ਕੈਨੇਡਾ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਪਾਣੀ ’ਚ ਡੁੱਬਣ ਕਾਰਨ ਮੌਤ
ਕੈਨੇਡਾ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਪਾਣੀ ’ਚ ਡੁੱਬਣ ਕਾਰਨ ਮੌਤ
ਪਟਿਆਲਾ, ਦੇਵੀਗੜ੍ਹ, 5 ਜੁਲਾਈ : ਵਿਧਾਨ ਸਭਾ ਹਲਕਾ ਸਨੌਰ ਅਧੀਨ ਆਉਂਦੇ ਪਿੰਡ ਬ੍ਰਹਮਪੁਰ ਅੱਜ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਦੇ ਸਾਬਕਾ ਸਰਪੰਚ ਅੰਗ੍ਰੇਜ਼ ਸਿੰਘ ਦੇ ਭਤੀਜੇ ਹਰਮਨ ਸਿੰਘ ਸੰਧੂ ਦੀ ਕੈਨੇਡਾ ਦੇ ਵੈਨਕੂਵਰ ਤੋਂ ਪਾਣੀ ਵਿਚ ਡੁੱਬ ਕੇ ਮੌਤ ਹੋਣ ਦੀ ਖਬਰ ਆਈ। ਸਾਬਕਾ ਸਰਪੰਚ ਅੰਗਰੇਜ਼ ਸਿੰਘ ਬ੍ਰਹਮਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਹਰਮਨ ਸਿੰਘ ਸੰਧੂ ਪੁੱਤਰ ਸਤਨਾਮ ਸਿੰਘ ਜੋ ਕਿ ਤਕਰੀਬਨ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਵੈਨਕੂਵਰ ਸਰੀ ਕੈਨੇਡਾ ਵਿਖੇ ਗਿਆ ਸੀ, ਜਿਸ ਦੀ ਬੀਤੇ ਕੱਲ੍ਹ ਪਾਣੀ ਵਿਚ ਡੁੱਬਣ ਕਰ ਕੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਮਨ ਸਿੰਘ ਦੀ ਉਮਰ 21 ਸਾਲ ਸੀ ਅਤੇ ਉਹ ਦੋ ਭਰਾ ਸਨ। ਉਨ੍ਹਾਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਗੁਹਾਰ ਲਗਾਈ ਹੈ ਕਿ ਮ੍ਰਿਤਕ ਹਰਮਨ ਸਿੰਘ ਦੀ ਲਾਸ਼ ਪਿੰਡ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।