ਕਰਨਾਲ ਵਿੱਚ ਮਾਲ ਗੱਡੀ ਦੇ ਪਟੜੀ ਤੋਂ ਲੀਹੋ ਲੱਥੀ ਹੋਣ ਕਾਰਨ ਕੰਟੇਨਰ ਚਲਦੀ ਗੱਡੀ ਵਿੱਚੋਂ ਡਿੱਗੇ
ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 11:55 AM

ਕਰਨਾਲ ਵਿੱਚ ਮਾਲ ਗੱਡੀ ਦੇ ਪਟੜੀ ਤੋਂ ਲੀਹੋ ਲੱਥੀ ਹੋਣ ਕਾਰਨ ਕੰਟੇਨਰ ਚਲਦੀ ਗੱਡੀ ਵਿੱਚੋਂ ਡਿੱਗੇ
ਕਰਨਾਲ, 2 ਜੁਲਾਈ : ਦਿੱਲੀ-ਅੰਬਾਲਾ ਰੇਲਵੇ ਟਰੈਕ ’ਤੇ ਕਰਨਾਲ ਦੇ ਤਰਾਵੜੀ ਨੇੜੇ ਅੱਜ ਸਵੇਰ ਮਾਲ ਗੱਡੀਆਂ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਜਿਸ ਕਾਰਨ ਰੇਲ ਆਵਾਜਾਈ ਠੱਪ ਹੋ ਗਈ। ਇਸ ਘਟਨਾ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੋਵਾਂ ਦਿਸ਼ਾਵਾਂ ਵਿੱਚ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਹੈ। ਇਸ ਦੌਰਾਨ ਕਿਸੇ ਦੇ ਜ਼ਖਮੀ ਜਾਂ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
