Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 5:10 am

+91 90915 01313 , +91 90916 01313

punjabbanni@gmail.com
punjabbani@yahoo.com

ਖੇਤਰੀ ਪਾਰਟੀ ਦਾ ਕਾਰਜ ਅਤੇ ਮਹਤੱਤਾ ਨੂੰ ਅਣਗੌਲੇ ਨਹੀਂ ਕੀਤਾ ਜਾ ਸਕਦਾ

ਖੇਤਰੀ ਪਾਰਟੀ ਦਾ ਕਾਰਜ ਅਤੇ ਮਹਤੱਤਾ ਨੂੰ ਅਣਗੌਲੇ ਨਹੀਂ ਕੀਤਾ ਜਾ ਸਕਦਾ

ਖੇਤਰੀ ਪਾਰਟੀ ਦਾ ਕਾਰਜ ਅਤੇ ਮਹਤੱਤਾ ਨੂੰ ਅਣਗੌਲੇ ਨਹੀਂ ਕੀਤਾ ਜਾ ਸਕਦਾ
ਇਸ ਵੇਲੇ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਦੇਸ਼ ਭਰ ਦੀਆਂ ਖੇਤਰੀ ਪਾਰਟੀਆਂ ਮਜਬੂਰੀ ਨਾਲ ਅੱਗੇ ਵਧੀਆਂ ਤਾਂ ਪੰਜਾਬ ਦੀ ਅਤੇ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਤਿਹਾਸਿਕ ਤੌਰ ਤੇ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਕਰਦਾ ਨਜਰ ਆਇਆ। ਬੇਸ਼ਕ ਇਸ ਦੇ ਪਿੱਛੇ ਕਾਰਨ ਕੋਈ ਵੀ ਹੋਣ ਪਾਰਟੀ ਇਸ ਤੇ ਨਿਸ਼ਚਿਤ ਤੌਰ ਤੇ ਸਮੀਖਿਆ ਕਰਦੀ ਹੋਵੇਗੀ ਪਰ ਇਸ ਅਰਸ਼ੋ ਫ਼ਰਸ਼ ਤੇ ਆਏ ਸਿਆਸੀ ਹਲਾਤ ਨੇ ਬਹੁਤ ਸਾਰੀਆਂ ਗੰਭੀਰ ਸਥਿਤੀਆਂ ਪੰਜਾਬ ਦੇ ਸਾਹਮਣੇ ਖੜੀਆਂ ਕੀਤੀਆਂ ਹਨ। ਏਥੇ ਵੀ ਇਹ ਕਹਿ ਦੇਣਾ ਵਾਜਿਬ ਹੋਵੇਗਾ ਕਿ ਕਿਸੇ ਵੀ ਸੂਬੇ ਦੀ ਖੇਤਰੀ ਪਾਰਟੀ ਉਸ ਦਾ ਸਿਆਸੀ ਗਹਿਣਾ ਹੁੰਦਾ ਹੈ ਕਈ ਸੂਬਿਆਂ ਵਿੱਚ ਦੋ ਜਾਂ ਇਸ ਤੋਂ ਵੀ ਵੱਧ ਮਜ਼ਬੂਤ ਅਧਾਰ ਵਾਲੇ ਖੇਤਰੀ ਦਲ ਨੇ ਜਿਸ ਦੇ ਚਲਦੇ ਕਾਂਗਰਸ ਅਤੇ ਬੀਜੇਪੀ ਵਰਗੇ ਦਲਾਂ ਨੂੰ ਉਥੇ ਹੁਣ ਤਕ ਮਜ਼ਬੂਤੀ ਨਹੀਂ ਮਿਲੀ।
ਦੇਸ਼ ਦੀ ਤਾਜਾ ਹਾਲਾਤ ਨੂੰ ਸਮਝਣ ਤੋਂ ਬਾਅਦ ਖੇਤਰੀ ਪਾਰਟੀ ਅਕਾਲੀ ਦਲ ਦੀ ਸਥਿਤੀ ਸਮਝਣੀ ਹੋਰ ਵੀ ਸੌਖੀ ਹੋ ਜਾਂਦੀ ਹੈ। ਇਸ ਵੇਲੇ ਦੇਸ਼ ਦੀ ਸੱਤਾ ਤੇ ਕਾਬਜ਼ ਧਿਰ ਬੀਜੇਪੀ ਜਿਸ ਨੇ ਇਕਪਾਸੜ ਦੇਸ਼ ਵਿੱਚ ਧਰਮ ਦੀ ਜਾਤ ਦੀ ਸਿਆਸਤ ਕੀਤੀ ਇਸ ਤੇ ਇਲਜਾਮ ਵੀ ਗੰਭੀਰ ਲੱਗੇ ਤੇ ਪਿਛਲੇ ਦਿਨੀਂ ਲੋਕ ਸਭਾ ਹਾਊਸ ਅੰਦਰ ਜਿਸ ਤਰੀਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਿੰਦੂ ਵਰਗ ਦੇ ਇਰਦ ਗਿਰਦ ਅਪਣਾ ਭਾਸਣ ਰੱਖਿਆ ਗਿਆ ਉਸ ਨੇ ਸਾਫ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਅੰਦਰ ਵੀ ਇਸ ਧਰੁਵੀਕਰਨ ਦੀ ਸਿਆਸਤ ਨੂੰ ਹੋਰ ਉੱਭਾਰਿਆ ਜਾਵੇਗਾ। ਇਸ ਤੇ ਹੋਰ ਮਜਬੂਰੀ ਨਾਲ ਰਣਨੀਤੀ ਬਣਾਕੇ ਹਿੰਦੂ ਰਾਸ਼ਟਰ ਦੇ ਮਨਾਂਮੂਹੀ ਲਈ ਸੰਕਪਲ ਨੂੰ ਤੇਜ ਕੀਤਾ ਜਾਵੇਗਾ। ਜਿਸ ਦੀ ਉਦਾਰਹਣ ਸਹੁ ਚੁੱਕ ਸਮਾਗਮ ਤੋਂ ਨਜਰ ਆਈ ਸੀ ਜਿਸ ਵਿੱਚ ਇੱਕ ਸਾਂਸਦ ਨੇ ਜੈ ਹਿੰਦੂ ਰਾਸ਼ਟਰ ਦਾ ਨਾਅਰਾ ਲਗਾਇਆ ਸੀ ਜਿਸ ਤੋਂ ਸਾਫ ਸੀ ਕਿ ਅਗਲੀ ਰਣਨੀਤੀ ਬਿਲਕੁਲ ਸਾਫ ਤੇ ਸਪੱਸ਼ਟ ਹੈ।
ਪਰ ਬੀਜੇਪੀ ਇਸ ਗੱਲ ਤੋਂ ਮੁਨਕਰ ਨਜਰ ਆਉਂਦੀ ਹੈ ਕਿ ਜੇਕਰ ਦੇਸ਼ ਦਾ ਬਹੁਲਵਦੀ ਹਿੰਦੂ ਧਰਮ ਦੇ ਨਾਮ ਤੇ ਵੋਟ ਕਰਦਾ ਹੁੰਦਾ ਤਾਂ ਫੈਜ਼ਾਬਾਦ ਸੀਟ ਜਿਸ ਦੇ ਅੰਦਰ ਪੈਣ ਵਾਲੇ ਅਯੋਧਿਆ ਰਾਮ ਮੰਦਿਰ ਵਾਲੇ ਲੋਕ ਸਭਾ ਹਲਕੇ ਤੋਂ ਬੀਜੇਪੀ ਚੋਣ ਨਾ ਹਾਰਦੀ। ਮਤਲਬ ਬਿਲਕੁਲ ਸਾਫ਼ ਕਿ ਧਰਮ ਦੇ ਨਾਮ ਤੇ ਕੀਤੀ ਰਾਜਨੀਤੀ ਉਸ ਵੇਲੇ ਤੱਕ ਸਫਲਤਾਪੂਰਕ ਰਹਿ ਸਕਦੀ ਹੈ ਜਦੋਂ ਤੱਕ ਤੁਸੀ ਧਰਮ ਨੂੰ ਖਤਰਾ ਦੱਸ ਕਿ ਉਸ ਨੂੰ ਸਿਆਸੀ ਹਥਿਆਰ ਦੇ ਤੌਰ ਤੇ ਅਜਮਾਉਂਦੇ ਹੋਏ ਪਰ ਇਥੇ ਇਹ ਵੀ ਯਾਦ ਰੱਖਣਾ ਜਰੂਰੀ ਰਹਿੰਦਾ ਹੈ ਕਿ ਧਰਮ ਦੀ ਰਾਜਨੀਤੀ ਦਾ ਪੁੱਠਾ ਗੇੜ ਜਦੋਂ ਆਉਂਦਾ ਹੈ ਤਾਂ ਤੁਹਾਨੂੰ ਕਟਹਿਰੇ ਵਿੱਚ ਖੜਾ ਕਰਦਾ ਹੈ।
ਕਰੀਬ ਪਿਛਲੇ ਚਾਰ ਦਹਾਕੇ ਤੋਂ ਅਕਾਲੀ ਦਲ ਨੇ ਧਰਮ ਦੀ ਰਾਜਨੀਤੀ ਦਾ ਖੂਬ ਲਾਹਾ ਲਿਆ। ਧਰਮ ਖਤਰੇ ਵਿਚ ਹੈ ਪੰਥ ਖਤਰੇ ਵਿੱਚ ਹੈ ਇਸ ਤੇ ਸਿਆਸਤ ਸਰਗਰਮ ਰੂਪ ਵਿੱਚ ਕੀਤੀ। ਵਿਰੋਧੀ ਧਿਰ ਜਾਂ ਆਪਣੇ ਸਾਹਮਣੇ ਖੜੀ ਧਿਰ ਕਾਂਗਰਸ ਤੇ ਖ਼ੂਬ ਠੀਕਰਾ ਭੱਜਦਾ ਰਿਹਾ । ਇਸ ਦਾ ਸਭ ਤੋਂ ਵੱਧ ਸਿਆਸੀ ਲਾਹਾ ਅਕਾਲੀ ਦਲ ਨੂੰ ਹੋਇਆ। ਹਾਲਾਂਕਿ ਕਿ ਸਿਰਫ ਅਕਾਲੀ ਦਲ ਵਿੱਚ ਹੀ ਸਿੱਖ ਨਹੀਂ ਸਨ ਕਾਂਗਰਸ ਵਿੱਚ ਵੀ ਸਿੱਖ ਸਨ ਦੋਹਾਂ ਪਾਰਟੀਆਂ ਦੇ ਕੇਡਰ ਵਿਚ ਵੀ ਸਿੱਖ ਵੋਟਰਾਂ ਦਾ ਵੱਡਾ ਹਿੱਸਾ ਸੀ ਪਰ ਇਸ ਦੇ ਬਾਵਜੂਦ ਅਕਾਲੀ ਦਲ ਆਪਣੇ ਝੰਡੇ ਹੇਠ ਵੱਡੀ ਗਿਣਤੀ ਵਿਚ ਸਿੱਖ ਵੋਟਰਾਂ ਨੂੰ ਇਕੱਠਾ ਕਰਨ ਵਿੱਚ ਕਾਮਯਾਬ ਰਿਹਾ ਜਿਸ ਦਾ ਕਾਰਨ ਸਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਨੂੰ ਅਕਾਲੀ ਦਲ ਨੇ ਸਿਆਸੀ ਹਥਿਆਰ ਦੇ ਤੌਰ ਤੇ ਵਰਤਿਆ ।
ਜਿਸ ਧਰਮ ਦੀ ਸਰਗਰਮ ਸਿਆਸਤ ਵਿੱਚੋ ਅਕਾਲੀ ਦਲ ਨਿਕਲਿਆ ਉਸ ਧਰਮ ਦੀ ਸਿਆਸਤ ਨੇ ਅਕਾਲੀ ਦਲ ਨੂੰ ਨਿਘਾਰ ਰੂਪ ਵਿੱਚ ਖੜਾ ਕੀਤਾ । ਜਿੰਮੇਵਾਰਿਕ ਤੌਰ ਤੇ ਅਕਾਲੀ ਦਲ ਨੇ ਧਰਮ ਦੇ ਝੰਡੇ ਹੇਠ ਜਿਆਦਾਤਰ ਸਿਆਸੀ ਹਿਤਾਂ ਦੀ ਪੂਰਤੀ ਕੀਤੀ। ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਛਿੱਕੇ ਟੰਗ ਕੇ ਸੱਤਾ ਦਾ ਮੋਹ ਹਿਰਦੇ ਤੱਕ ਪਾਲਿਆ। ਸਿਆਸੀ ਝੰਡੇ ਹੇਠ ਧਾਰਮਿਕ ਸਿਧਾਂਤ, ਪੰਥਕ ਹਿੱਤ ਅਤੇ ਖੇਤਰੀ ਹਿੱਤਾਂ ਨੂੰ ਤਿਲਾਂਜਲੀ ਦਿੱਤੀ।
ਅਕਾਲੀ ਦਲ ਧਰਮ ਅਤੇ ਸਿਆਸਤ ਨੂੰ ਵੱਖ ਨਹੀ ਕਰ ਪਾਇਆ। ਐੱਸਜੀਪੀਸੀ ਨੂੰ ਸਿੱਖਾਂ ਦੀ ਬਲ ਪੂਰਵਕ ਸਮਰੱਥ ਬਣਾਉਣ ਤਾਂ ਕਮਜੋਰ ਕੀਤਾ। ਹੁਕਮ ਵਜਾਓ ਅਤੇ ਡਿਕਟੇਟਰ ਭਾਵਨਾ ਵਾਲੀ ਸਿਆਸੀ ਸੋਚ ਨੇ ਪੰਥਕ ਸਿਰਮੌਰ ਸੰਸਥਾ ਨੂੰ ਕਮਜੋਰ ਕਰਨ ਦਾ ਕੰਮ ਕੀਤਾ। ਜਥੇਦਾਰ ਸਾਹਿਬਾਨਾਂ ਤੋਂ ਸਿਆਸੀ ਹਿੱਤ ਦਬਾਅ ਹੇਠ ਪੂਰੇ ਕਰਵਾਉਣ ਤੋਂ ਲੈਕੇ ਪੰਥਕ ਕਸੌਟੀ ਤੇ ਖਰੇ ਉਤਰਨ ਵਾਲੇ ਅਤੇ ਵੇਲੇ ਸਮੇਂ ਅਕਾਲੀ ਦਲ ਦੀ ਸਿਆਸੀ ਸੂਝ ਕੰਮ ਨਹੀਂ ਕਰ ਪਾਈ। ਧਰਮ ਦੇ ਨਾਮ ਤੇ ਕੀਤੀ ਗਈ ਸਿਆਸਤ ਨੇ ਅਜਿਹੇ ਸਿਆਸੀ ਹਿਤਾਂ ਦੀ ਲਾਲਸਾ ਪੈਦਾ ਕੀਤੀ ਕਿ ਸ੍ਰੋਮਣੀ ਕਮੇਟੀ ਨੂੰ ਆਪਣੇ ਸਿਆਸੀ ਕਮਾਊ ਪੁੱਤ ਵਾਂਗ ਵਰਤਿਆ।
ਅਕਾਲੀ ਲੀਡਰਸ਼ਿਪ ਦੀ ਬਦਕਿਸਮਤੀ ਰਹੀ ਕਿ ਇਹ ਧਰਮ ਅਤੇ ਰਾਜਨੀਤੀ ਨੂੰ ਅਨਿਖੜਵੇਂ ਤੌਰ ਤੇ ਸਮਝ ਨਹੀਂ ਪਾਇਆ ਅਤੇ ਵੱਖ ਨਹੀਂ ਕਰ ਪਾਇਆ। ਅਕਾਲੀ ਦਲ ਨੇ ਸੂਬੇ ਦੇ ਅਤੇ ਖਾਸ ਕਰਕੇ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖ ਭਾਈਚਾਰੇ ਨੂੰ ਇਹ ਸੁਨੇਹਾ ਦੇਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਕਿ ਪੰਥ ਅਤੇ ਪੰਜਾਬ ਦੀ ਨੁਮਾਇੰਦਾ ਜਥੇਬੰਦੀ ਮਹਿਜ ਅਕਾਲੀ ਦਲ ਹੈ ਪਰ ਜਿਹੜਾ ਪੰਥਕ ਨਿਘਾਰ ਅਤੇ ਪੰਜਾਬ ਦੇ ਹਿਤਾਂ ਨੂੰ ਖੂਹ ਵਿੱਚ ਸੁੱਟਣਾ ਦਾ ਕੰਮ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੋਇਆ ਉਸ ਲਈ ਕਦੇ ਜਿੰਮੇਵਾਰੀ ਨਹੀਂ ਕਬੂਲੀ।
ਅਕਾਲੀ ਦਲ ਪਿਛਲੇ ਦਸ ਸਾਲ ਤੋਂ ਇਹ ਸਮਝਣ ਵਿਚ ਨਾਕਾਮ ਰਿਹਾ ਕਿ ਸੂਬੇ ਦਾ ਵੋਟਰ ਹਮੇਸ਼ਾ ਹੀ ਲਾਲਸਾ ਵਾਦੀ ਸਿਆਸੀ ਹਿਤਾਂ ਦੀ ਪੂਰਤੀ ਕਰਨ ਵਾਲਿਆਂ ਦੇ ਖਿਲਾਫ ਰਿਐਕਟ ਕਰਦਾ ਰਿਹਾ ਹੈ। ਸੂਬੇ ਦਾ ਵੋਟਰ ਚਾਹੇ ਓਹ ਪੰਥਕ ਮਰਿਯਾਦਾ ਦੀ ਭਾਵਨਾ ਵਿੱਚ ਵਹਿਣ ਵਾਲਾ ਹੋਵੇ ਜਾਂ ਹਿੰਦੂ ਭਾਵਨਾ ਵਿਚ ਹੋਵੇ ਉਹ ਸੁਭਾਅ ਪੱਖ ਤੋਂ ਹਮੇਸ਼ਾ ਇਕੋ ਜਿਹਾ ਰਿਹਾ। ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਉਤੇਜਿਤ ਹਨ ਕਰਮ ਅਤੇ ਧਰਮ ਦੇ ਪ੍ਰਤੀ ਕਦੇ ਅਵੇਸਲੇ ਨਹੀਂ ਹੋਏ। ਜਦੋਂ ਤੱਕ ਅਕਾਲੀ ਦਲ ਦੀ ਇਸ ਗੱਲ ਦਾ ਯਕੀਨ ਰਿਹਾ ਕਿ ਅਕਾਲੀ ਦਲ ਦੇ ਇਸ ਦਾਅਵੇ ਵਿੱਚ ਥੋੜੀ ਬਹੁਤੀ ਵੀ ਸਚਾਈ ਹੈ ਕਿ ਪੰਥ ਨੂੰ ਖਤਰਾ ਹੈ ਤਾਂ ਸਿਰ ਜੋੜ ਅਕਾਲੀ ਦਲ ਨਾਲ ਖੜ੍ਹਿਆ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਭਾਵਨਾ ਅਤੇ ਗੱਲ ਤੋਂ ਦੂਰੀ ਕਰ ਗਿਆ ਤਾਂ ਪੰਥਕ ਅਤੇ ਸੂਬੇ ਦੇ ਵੋਟਰਾਂ ਨੇ ਚਲਦਾ ਕਰ ਦਿੱਤਾ ।
ਖਾਸ ਤੌਰ ਤੇ ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਡੇਰੇਦਾਰ ਨਾਲ ਨਿੱਭਾਈ ਯਾਰੀ ਨੇ ਅਕਾਲੀ ਦਲ ਨੂੰ ਉਸ ਜਮਾਤ ਵਿਚ ਲਿਆ ਖੜ੍ਹਾ ਕੀਤਾ ਜਿਸ ਜਮਾਤ ਵਿਚ ਕਾਂਗਰਸ ਆਉਂਦੀ ਰਹੀ ਅਤੇ ਜਿਸ ਤੇ ਹਮੇਸ਼ਾ ਅਕਾਲੀ ਦਲ ਨੇ ਪੰਥਕ ਵਿਰੋਧੀ ਹੋਣ ਦਾ ਇਲਜਾਮ ਲਗਾਇਆ। ਇਸ ਤੋਂ ਬਾਅਦ ਡੇਰੇਦਾਰ ਦੇ ਕੇਸ ਵਾਪਿਸ ਲੈਣਾ ਇਸ ਨੂੰ ਲਾਈਨ ਨੂੰ ਹੋਰ ਮਜ਼ਬੂਤ ਕਰਦਾ ਗਿਆ ਬੇਸ਼ਕ ਉਸ ਵੇਲੇ ਸਰਕਾਰ ਦੁਬਾਰਾ ਬਣੀ ਅਤੇ ਅਕਾਲੀ ਦਲ ਸੱਤਾ ਦੀ ਨਹੀਂ ਸ਼ੇਰ ਦੀ ਸਵਾਰੀ ਕਰ ਬੈਠਾ।
ਏਸੇ ਸ਼ੇਰ ਦੀ ਸਵਾਰੀ ਨੇ ਭਰਮ ਭੁਲੇਖਾ ਦਿੱਤਾ ਕਿ ਸੁਮੇਧ ਸੈਣੀ ਨੂੰ ਡੀਜੀਪੀ ਤੱਕ ਲਗਵਾ ਦਿੱਤਾ ਅਤੇ ਇਜ਼ਹਾਰ ਆਲਮ ਪਰਿਵਾਰ ਨੂੰ ਸਿਆਸੀ ਤਾਕਤ ਦੇ ਦਿੱਤੀ। ਪੰਥਕ ਹਿਤੈਸ਼ੀ ਲੋਕਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੁੰਦਾ ਵੇਖਿਆ ਅਤੇ ਚੁੱਪੀ ਸਹੀ ਸਮੇਂ ਦੀ ਉਡੀਕ ਤੱਕ ਰੱਖੀ। ਬੇਅਦਬੀ ਦਾ ਭਾਣਾ ਅਤੇ ਉਸ ਤੇ ਸਰਕਾਰ ਵਲੋ ਸੀਰੀਅਸ ਰੋਲ ਨਾ ਨਿਭਾਅ ਪਾਉਣਾ ਉਸ ਨੇ ਅਕਾਲੀ ਦਲ ਖਾਸ ਤੌਰ ਤੇ ਪੰਥਕ ਸਰਕਾਰ ਦੀ ਮਹਿਜ ਤੇ ਮਹਿਜ ਸਿਆਸੀ ਮੁਫ਼ਾਦ ਪਾਲਣ ਦੀ ਗੱਲ ਨੂੰ ਸਭ ਦੇ ਸਹਮਣੇ ਲਿਆ ਖੜਾ ਕੀਤਾ ਅਤੇ ਡੇਰੇਦਾਰ ਨੂੰ ਮੁਆਫੀ ਦਿਵਾ ਕੇ ਇਸ ਤੇ ਮੋਹਰ ਲਗਾ ਦਿੱਤੀ ਕਿ ਸ਼ੇਰ ਦੀ ਕੀਤੀ ਸਵਾਰੀ ਅਤੇ ਸਵਾਰੀ ਕਰਨ ਵਾਲਾ ਸਿਆਸੀ ਭੁਲੇਖਾ ਪਾਲਣ ਲਗਾ ਹੈ। ਕੋਟਕਪੂਰਾ ਗੋਲੀ ਕਾਂਡ ਅਤੇ ਬਹਿਬਲ ਕਲਾਂ ਕਾਂਡ ਨੇ ਪੰਥਕ ਹੋਣ ਦਾ ਮਖੌਟਾ ਉਤਾਰ ਕੇ ਦੂਰ ਵਗਾ ਮਾਰਿਆ। 2016 ਵਿੱਚ ਪੰਥਕ ਧਿਰਾਂ ਵਲੋਂ ਬੁਲਾਏ ਸਰਬੱਤ ਖਾਲਸਾ ਨੇ ਮਖੌਟੇ ਵਾਲੀ ਸਿਆਸਤ ਤੋਂ ਆਮ ਸਿੱਖ ਵੋਟਰਾਂ ਨੂੰ ਅਕਾਲੀ ਦਲ ਤੋਂ ਹਮੇਸ਼ਾ ਦੂਰ ਕਰ ਦਿੱਤਾ। ਬੇਸ਼ਕ ਸਰਬੱਤ ਖਾਲਸਾ ਲੀਡਰਸ਼ਿਪ ਤੇ ਚਿੱਟੇ ਪੰਥਕ ਹੋਣ ਦਾ ਇਲਜਾਮ ਲਗਾਇਆ ਗਿਆ ਪਰ ਆਪਣੀ ਗਲਤੀ ਕਦੇ ਸੁਧਾਰਨ ਦੀ ਕੋਸ਼ਿਸ਼ ਦੀ ਬਜਾਏ ਬਚਾਅ ਪੱਖ ਨੂੰ ਮਜ਼ਬੂਤ ਕੀਤਾ।
ਜਿਸ ਦੇ ਚਲਦੇ ਅਕਾਲੀ ਦਲ ਸਮੀਖਿਆ ਕਰਦੇ ਹੋਏ ਇਹ ਸਮਝਣ ਵਿੱਚ ਨਾਕਾਮ ਰਿਹਾ ਕਿ ਗਲਤੀ ਕਿੱਥੇ ਹੋਈ ਜਾਂ ਕਿਉ ਨਹੀਂ ਲੋਕ ਵਿਸ਼ਵਾਸ ਕਰ ਪਾ ਰਹੇ ਇਸ ਤੇ ਉਲਝ ਕਿ ਹਮੇਸ਼ਾ ਰਹਿ ਰਿਹਾ ਹੈ। ਜਿਸ ਅਕਾਲੀ ਦਲ ਦੀ ਜਿੰਮੇਵਾਰੀ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਇਹ ਬਣਦੀ ਸੀ ਕਿ ਧਰਮ ਪਹਿਲਾਂ ਰਾਜਨੀਤੀ ਬਾਅਦ ਵਿੱਚ ਇਸ ਦੇ ਉਲਟ ਬਿਰਤਾਂਤ ਸਿਰਜਿਆ। ਜੇਕਰ ਪਿਛਲੇ ਦੋ ਦਹਾਕਿਆਂ ਵਿਚ ਧਰਮ ਦੀ ਜੜ ਨੂੰ ਕਿਸੇ ਨੇ ਦਾਤਰੀ ਪਾਈ ਤਾਂ ਉਸ ਅਕਾਲੀ ਲੀਡਰਸ਼ਿਪ ਦਾ ਰੋਲ ਦਾ ਵੱਧ ਰਿਹਾ।
ਅਕਾਲੀ ਦਲ ਕਦੇ ਵੀ ਹਲਾਤਾਂ ਨੂੰ ਨਹੀਂ ਸਮਝ ਪਾਇਆ। ਧਰਮ ਜੇਕਰ ਅਕਾਲੀ ਦਾ ਵੱਡਾ ਸਿਆਸੀ ਹਿੱਸਾ ਸੀ ਤਾਂ ਕਿਸਾਨ ਦੂਜਾ ਵੱਡਾ ਹਿਸਾ ਸੀ ਜਿਸ ਕਿਸਾਨ ਨੂੰ ਅਕਾਲੀ ਦਲ ਬੈਠੇ ਬਿਠਾਏ ਆਪਣੇ ਸਿਆਸੀ ਦੁਸ਼ਮਣ ਸੁਹੇੜੇ। ਅਕਾਲੀ ਦਲ ਆਪਣੇ ਭਾਈਵਾਲ ਬੀਜੇਪੀ ਦੇ ਅੱਖਾਂ ਬੰਦ ਕਰ ਖੇਤੀ ਕਾਨੂੰਨਾਂ ਤੇ ਪੱਖ ਪੂਰਦਾ ਰਿਹਾ ਇਥੋਂ ਤਕ ਬੀਜੇਪੀ ਜਾਂ ਕੇਂਦਰ ਸਰਕਾਰ ਦੀ ਵਕਾਲਤ ਕਰਦਾ ਰਿਹਾ। ਜਦੋਂ ਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਰਾਹ ਦਿਸੇਰਾ ਮੰਨ ਰਹੇ ਸਨ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਨਰੇਂਦਰ ਤੋਮਰ ਤੋਂ ਚਿੱਠੀ ਲਿਆ ਕੇ ਪਾਰਟੀ ਦਫਤਰ ਵਿਚ ਪ੍ਰੈਸ ਕਾਨਫਰੰਸ ਕਰਦੇ ਹਨ ਕਿ ਕਾਨੂੰਨਾਂ ਵਿਚ ਕੁਝ ਵੀ ਗਲਤ ਨਹੀਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਵੱਖ ਵੱਖ ਮੰਚ ਤੋਂ ਕਿਸਾਨਾਂ ਨੂੰ ਕਾਂਗਰਸ ਦੇ ਏਜੰਟ ਜਾਂ ਫਿਰ ਕਾਂਗਰਸ ਦੇ ਬਹਿਕਾਵੇ ਵਿੱਚ ਆਏ ਬੋਲਿਆ ਗਿਆ ਅਤੇ ਕੇਂਦਰੀ ਮੰਤਰੀ ਬੀਬਾ ਹਰਮਸਿਰਤ ਕੌਰ ਬਾਦਲ ਵੱਲੋ ਵੀ ਕਈ ਦਫਾ ਕਿਸਾਨਾਂ ਨੂੰ ਮਾੜੀ ਸ਼ਬਾਦਵਲੀ ਬੋਲੀ ਗਈ। ਜਦੋਂ ਤਕ 423 ਕਿਸਾਨ ਸ਼ਹੀਦ ਨਹੀਂ ਹੋਏ ਓਹਨਾ ਸਮਾਂ ਅਕਾਲੀ ਦਲ ਸਿੱਧੇ ਤੌਰ ਤੇ ਬੀਜੇਪੀ ਨਾਲ ਯਾਰੀ ਉਗਾਉਂਦਾ ਰਿਹਾ ਅਤੇ ਜਦੋਂ ਕਿਸਾਨਾਂ ਨੇ ਅਕਾਲੀ ਦਲ ਨੂੰ ਘੇਰਨਾ ਸ਼ੁਰੂ ਕੀਤਾ ਤਾਂ ਅਕਾਲੀ ਦਲ ਯੂ ਟਰਨ ਇਕਦਮ ਮਾਰਦਾ ਹੈ। ਬਹੁਤੇ ਕਿਸਾਨ ਆਗੂ ਇਹ ਮੰਨਦੇ ਹਨ ਕਿ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਵਿਚ ਕਿਸਾਨ ਵਿਰੋਧੀ ਭਮਿਕਾ ਅਦਾ ਕੀਤੀ ਹੈ ਬੇਸ਼ਕ ਏਸ ਤੋ ਬਾਅਦ ਅਕਾਲੀ ਦਲ ਖੇਤੀ ਕਾਨੂੰਨਾਂ ਦੇ ਸੰਸਦ ਵਿਚ ਖਿਲਾਫ ਭੁਗਤਿਆ ਪਰ ਉਸ ਸਮੇਂ ਤਕ ਯਕੀਨ ਤੇ ਵਿਸ਼ਵਾਸ਼ ਬੁਰੇ ਤਰੀਕੇ ਨਾਲ ਖੋਹ ਚੁੱਕਾ ਸੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ਜਿਹੜਾ ਕਿ ਸਾਹਨੇਵਾਲ ਦਿੱਤਾ ਗਿਆ ਕਿ ਮੇਰਾ ਇਸ਼ਾਰਾ ਕਾਫੀ ਹੈ ਕਿਸਾਨ ਲੱਭਣੇ ਨਹੀਂ ਉਸ ਨੇ ਕਿਸਾਨਾਂ ਨੂੰ ਸਿੱਧਾ ਵੰਗਾਰਿਆ।
ਅਕਾਲੀ ਲੀਡਰਸ਼ਿਪ ਇਸ ਗੱਲ ਨੂੰ ਹਮੇਸ਼ਾ ਦਰਕਿਨਾਰ ਕਰਦੀ ਰਹੀ ਕਿ ਪੰਜਾਬ ਦੇ ਵੋਟਰ ਚਾਹੇ ਉਹ ਸਿੱਖ ਹੈ ਚਾਹੇ ਉਹ ਹਿੰਦੂ ਮੁਸਲਿਮ ਹੈ ਓਹ ਹਮੇਸ਼ਾ ਸਾਂਝੀ ਵਾਲਤਾ ਦੇ ਫਲਸਫੇ ਨਾਲ ਬੰਨ੍ਹਿਆ ਰਿਹਾ ਹੈ। ਪੰਜਾਬੀਆਂ ਦੇ ਖੂਨ ਦੇ ਵਿੱਚ ਇਸ ਗੱਲ ਨੂੰ ਮੰਨਿਆ ਜਾਂਦਾ ਹੈ ਕਿ ਇਹ ਚੁਸਤ ਚਲਾਕੀ ਕਰਨ ਵਾਲੇ ਦੇ ਖਿਲਾਫ ਹਿਕ ਡਾਹ ਕੇ ਖੜਦੇ ਹਨ। ਵੱਡੇ ਵੱਡੇ ਨਾਦਰਸ਼ਾਹ ਦਾ ਰਸਤਾ ਹਮੇਸ਼ਾ ਪੰਜਾਬੀਆਂ ਨੇ ਰੋਕਿਆ। ਹਮੇਸ਼ਾ ਮਾੜੇ ਅਤੇ ਗਊ ਗਰੀਬ ਦੀ ਰੱਖਿਆ ਕਰਨਾ ਆਪਣਾ ਫਰਜ਼ ਸਮਝਿਆ। ਇਸ ਕਰਕੇ ਅੰਗਰੇਜ਼ੀ ਹਕੂਮਤ ਤੱਕ ਟਾਕਰਾ ਪੰਜਾਬੀ ਖੂਨ ਅਤੇ ਸਿੱਖਾਂ ਨੇ ਲਿਆ। ਹਮੇਸ਼ਾ ਓਹਨਾ ਤਾਕਤਵਰ ਧਿਰਾਂ ਖਿਲਾਫ ਭੁਗਤਿਆ ਜਿਨਾ ਨੇ ਇਹਨਾਂ ਨੂੰ ਚੁਣੌਤੀ ਦਿੱਤੀ। 2022 ਦੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਵੀ ਇਸ ਸੁਭਾਅ ਦੇ ਨੇੜੇ ਤੇੜੇ ਸੀ। ਜਿੱਥੇ ਪੰਜਾਬੀਆਂ ਨੇ ਜਿਤਾਉਣ ਦੀ ਬਜਾਏ ਹਰਾਉਣ ਲਈ ਵੋਟ ਕੀਤਾ। ਪੰਜਾਬ ਦੇ ਲੋਕਾਂ ਨੇ ਵਕਤੀ ਬਦਲਾਅ ਨੂੰ ਚੁਣ ਕੇ ਸਿਆਸੀ ਦਲਾਂ ਨੂੰ ਸਾਫ ਸੁਨੇਹਾ ਦਿੱਤਾ ਕਿ ਇਹ ਕਿਸੇ ਦੇ ਬੱਝੇ ਹੋਏ ਨਹੀਂ ਹਨ। ਅਣਖ ਅਤੇ ਦਿਆਲੂ ਭਾਵਨਾ ਨਾਲ ਵਹਿਣ ਵਾਲਾ ਪੰਜਾਬੀ ਵੋਟਰ ਆਪਣਿਆਂ ਵੱਲੋਂ ਕੀਤਾ ਗਿਆ ਬੁਰਾ ਸਲੂਕ ਅਤੇ ਬੇਗਾਨੀਆਂ ਵਲੋਂ ਕੀਤਾ ਗਿਆ ਉਪਕਾਰ ਹਮੇਸ਼ਾ ਜ਼ਹਿਨ ਦੇ ਵਿੱਚ ਰੱਖਦਾ ਹੈ । ਜਿਸ ਨੂੰ ਅਕਾਲੀ ਦਲ ਸਮਝਣ ਵਿਚ ਨਾਕਾਮ ਰਿਹਾ ਅਤੇ ਇਸ ਵੇਲੇ ਪੰਜਾਬੀ ਚੌਧਰ ਦੀ ਸਿਆਸਤ ਦੇ ਖਿਲਾਫ ਹਨ ਜਿਸ ਦਾ ਨਤੀਜਾ ਤਮਾਮ ਓਹਨਾ ਲੋਕਾਂ ਲਈ ਰਹੇਗਾ ਜਿਹੜੇ ਸੇਵਾ ਭਾਵਨਾ ਦੀ ਬਜਾਏ ਚੌਧਰੀ ਹਿਤ ਪਾਲਣ ਵਾਲੇ ਹੋਣਗੇ।

Advertisement
Advertisement
Advertisement
Advertisement
Scroll to Top