਿਸ ਵਿਅਕਤੀ ਵਲੋਂ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਡਾਬਾ ਦੇ ਇੱਕ ਇਲਾਕੇ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸਦੀ 16 ਸਾਲ ਦੀ ਬੇਟੀ 12ਵੀਂ ਜਮਾਤ ਦੀ ਪੜ੍ਹਾਈ ਕਰਦੀ ਹੈ ਉਹ ਆਪਣਾ ਜੇਬ ਖਰਚ ਪੂਰਾ ਕਰਨ ਲਈ ਪੜ੍ਹਾਈ ਦੇ ਨਾਲ ਨਾਲ ਮੁਹੱਲਾ ਬੇਗੋਆਣਾ ਗਿੱਲ ਦੇ ਰਹਿਣ ਵਾਲੇ ਵਿਵੇਕ ਮਹਿਤਾ ਦੀ ਕਰਿਆਨੇ ਦੀ ਦੁਕਾਨ ਤੇ ਕੰਮ ਕਰਨ ਲੱਗ ਪਈ ਉਹ ਪਿਛਲੇ ਦੋ ਮਹੀਨੇ ਤੋਂ ਵਿਵੇਕ ਮਹਿਤਾ ਦੀ ਦੁਕਾਨ ਤੇ ਕੰਮ ਕਰ ਰਹੀ ਸੀ