Breaking News ਅੰਗ੍ਰੇਜ਼ਾਂ ਦੇ ਜਮਾਨੇ ਦੇ ਕਾਨੂੰਨਾਂ ਵਿਚ ਲਿਆਂਦੀ ਤਬਦੀਲੀ ਵਾਲੇ ਕਾਨੂੰਨ ਅੱਜ ਹੋਣਗੇ ਲਾਗੂਬਾਗੀ ਅਕਾਲੀਆਂ ਨੇ ਸੌਪਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੁਨਾਹ ਪੱਤਰਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਸਦ ਮੈਬਰਾਂ ਨੇ ਹੱਥ ਵਿੱਚ ਤਖਤੀਆਂ ਫੜ ਕੇਦਰ ਸਰਕਾਰ ਖਿਲਾਫ ਲਗਾਏ ਨਾਅਰੇਸ੍ਰੀ ਖਡੂਰ ਸਾਹਿਬ ਤੋਂ ਚੋਣ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸਹੂੰ ਚੁੱਕਣ ਦੀ ਮਿਲੀ ਮਨਜੂਰੀਮੱਧ ਪ੍ਰਦੇਸ਼ ਦੇ ਅਲੀਰਾਜਪੁਰ ਵਿਚ ਇੱਕੋ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਲਟਕਦੀਆਂਅੱਜ ਤੋਂ ਹੀ ਲਾਗੂ ਹੋਏ ਤਿੰਨ ਨਵੇਂ ਅਪਰਾਧਿਕ ਕਾਨੂੰਨ ਤਹਿਤ ਦੇਸ਼ `ਚ ਪਹਿਲੀ ਐਫ. ਆਈ. ਆਰ. ਦਰਜਪੱਛਮ ਬੰਗਾਲ : ਔਰਤ ਦੀ ਸ਼ਰੇਆਮ ਕੀਤੀ ਕੁੱਟਮਾਰ : ਵਿਵਾਦਾਂ ਵਿੱਚ ਘਿਰੀ ਮਮਤਾ ਬੈਨਰਜੀਜਲੰਧਰ ਦੇ ਵਪਾਰੀ ਤੇ ਸਮਾਜ ਸੇਵੀ ਰਾਜ ਕੁਮਾਰ ਕਲਸੀ ਨੇ ਕੀਤੀ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤਅਮਰੀਕਾ ਕਰਵਾਏਗਾ ਅੰਮ੍ਰਿਤਪਾਲ ਸਿੰਘ ਦੀ ਰਿਹਾਈ!, ਉਪ-ਰਾਸ਼ਟਰਪਤੀ ਕੋਲ ਪਹੁੰਚਿਆ ਮਾਮਲਾ

ਹਾਦਸਾ : ਮਾਂ-ਪੁੱਤ ਨੂੰ ਰੇਲਗੱਡੀ ਨੇ ਮਾਰੀ ਫੇਟ ਪੁੱਤ ਦੀ ਹੋਈ ਮੌਤ, ਮਾਂ ਗੰਭੀਰ ਜ਼ਖਮੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 29 June, 2024, 05:20 PM

ਹਾਦਸਾ : ਮਾਂ-ਪੁੱਤ ਨੂੰ ਰੇਲਗੱਡੀ ਨੇ ਮਾਰੀ ਫੇਟ ਪੁੱਤ ਦੀ ਹੋਈ ਮੌਤ, ਮਾਂ ਗੰਭੀਰ ਜ਼ਖਮੀ
ਚੰਡੀਗੜ : ਖੰਨਾ ‘ਚ ਰੇਲਵੇ ਲਾਈਨ ਪਾਰ ਕਰਕੇ ਗੋਲਗੱਪਾ ਖਾਣ ਜਾ ਰਹੇ ਮਾਂ-ਪੁੱਤ ਦੀ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਲਲਹੇੜੀ ਰੋਡ ਰੇਲਵੇ ਫਲਾਈਓਵਰ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਕਰਨ (24) ਵਾਸੀ ਨੰਦੀ ਕਲੋਨੀ ਖੰਨਾ ਵਜੋਂ ਹੋਈ ਹੈ, ਜਦਕਿ ਗੰਭੀਰ ਜ਼ਖ਼ਮੀ ਮਾਂ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਬੀਤੀ ਰਾਤ ਆਪਣੇ ਬੇਟੇ ਨਾਲ ਬਲੱਡ ਸੈਂਪਲ ਦੇਣ ਲਈ ਇਕ ਨਿੱਜੀ ਹਸਪਤਾਲ ਆਈ ਸੀ। ਸੈਂਪਲ ਦੀ ਰਿਪੋਰਟ ਸਬੰਧੀ ਜਦੋਂ ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਨੂੰ ਕੁਝ ਸਮੇਂ ਬਾਅਦ ਆਉਣ ਲਈ ਕਿਹਾ ਤਾਂ ਮਾਂ-ਪੁੱਤ ਨੇੜਲੀ ਰੇਲਵੇ ਲਾਈਨ ਪਾਰ ਕਰਕੇ ਗੋਲਗੱਪਾ ਖਾਣ ਲਈ ਨਿਕਲ ਗਏ। ਜਿਵੇਂ ਹੀ ਮਾਂ-ਪੁੱਤ ਰੇਲਵੇ ਲਾਈਨ ਪਾਰ ਕਰਨ ਲੱਗੇ ਤਾਂ ਦੋਵਾਂ ਨੂੰ ਦਿੱਲੀ ਤੋਂ ਲੁਧਿਆਣਾ ਵੱਲ ਜਾ ਰਹੀ ਤੇਜ਼ ਰਫ਼ਤਾਰ ਰੇਲਗੱਡੀ ਨੇ ਫੇਟ ਮਾਰ ਦਿੱਤੀ।



Scroll to Top